Fact Check: ਕੀ ਫੈਡਰਲ ਬੈਂਕ 'ਤੇ ਕਬਜ਼ਾ ਕਰਨ ਜਾ ਰਿਹਾ Reliance Jio? ਨਹੀਂ, ਇਹ ਦਾਅਵਾ ਫਰਜ਼ੀ ਹੈ
Published : Sep 16, 2021, 3:05 pm IST
Updated : Sep 16, 2021, 3:05 pm IST
SHARE ARTICLE
Fact Check Fake news viral claiming reliance jio to acquire federal bank
Fact Check Fake news viral claiming reliance jio to acquire federal bank

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਰਿਲਾਇੰਸ ਦੇ ਬੁਲਾਰੇ ਨੇ ਸਾਡੇ ਨਾਲ ਗੱਲ ਕਰਦੇ ਹੋਏ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਰਿਲਾਇੰਸ ਜੀਓ ਦੇ ਨਾਂਅ ਤੋਂ ਇੱਕ ਪ੍ਰੈਸ ਰਿਲੀਜ਼ ਵਾਇਰਲ ਹੋ ਰਹੀ ਹੈ। ਇਸ ਪ੍ਰੈਸ ਰਿਲੀਜ਼ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਫੈਡਰਲ ਬੈਂਕ ਦੇ ਕੰਮ ਕਾਜ ਨੂੰ ਆਪਣੇ ਹੱਥ ਲੈਣ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਰਿਲਾਇੰਸ ਦੇ ਬੁਲਾਰੇ ਨੇ ਸਾਡੇ ਨਾਲ ਗੱਲ ਕਰਦੇ ਹੋਏ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Kanika Devani" ਨੇ ਰਿਲਾਇੰਸ ਜੀਓ ਦੇ ਨਾਂਅ ਤੋਂ ਪ੍ਰੈਸ ਰਿਲੀਜ਼ ਸ਼ੇਅਰ ਕਰਦਿਆਂ ਲਿਖਿਆ, "Reliance Jio to acquire Federal bank. This is huge."

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਲੈਟਰ ਵਿਚ ਜਾਰੀ ਤਰੀਕ 13 ਸਿਤੰਬਰ 2021 ਲਿਖੀ ਹੋਈ ਹੈ ਇਸਲਈ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਰਿਲਾਇੰਸ ਜੀਓ ਦੀ ਅਧਿਕਾਰਿਕ ਵੈੱਬਸਾਈਟ ਵੱਲ ਰੁੱਖ ਕੀਤਾ। ਸਾਨੂੰ ਓਥੇ ਅਜੇਹੀ ਕੋਈ ਵੀ ਪ੍ਰੈਸ ਰਿਲੀਜ਼ ਜਾਰੀ ਕੀਤੀ ਨਹੀਂ ਮਿਲੀ।

ਅਸੀਂ ਸਰਚ ਜਾਰੀ ਰੱਖਦੇ ਹੋਏ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਜੇਕਰ ਅਜਿਹਾ ਕੋਈ ਵੀ ਫੈਸਲਾ ਰਿਲਾਇੰਸ ਵੱਲੋਂ ਲਿਆ ਗਿਆ ਹੁੰਦਾ ਤਾਂ ਉਸਨੇ ਹਾਲੇ ਤਕ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਅਜਿਹੇ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।

ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਰਿਲਾਇੰਸ ਦੇ ਬੁਲਾਰੇ ਨਾਲ ਇਸ ਦਾਅਵੇ ਨੂੰ ਲੈ ਕੇ ਗੱਲ ਕੀਤੀ। ਰਿਲਾਇੰਸ ਦੇ ਬੁਲਾਰੇ ਨੇ ਕਿਹਾ "ਇਹ ਖਬਰ ਫਰਜ਼ੀ ਹੈ। ਸਮੂਹ ਨੂੰ ਬੈਂਕਾ ਦੇ ਮਾਲਕ ਬਣਨ ਦੀ ਆਗਿਆ ਨਹੀਂ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਰਿਲਾਇੰਸ ਦੇ ਬੁਲਾਰੇ ਨੇ ਸਾਡੇ ਨਾਲ ਗੱਲ ਕਰਦੇ ਹੋਏ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

Claim- Reliance Jio to acquire Federal Bank
Claimed By- Twitter User Kanika Devani
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement