PM ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅਮਿਤ ਸ਼ਾਹ ਦਾ ਵਾਇਰਲ ਇਹ ਵੀਡੀਓ ਐਡੀਟੇਡ ਹੈ, Fact Check ਰਿਪੋਰਟ
Published : Nov 16, 2023, 11:59 am IST
Updated : Nov 16, 2023, 11:59 am IST
SHARE ARTICLE
Fact Check edited video of Amit Shah regarding PM Modi Degree viral with fake claim
Fact Check edited video of Amit Shah regarding PM Modi Degree viral with fake claim

ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ। ਗ੍ਰਹਿ ਮੰਤਰੀ ਨੇ PM ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਨਹੀਂ ਦੱਸਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਦੱਸਿਆ ਹੈ। ਇਸ ਵੀਡੀਓ ਵਿਚ ਅਮਿਤ ਸ਼ਾਹ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਇਹ ਬਹੁਤ ਮੰਦਭਾਗੀ ਗੱਲ ਹੈ, ਪ੍ਰਧਾਨ ਮੰਤਰੀ ਜੀ ਦੀ ਡਿਗਰੀਆਂ ਫਰਜ਼ੀ ਹਨ, ਇਹ ਸੱਚ ਨਹੀਂ ਹੈ"

ਇੰਸਟਾਗ੍ਰਾਮ ਅਕਾਊਂਟ swaranjit_singh_sekhon_6195 ਨੇ ਵਾਇਰਲ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਸੁਣਿਆ ਜਾ ਸਕਦਾ ਹੈ:

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ। ਗ੍ਰਹਿ ਮੰਤਰੀ ਨੇ PM ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਨਹੀਂ ਦੱਸਿਆ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਐਡੀਟੇਡ ਹੈ

ਸਾਨੂੰ ਅਸਲ ਪ੍ਰੈਸ ਕਾਨਫਰੰਸ ਦਾ ਵੀਡੀਓ ਭਾਜਪਾ ਦੇ ਅਧਿਕਾਰਿਕ Youtube ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ। ਇਹ ਪ੍ਰੈਸ ਕਾਨਫਰੰਸ ਅੰਤਿ ਸ਼ਾਹ ਵੱਲੋਂ 9 ਮਈ 2016 ਨੂੰ ਕੀਤੀ ਗਈ ਸੀ। ਪ੍ਰੈਸ ਕਾਨਫਰੰਸ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ, "Shri Amit Shah & Shri Arun Jaitley makes educational degrees of PM Modi public: 9 May 2016"

ਅਸੀਂ ਇਸ ਪ੍ਰੈਸ ਕਾਨਫਰੰਸ ਨੂੰ ਪੂਰਾ ਸੁਣਿਆ। ਦੱਸ ਦਈਏ ਕਿ ਵਾਇਰਲ ਭਾਗ ਇਸ ਵੀਡੀਓ ਵਿਚ 1 ਮਿੰਟ 30 ਸੈਕੰਡ ਤੋਂ ਲੈ ਕੇ 1 ਮਿੰਟ 36 ਸੈਕੰਡ ਵਿਚਕਾਰ ਸੁਣਿਆ ਜਾ ਸਕਦਾ ਹੈ। ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਵਿਚ ਅਮਿਤ ਸ਼ਾਹ ਤੇ ਅਰੁਣ ਜੇਤਲੀ ਨੇ PM ਮੋਦੀ ਦੀ ਡਿਗਰੀਆਂ ਜਨਤਕ ਕੀਤੀਆਂ ਸਨ। ਇਹ ਪ੍ਰੈਸ ਕਾਨਫਰੰਸ ਕਰਦਿਆਂ ਅਮਿਤ ਸ਼ਾਹ ਨੇ PM ਦੀ ਡਿਗਰੀਆਂ ਨੂੰ ਅਸਲ ਦੱਸਦਿਆਂ ਉਨ੍ਹਾਂ ਨੂੰ ਜਨਤਕ ਕੀਤਾ ਤੇ ਵਿਰੋਧੀਆਂ ਦੇ PM ਦੀ ਪੜ੍ਹਾਈ ਨੂੰ ਲੈ ਕੇ ਨਿਸ਼ਾਨਿਆਂ ਦਾ ਖੰਡਨ ਕੀਤਾ।

ਦੱਸ ਦਈਏ ਇਸ ਪ੍ਰੈਸ ਕਾਨਫਰੰਸ ਵਿਚ ਅਮਿਤ ਸ਼ਾਹ ਨੇ ਕਿਹਾ ਸੀ, "ਇਹ ਮੰਦਭਾਗਾ ਹੈ ਕਿ ਸਾਨੂੰ ਪੀ.ਐੱਮ ਨਰਿੰਦਰ ਮੋਦੀ ਦੀਆਂ ਡਿਗਰੀਆਂ 'ਤੇ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਪੀ.ਐੱਮ. ਦੀ ਡਿਗਰੀ ਨੂੰ ਲੈ ਕੇ ਝੂਠ ਫੈਲਾ ਰਹੇ ਹਨ। ਉਨ੍ਹਾਂ PM ਮੋਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੀਆਂ ਡਿਗਰੀਆਂ ਫਰਜ਼ੀ ਹਨ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਅਤੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਦੋਵੇਂ ਡਿਗਰੀਆਂ ਸੱਚੀਆਂ ਅਤੇ ਪ੍ਰਮਾਣਿਕ ​​ਹਨ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ। ਗ੍ਰਹਿ ਮੰਤਰੀ ਨੇ PM ਮੋਦੀ ਦੀ ਡਿਗਰੀਆਂ ਨੂੰ ਫਰਜ਼ੀ ਨਹੀਂ ਦੱਸਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement