
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕਈ ਸਾਰੇ ਲੋਕਾਂ ਨੂੰ ਇੱਕ ਸੜਕ 'ਤੇ ਨਮਾਜ਼ ਪੜ੍ਹਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਾਰਤ ਦੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਭਾਰਤੀ ਮੁਸਲਮਾਨਾਂ 'ਤੇ ਤੰਜ ਅਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਅਕਾਊਂਟ "Kranti Veer" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "यह मधुर सेक्युलर दृश्य केवल आपको भारत मे दिखाई देता है बाकी 56 मुश्लिम देशों में ऐसा करे तो जेल में डाल दिया जाता है, यह केवल टेस्टिंग है, कब्जा करने की, आपके धैर्य की, ताकि कितना दबाया जा सकता है।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਤਸਵੀਰ ਨਾਲ ਮਿਲਦੀਆਂ ਹੂਬਹੂ ਕਈ ਸਾਰੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਮਿਲੀ।
Reverse Image Search
Avax ਨਿਊਜ਼ ਨੇ ਆਪਣੀ ਤਸਵੀਰ ਗੈਲਰੀ ਵਿਚ ਇਸ ਨਮਾਜ਼ ਦੀ ਤਸਵੀਰ ਸ਼ੇਅਰ ਕਰਦਿਆਂ ਇਸਨੂੰ ਬੰਗਲਾਦੇਸ਼ ਦਾ ਦੱਸਿਆ। ਉਨ੍ਹਾਂ ਨੇ ਲਿਖਿਆ, "Muslims take part in Friday prayer as part of the holy fasting month of Ramadan on the street in front of a mosque amid the coronavirus disease (COVID-19) pandemic, in Dhaka, Bangladesh, April 16, 2021. (Photo by Mohammad Ponir Hossain/Reuters)"
ਡਿਸਕ੍ਰਿਪਸ਼ਨ ਅਨੁਸਾਰ, ਤਸਵੀਰ ਬੰਗਲਾਦੇਸ਼ ਦੇ ਢਾਕਾ ਦੀ ਹੈ ਜਿਥੇ ਕੋਰੋਨਾ ਵਾਇਰਸ ਦੇ ਲਾਕਡਾਊਨ ਵਿਚਕਾਰ ਸ਼ੁਕਰਵਾਰ ਦੀ ਨਮਾਜ਼ ਮਸਜਿਦ ਸਾਹਮਣੇ ਬੈਠ ਕੇ ਪੜ੍ਹੀ ਗਈ। ਇਸ ਤਸਵੀਰ 16 ਅਪ੍ਰੈਲ 2021 ਦਾ ਦੱਸਿਆ ਗਿਆ।
ਹੋਰ ਸਰਚ ਕਰਨ 'ਤੇ ਸਾਨੂੰ ਤਸਵੀਰਾਂ ਦੀ ਸਟੋਕ ਸਾਈਟ Alamy 'ਤੇ ਵੀ ਹੂਬਹੂ ਤਸਵੀਰ ਮਿਲੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਇਸਨੂੰ ਵੀ ਢਾਕਾ ਦਾ ਦੱਸਿਆ ਗਿਆ। Alamy ਨੇ ਤਸਵੀਰ ਸਾਂਝੀ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ, "Dhaka, Dhaka, Bangladesh. 16th Apr, 2021. Muslims performed the Jumma prayer on a street without maintaining any kind of social distance the first Friday of the holy month of Ramadan during Bangladesh's authorities enforced a strict lockdown to combat the spread of the Covid-19 coronavirus, in Dhaka, Bangladesh on April 16, 2021. Credit: Zabed Hasnain Chowdhury/ZUMA Wire/Alamy Live News"
ਇਸ ਅਨੁਸਾਰ ਵੀ ਇਹ ਤਸਵੀਰ ਬੰਗਲਾਦੇਸ਼ ਦੀ ਹੈ ਅਤੇ 16 ਅਪ੍ਰੈਲ 2021 ਨੂੰ ਹੀ ਕਲਿਕ ਕੀਤੀ ਗਈ ਸੀ।
ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਧਿਆਨ ਨਾਲ ਵੇਖਣ 'ਤੇ ਸਾਫ ਹੁੰਦਾ ਹੈ ਕਿ ਇਹ ਵਾਇਰਲ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- People reading Namaz On Road Is From India
Claimed By- FB Account Kranti Veer
Fact Check- Fake