
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਪਾਉਣ ਦੀ ਗੱਲ ਨਹੀਂ ਕੀਤੀ ਸੀ।
RSFC (Team Mohali)- ਮੱਧ ਪ੍ਰਦੇਸ਼ 2023 ਚੋਣਾਂ ਦੀ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ, "ਜਦੋਂ ਤੁਸੀਂ 17 ਤਰੀਕ ਨੂੰ ਵੋਟ ਪਾਉਣ ਜਾਓ, ਓਦੋਂ ਇੱਕ ਗੱਲ ਯਾਦ ਰੱਖਣੀ ਹੈ ਕਿ ਮਨੋਜ ਨਿਰਭੈ ਸਿੰਘ ਨੂੰ ਵਿਧਾਇਕ ਬਣਾਉਣ ਲਈ ਵੋਟ ਨਹੀਂ ਦੇਣਾ ਹੈ।"
ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ 'ਚ ਰੈਲੀ ਨੂੰ ਸੰਬੋਧਿਤ ਕਰਦਿਆਂ ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਦੇਣ ਦੀ ਗੱਲ ਕਹੀ ਹੈ।
ਫੇਸਬੁੱਕ ਪੇਜ Ravi Patel ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "अब तो देश के गृहमंत्री भी कह रहे की देपालपुर के भाजपा प्रत्याशी को वोट मत देना ???????????? फिर विशाल पटेल ✌️✌️"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਪਾਉਣ ਦੀ ਗੱਲ ਨਹੀਂ ਕੀਤੀ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ ਐਡੀਟੇਡ ਹੈ
ਸਾਨੂੰ 11 ਨਵੰਬਰ 2023 ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫੇਸਬੁੱਕ ਪੇਜ 'ਤੇ ਇਸ ਰੈਲੀ ਦਾ ਲਾਈਵ ਰਿਕਾਰਡ ਮਿਲਿਆ। ਦੱਸ ਦਈਏ ਕਿ ਅਮਿਤ ਸ਼ਾਹ ਨੇ 11 ਨਵੰਬਰ 2023 ਮੱਧ ਪ੍ਰਦੇਸ਼ ਦੇ ਨੂੰ ਦੇਪਾਲਪੁਰ 'ਚ ਰੈਲੀ ਕੀਤੀ ਸੀ।
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਵੀਡੀਓ 'ਚ 7 ਮਿੰਟ 'ਤੇ ਅਮਿਤ ਸ਼ਾਹ ਬੋਲਦੇ ਹਨ, “ਜਦੋਂ ਤੁਸੀਂ 17 ਤਰੀਕ ਨੂੰ ਵੋਟ ਪਾਉਣ ਜਾਵੋਂਗੇ, ਤਾਂ ਇੱਕ ਗੱਲ ਯਾਦ ਰੱਖੋ ਕਿ ਮਨੋਜ ਨਿਰਭੈ ਸਿੰਘ ਨੂੰ ਵਿਧਾਇਕ ਬਣਾਉਣ ਲਈ ਵੋਟ ਨਾ ਪਾਓ। ਤੁਹਾਡੀ ਵੋਟ ਨਾਲ ਉਹ ਵਿਧਾਇਕ ਜ਼ਰੂਰ ਬਣੇਗਾ ਪਰ ਤੁਹਾਡੀ ਵੋਟ ਮੱਧ ਪ੍ਰਦੇਸ਼ ਦੇ ਵਿਕਾਸ ਅਤੇ ਸੁਰੱਖਿਆ ਲਈ ਜਾਵੇਗੀ। ਤੁਹਾਡੀ ਇੱਕ ਵੋਟ ਨਾਲ ਮੱਧ ਪ੍ਰਦੇਸ਼ ਵਿਚ ਸਰਕਾਰ ਬਣੇਗੀ। ਮੋਦੀ ਜੀ ਦੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ।"
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਪੂਰਾ ਨਹੀਂ ਹੈ ਅਤੇ ਵੀਡੀਓ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਮਿਤ ਸ਼ਾਹ ਨੇ ਭਾਜਪਾ ਆਗੂ ਨੂੰ ਵੋਟ ਨਾ ਪਾਉਣ ਦੀ ਗੱਲ ਨਹੀਂ ਕੀਤੀ ਸੀ।