
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਿਸਾਨਾਂ ਦੇ ਫਤਿਹ ਮਾਰਚ ਦੀ ਨਹੀਂ ਹੈ। ਤਸਵੀਰ 26 ਜਨਵਰੀ 2021 ਟ੍ਰੈਕਟਰ ਰੈਲੀ ਨਾਲ ਸਬੰਧ ਰੱਖਦੀ ਹੈ।
RSFC (Team Mohali)- 19 ਨਵੰਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਪਾਰਲੀਮੈਂਟ ਦੇ ਸਿਆਲਾਂ ਦੇ ਸੈਸ਼ਨ ਵਿਚ ਇਹ ਕਾਨੂੰਨ ਕਾਨੂੰਨੀ ਰੂਪ ਤੋਂ ਰੱਦ ਕੀਤੇ ਗਏ। ਇਹ ਕਿਸਾਨਾਂ ਦੀ ਸਭਤੋਂ ਵੱਡੀ ਜਿੱਤ ਵੱਜੋਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਈ ਅਤੇ 9 ਦਿਸੰਬਰ ਨੂੰ ਕਿਸਾਨਾਂ ਨੇ ਫਤਿਹ ਮਾਰਚ ਕੱਢ ਦਿੱਲੀ ਦੀਆਂ ਬਰੂਹਾਂ ਨੂੰ ਅਲਵਿਦਾ ਕਿਹਾ। ਹੁਣ ਸੋਸ਼ਲ ਮੀਡੀਆ 'ਤੇ ਇਸ ਮਾਰਚ ਦੀ ਤਸਵੀਰ ਕਹਿਕੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ ਵੱਡੀ ਗਿਣਤੀ 'ਚ ਟਰੈਕਟਰਾਂ, ਕਾਰਾਂ ਅਤੇ ਜੀਪਾਂ ਨੂੰ ਕਾਫ਼ਲੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਫਤਿਹ ਮਾਰਚ ਦੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਿਸਾਨਾਂ ਦੇ ਫਤਿਹ ਮਾਰਚ ਦੀ ਨਹੀਂ ਹੈ। ਇਹ ਤਸਵੀਰ 26 ਜਨਵਰੀ 2021 ਟ੍ਰੈਕਟਰ ਰੈਲੀ ਨਾਲ ਸਬੰਧ ਰੱਖਦੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ 'Balwant Sidhu' ਨੇ ਵਾਇਰਲ ਹੋ ਰਹੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਫਤਹਿ ਮੋਰਚਾ ਦਾ ਦਿਲੀ ਤੋ ਪੰਜਾਬ ਵੱਲ ਕੂਚ'
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਮੀਡੀਆ ਹਾਊਸ । ਸੰਸਥਾਨ ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਕੀਤੀ ਗਈ ਇਸ ਤਸਵੀਰ ਨੂੰ ਲੈ ਕੇ ਐਸੋਸੀਏਟ ਪ੍ਰੈੱਸ ਨੂੰ ਕ੍ਰੈਡਿਟ ਦਿੱਤਾ ਗਿਆ ਸੀ।
ਅੱਗੇ ਵਧਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਐਸੋਸੀਏਟ ਪ੍ਰੈੱਸ ਦੀ ਵੈੱਬਸਾਈਟ 'ਤੇ ਖੰਗਾਲਿਆ। ਸਾਨੂੰ ਉਨ੍ਹਾਂ ਦੇ ਇੱਕ ਆਰਟੀਕਲ ਵਿਚ ਵਾਇਰਲ ਹੋ ਰਹੀ ਤਸਵੀਰ ਅਪਲੋਡ ਮਿਲੀ। ਖਬਰ 27 ਜਨਵਰੀ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਅਨੁਸਾਰ ਇਹ ਤਸਵੀਰ ਕਿਸਾਨਾਂ ਦੀ 26 ਜਨਵਰੀ 2021 ਨੂੰ ਹੋਈ ਟ੍ਰੈਕਟਰ ਰੈਲੀ ਨਾਲ ਸਬੰਧ ਰੱਖਦੀ ਹੈ।
ਮਤਲਬ ਸਾਫ ਸੀ ਕਿ ਪੁਰਾਣੀ ਤਸਵੀਰ ਨੂੰ ਕਿਸਾਨਾਂ ਦਾ ਫਤਿਹ ਮਾਰਚ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਿਸਾਨਾਂ ਦੇ ਫਤਿਹ ਮਾਰਚ ਦੀ ਨਹੀਂ ਹੈ। ਇਹ ਤਸਵੀਰ 26 ਜਨਵਰੀ 2021 ਟ੍ਰੈਕਟਰ ਰੈਲੀ ਨਾਲ ਸਬੰਧ ਰੱਖਦੀ ਹੈ।
Claim- Image of Farmers Victory March
Claimed By- FB User Balwant Sidhu
Fact Check- Misleading