ਕੀ ਗਦਰ ਦੌਰਾਨ ਸਿਨੇਮਾ ਹਾਲ 'ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ? ਨਹੀਂ, ਹੁਣ ਜਾਣੋ ਅਸਲ ਸੱਚ
Published : Aug 16, 2023, 7:02 pm IST
Updated : Aug 16, 2023, 7:03 pm IST
SHARE ARTICLE
Fact Check Fake claim viral regarding brawl while watching Gadar 2
Fact Check Fake claim viral regarding brawl while watching Gadar 2

ਇਸ ਮਾਮਲੇ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਸਾਡੇ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਸਿਨੇਮਾ ਹਾਲ 'ਚ ਹੋ ਰਹੇ ਝਗੜੇ ਦਾ ਵੀਡੀਓ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ 'ਗਦਰ 2' ਦੇਖਦੇ ਦੌਰਾਨ ਇੱਕ ਵਿਅਕਤੀ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਏ ਅਤੇ ਫਿਰ ਉਥੇ ਮੌਜੂਦ ਲੋਕਾਂ ਨੇ ਵਿਅਕਤੀ ਦੀ ਕੁੱਟਮਾਰ ਕੀਤੀ। ਇਸ ਵੀਡੀਓ ਨੂੰ ਵਾਇਰਲ ਕਰ ਫਿਰਕੂ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿੱਟਰ ਅਕਾਊਂਟ ???????????????????????????????? ???????????????????????? ਨੇ ਦਾਅਵਾ ਕੀਤਾ ਕਿ ਗਦਰ 2 ਦੇਖਦੇ ਦੌਰਾਨ ਇੱਕ ਵਿਅਕਤੀ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਏ ਅਤੇ ਫਿਰ ਉਥੇ ਮੌਜੂਦ ਲੋਕਾਂ ਨੇ ਵਿਅਕਤੀ ਦੀ ਕੁੱਟਮਾਰ ਕੀਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਸ ਮਾਮਲੇ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਸਾਡੇ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਸਪੋਕਸਮੈਨ ਦੀ ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖ਼ਬਰਾਂ ਮਿਲੀਆਂ। ਅਮਰ ਉਜਾਲਾ ਨੇ ਇਸ ਮਾਮਲੇ ਨੂੰ ਲੈ ਕੇ 12 ਅਗਸਤ 2023 ਨੂੰ ਖਬਰ ਸਾਂਝੀ ਕਰ ਸਿਰਲੇਖ ਲਿਖਿਆ, ''Gadar 2: ਬਰੇਲੀ  में सनी देओल की फिल्म के शो में मचा 'गदर', प्रसाद सिनेमा में जमकर हुई मारपीट"

ਖਬਰ ਮੁਤਾਬਕ, "ਬਰੇਲੀ ਦੇ ਪ੍ਰਸਾਦ ਸਿਨੇਮਾ ਵਿਖੇ ਅਭਿਨੇਤਾ ਸੰਨੀ ਦਿਓਲ ਦੀ ਫਿਲਮ ਗਦਰ 2 ਦੇ ਸ਼ੋਅ ਦੌਰਾਨ ਦੋ ਸ਼ਰਾਬੀਆਂ ਵਿਚਾਲੇ ਲੜਾਈ ਹੋ ਗਈ। ਬੈਲਟ ਨਾਲ ਵਾਰ ਕਰਨ ਨਾਲ ਦਰਸ਼ਕ ਵੀ ਜ਼ਖਮੀ ਹੋ ਗਏ। ਇਸ ਲੜਾਈ ਕਾਰਨ ਸ਼ੋਅ ਦੌਰਾਨ ਭਗਦੜ ਮੱਚ ਗਈ। ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਕੁੱਟਮਾਰ ਕਰਨ ਵਾਲੇ ਫ਼ਰਾਰ ਹੋ ਗਏ ਸਨ।"

ਖਬਰ 'ਚ ਅੱਗੇ ਦੱਸਿਆ ਗਿਆ ਕਿ ਗਦਰ 2 ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਪਹਿਲੇ ਦਿਨ ਫਿਲਮ ਦੇ ਚਾਰੇ ਸ਼ੋਅ ਪੂਰੇ ਬੁੱਕ ਰਹੇ। ਕੋਤਵਾਲੀ ਇਲਾਕੇ ਵਿੱਚ ਸਥਿਤ ਪ੍ਰਸਾਦ ਟਾਕੀਜ਼ ਵਿਚ ਪਿਛਲੇ ਸ਼ੋਅ ਦੌਰਾਨ ਰਾਤ 11 ਵਜੇ ਦੋ ਵਿਅਕਤੀਆਂ ਵਿੱਚ ਲੜਾਈ ਸ਼ੁਰੂ ਹੋ ਗਈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੇ ਬੈਲਟ ਲਾਹ ਕੇ ਦੂਜੇ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।

ਇਸ ਖ਼ਬਰ ਵਿਚ ਪਾਕਿਸਤਾਨ ਜ਼ਿੰਦਾਬਾਦ ਵਰਗੇ ਦਾਅਵੇ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਹੋਰ ਖ਼ਬਰਾਂ ਵੀ ਪੜ੍ਹੀਆਂ। ਦੱਸ ਦਈਏ ਕਿ ਇਸ ਮਾਮਲੇ ਵਿਚ ਪਾਕਿਸਤਾਨ ਜ਼ਿੰਦਾਬਾਦ ਨਾਂ ਦੀ ਕੋਈ ਗੱਲ ਨਹੀਂ ਹੈ।

ਹੁਣ, ਅੱਗੇ ਵਧਦੇ ਹੋਏ ਅਸੀਂ ਬਰੇਲੀ ਦੇ ਕੁਤੁਬਖਾਨਾ ਥਾਣੇ ਸੰਪਰਕ ਕੀਤਾ। ਦੱਸ ਦੇਈਏ ਕਿ ਪ੍ਰਸਾਦ ਟਾਕੀਜ਼ ਇਸੇ ਥਾਣੇ ਅਧੀਨ ਆਉਂਦਾ ਹੈ। ਮਾਮਲੇ ਸਬੰਧੀ ਸਾਡੇ ਨਾਲ ਗੱਲ ਕਰਦਿਆਂ ਥਾਣਾ ਪ੍ਰਭਾਰੀ ਧਰਮਿੰਦਰ ਕੁਮਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ। ਧਰਮਿੰਦਰ ਕੁਮਾਰ ਨੇ ਦੱਸਿਆ ਕਿ ਮਾਮਲਾ ਸ਼ਰਾਬੀਆਂ ਦੀ ਲੜਾਈ ਦਾ ਹੈ। ਫਿਲਮ ਦੌਰਾਨ ਇਕ ਵਿਅਕਤੀ ਨੇ ਆਪਣਾ ਫੋਨ ਚਾਲੂ ਕਰਕੇ ਫਿਲਮ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਵਿਅਕਤੀ ਨੂੰ ਫੋਨ ਦੀ ਲਾਈਟ ਤੋਂ ਦਿੱਕਤ ਹੋਈ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਗੱਲ ਲੜਾਈ ਤੱਕ ਪਹੁੰਚ ਗਈ।

ਧਰਮਿੰਦਰ ਨੇ ਅੱਗੇ ਦੱਸਿਆ ਕਿ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ ਉਹ ਸਾਰੇ ਵਿਅਕਤੀ ਉੱਥੋਂ ਭੱਜ ਚੁੱਕੇ ਸਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਮਾਮਲੇ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਸਾਡੇ ਨਾਲ ਗੱਲ ਕਰਦੇ ਹੋਏ ਯੂਪੀ ਪੁਲਿਸ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement