Fact Check: ਵਾਇਰਲ ਤਸਵੀਰ ਵਿਚ ਜ਼ਖਮੀ ਦਿੱਸ ਰਹੀ ਕੁੜੀ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ
Published : Nov 16, 2021, 1:46 pm IST
Updated : Nov 16, 2021, 1:47 pm IST
SHARE ARTICLE
Fact Check Old Image related murder case viral as actress Poonam Pandey
Fact Check Old Image related murder case viral as actress Poonam Pandey

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ। ਮਾਮਲਾ ਇੱਕ ਪੁਰਾਣੇ ਹੱਤਿਆਕਾਂਡ ਨਾਲ ਜੁੜਿਆ ਹੋਇਆ ਹੈ।

RSFC (Team Mohali)- ਕੁਝ ਦਿਨਾਂ ਪਹਿਲਾਂ ਬਾਲੀਵੁੱਡ ਦੀ ਅਦਾਕਾਰਾ ਪੂਨਮ ਪਾੰਡੇਯ ਨਾਲ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ। ਅਦਾਕਾਰਾ ਨਾਲ ਉਸਦੇ ਪਤੀ ਨੇ ਕੁੱਟਮਾਰ ਕੀਤੀ ਅਤੇ ਮਾਮਲੇ ਨੇ ਕਾਫੀ ਸੁਰਖੀ ਬਟੋਰੀ। ਹੁਣ ਸੋਸ਼ਲ ਮੀਡੀਆ 'ਤੇ ਇਸ ਕੁੱਟਮਾਰ ਨਾਲ ਜੋੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਕੁੜੀ ਨੂੰ ਜ਼ਖਮੀ ਰੂਪ ਵਿਚ ਹਸਪਤਾਲ ਅੰਦਰ ਭਰਤੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰਾ ਪੂਨਮ ਪਾੰਡੇਯ ਦੀ ਹੈ ਜਿਸਦੇ ਨਾਲ ਉਸਦੇ ਪਤੀ ਨੇ ਬੇਹਰਿਹਮੀ ਨਾਲ ਕੁੱਟਮਾਰ ਕੀਤੀ। ਯੂਜ਼ਰਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਮੁਸਲਿਮ ਸਮੁਦਾਏ 'ਤੇ ਨਿਸ਼ਾਨਾ ਸਾਧ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ। ਮਾਮਲਾ ਇੱਕ ਪੁਰਾਣੇ ਹੱਤਿਆਕਾਂਡ ਨਾਲ ਜੁੜਿਆ ਹੋਇਆ ਹੈ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "रंजीत राज तिवारी" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "यह C ग्रेड की पूनम पांडे है जो अक्सर अपने उल जुलूल हरकतों से सोशल मीडिया पर चर्चा में बनी रहती हैं यह हिंदुत्व और हिंदू देवी देवताओं पर भी अभद्र टिप्पणी करती रहती है फिर सेकुलरिज्म के ज्यादा चुल्ल मचने पर इन्होंने शमशाद अली उर्फ सैम बॉम्बे से निकाह किया यह भूल गई कि शमशाद अली जिस धर्म का है वह धर्म कहता है कि महिलाएं तुम्हारी खेत हैं जैसे तुम अपने खेत में किसी भी रास्ते से जा सकते हो वैसे ही तुम अपनी महिलाओं में किसी भी रास्ते के प्रवेश कर सकते हैं फिर शमशाद अली एक बार और उन्हें बुरी तरह से कुटा था और अपने खेत में यानी अपनी बेगम में हर तरह से जबरदस्ती प्रवेश करने लगा फिर पुल्स केस हुआ अननेचुरल के तहत केस दर्ज करवाया बाद में समझौता हो गया और इस बार शमशेद ने इन्हें इतनी बुरी तरह से कुटा कि इनका जबड़ा टूट गया इनकी आंख पर चोट आई इनके गर्दन में मोच आई अभी अस्पताल में भर्ती हैं जितेंद्र सिंह"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਤਸਵੀਰ ਦਾ ਅਦਾਕਾਰਾ ਨਾਲ ਕੋਈ ਸਬੰਧ ਨਹੀਂ

ਸਾਨੂੰ ਇਹ ਤਸਵੀਰ ਦੈਨਿਕ ਜਾਗਰਣ ਦੀ 15 ਸਿਤੰਬਰ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਖਬਰ ਦਾ ਸਿਰਲੇਖ ਦਿੱਤਾ ਗਿਆ, "अर्शी अस्पताल से डिस्चार्ज, घर पर रहेगा पुलिस का पहरा"

Dainik Jagran News

ਖਬਰ ਅਨੁਸਾਰ, ਇਹ ਤਸਵੀਰ ਇੱਕ ਟਰਾਂਸਪੋਰਟਰ ਦੀ ਪਤਨੀ ਪੂਨਮ ਪਾੰਡੇਯ ਦੀ ਹੱਤਿਆ ਨਾਲ ਸਬੰਧ ਰੱਖਦੀ ਹੈ। ਇਹ ਤਸਵੀਰ ਪੂਨਮ ਪਾੰਡੇਯ ਦੀ ਬੇਟੀ ਅਰਸ਼ੀ ਪਾੰਡੇਯ ਦੀ ਹੈ।

"ਪੂਨਮ ਪਾੰਡੇਯ ਹੱਤਿਆ ਮਾਮਲਾ"

27 ਅਗਸਤ 2018 ਦੀ ਰਾਤ ਨੂੰ ਹਲਦਵਾਨੀ ਦੇ ਮੰਡੀ ਚੌਕੀ ਇਲਾਕੇ ਦੇ ਗੋਰਾਪਾੜਵ 'ਚ ਟਰਾਂਸਪੋਰਟਰ ਲਕਸ਼ਮੀ ਦੱਤ ਪਾੰਡੇਯ ਦੇ ਘਰ 'ਤੇ ਅਣਪਛਾਤੇ ਲੋਕਾਂ ਨੇ ਉਸ ਦੀ ਪਤਨੀ ਪੂਨਮ ਅਤੇ ਬੇਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ 'ਚ ਪੂਨਮ ਪਾੰਡੇਯ ਦੀ ਮੌਤ ਹੋ ਗਈ ਸੀ, ਜਦਕਿ ਬੇਟੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ ਸੀ। ਕਈ ਦਿਨਾਂ ਤੋਂ ਉਹ ਹਸਪਤਾਲ ਵਿੱਚ ਮੌਤ ਨਾਲ ਲੜਦੀ ਰਹੀ ਸੀ। ਇਸ ਚਰਚਿਤ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਕਤਲੇਆਮ ਦੀ ਗੂੰਜ ਦੇਹਰਾਦੂਨ ਤੱਕ ਗੂੰਜਦੀ ਰਹੀ ਪਰ ਤਿੰਨ ਸਾਲ ਬਾਅਦ ਵੀ ਇਸ ਤੋਂ ਪਰਦਾ ਨਹੀਂ ਉਠ ਸਕਿਆ। ਇਸ ਕਤਲੇਆਮ 'ਤੇ ਵੱਡੇ ਘਰਾਣਿਆਂ ਦੇ ਲੋਕਾਂ ਦੇ ਨਾਂਅ ਵੀ ਸਾਹਮਣੇ ਆਏ ਸਨ। ਪੁਲੀਸ ਨੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਵੀ ਲਿਆ ਸੀ ਪਰ ਕੋਈ ਸਬੂਤ ਨਾ ਮਿਲਣ ’ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਦਾ ਅਦਾਕਾਰਾ ਪੂਨਮ ਪਾੰਡੇਯ ਕੁੱਟਮਾਰ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਅਦਾਕਾਰਾ ਪੂਨਮ ਪਾੰਡੇਯ ਨਹੀਂ ਹੈ। ਮਾਮਲਾ ਇੱਕ ਪੁਰਾਣੇ ਹੱਤਿਆਕਾਂਡ ਨਾਲ ਜੁੜਿਆ ਹੋਇਆ ਹੈ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Image of Actress Poonam Pandey Beaten By Her Husband
Claimed BY- FB User रंजीत राज तिवारी
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement