ਤੱਥ ਜਾਂਚ: 2016 'ਚ ਮਹਿਲਾ ਨਾਲ ਹੋਈ ਕੁੱਟਮਾਰ ਦੀਆਂ ਤਸਵੀਰਾਂ ਨੂੰ ਹਾਲੀਆ ਦੱਸ ਕੀਤਾ ਜਾ ਰਿਹੈ ਵਾਇਰਲ
Published : Jan 17, 2021, 11:39 am IST
Updated : Jan 17, 2021, 11:46 am IST
SHARE ARTICLE
Old Photo viral as recent
Old Photo viral as recent

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਦੌਰਾਨ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ ‘ਤੇ ਇਕ ਜ਼ਖਮੀ ਮਹਿਲਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿਚ ਇਕ ਮਹਿਲਾ ਦੇ ਨਾਲ ਪੁਲਿਸ ਕਰਮਚਾਰੀ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਜ਼ਰੀਏ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਧੀਆਂ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਦੌਰਾਨ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਇਹ ਤਸਵੀਰਾਂ ਹਾਲੀਆ ਨਹੀਂ 2016 ਵਿਚ ਵਾਪਰੀ ਇਕ ਘਟਨਾ ਦੀਆਂ ਹਨ। ਜਦੋਂ ਯੂਪੀ ਦੇ ਮੇਨਪੁਰੀ ਵਿਚ ਛੇੜਖਾਨੀ ਦਾ ਵਿਰੋਧ ਕਰਨ ‘ਤੇ ਕੁੱਝ ਗੁੰਡਿਆਂ ਨੇ ਔਰਤ ਨੂੰ ਸ਼ਰੇਆਮ ਕੁੱਟਿਆ ਸੀ।

ਕੀ ਹੈ ਵਾਇਰਲ ਪੋਸਟ?

ਫੇਸਬੁੱਕ ‘ਤੇ Nâúghty Zééßhan ਨਾਂਅ ਦੇ ਯੂਜ਼ਰ ਨੇ 9 ਜਨਵਰੀ ਨੂੰ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਕੈਪਸ਼ਨ ਲਿਖਿਆ ਗਿਆ ਸੀ, ‘यही है मोदी सरकार बेटी बचाओ, इतना share  करो की इसको इसकी सज़ा मिले जाये’।

Photo

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

https://archive.md/Uc8C3

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵਾਇਰਲ ਪੋਸਟ ਦੀ ਪੜਤਾਲ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ‘ਤੇ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟਸ ਤੇ ਵੀਡੀਓ ਲਿੰਕ ਦਿਖਾਈ ਦਿੱਤੇ ਜਿੱਥੋਂ ਜਾਣਕਾਰੀ ਮਿਲੀ ਕਿ ਵਾਇਰਲ ਫੋਟੋ 2016 ਵਿਚ ਇਕ ਮਹਿਲਾ ਨਾਲ ਵਾਪਰੇ ਹਾਦਸੇ ਦੌਰਾਨ ਦੀ ਹੈ।

ਪੜਤਾਲ ਦੌਰਾਨ ਸਾਨੂੰ scoopwhoop ਦੀ 22 ਦਸੰਬਰ 2016 ਨੂੰ ਪ੍ਰਕਾਸ਼ਿਤ ਹੋਈ ਇਕ ਰਿਪੋਰਟ ਮਿਲੀ, ਜਿਸ ਤੋਂ ਪਤਾ ਲੱਗਿਆ ਕਿ ਉੱਤਰ ਪ੍ਰਦੇਸ਼ ਦੇ ਮੇਨਪੁਰੀ ਇਲਾਕੇ ਵਿਚ ਇਕ ਔਰਤ ਨੇ ਜਦੋਂ ਛੇੜਖਾਨੀ ਕਰ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਔਰਤ ਤੇ ਉਸ ਦੇ ਪਤੀ ਨੂੰ ਉਹਨਾਂ ਦੇ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ। ਇਸ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।

Photo

ਇਸ ਤੋਂ ਇਲਾਵਾ ਨਿਊਜ਼ ਏਜੰਸੀ ANI ਦਾ ਟਵੀਟ ਵੀ ਸਾਹਮਣੇ ਆਇਆ, ਜੋ ਕਿ 22 ਦਸੰਬਰ 2016 ਨੂੰ ਕੀਤਾ ਗਿਆ ਸੀ, ਹਾਲਾਂਕਿ ਇਹ ਘਟਨਾ 19 ਦਸੰਬਰ 2016 ਨੂੰ ਵਾਪਰੀ ਸੀ।

Photo

ਇਸ ਦੇ ਨਾਲ ਹੀ ਸਾਨੂੰ ਯੂਟਿਊਬ ‘ਤੇ ਇੰਡੀਆ ਟੀਵੀ ਦੀ ਇਕ ਵੀਡੀਓ ਵੀ ਮਿਲੀ ਜਿਸ ਵਿਚ ਸਾਰਾ ਮਾਮਲਾ ਸਾਫ ਹੋ ਜਾਂਦਾ ਹੈ। ਵੀਡੀਓ ਨੂੰ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ।

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੋ ਜਾਂਦਾ ਹੈ ਕਿ ਵਾਇਰਲ ਤਸਵੀਰ ਦਸੰਬਰ 2016 ਦੀ ਹੈ। ਇਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim: ਇਹੀ ਹੈ ਮੋਦੀ ਸਰਕਾਰ ਦੀ ਬੇਟੀ ਬਚਾਓ

Claim By: Nâúghty Zééßhan

Fact Check: ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement