Fact Check: ਤਮਿਲਨਾਡੂ ਵਿਚ ਨਹੀਂ ਹੋਇਆ ਪੀਐਮ ਮੋਦੀ ਦਾ ਵਿਰੋਧ, ਬੰਗਾਲ ਦੀ ਪੁਰਾਣੀ ਤਸਵੀਰ ਵਾਇਰਲ
Published : Feb 17, 2021, 12:29 pm IST
Updated : Feb 17, 2021, 12:33 pm IST
SHARE ARTICLE
Old photo of bengal shared as that from Tamil Nadu
Old photo of bengal shared as that from Tamil Nadu

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਿਲਨਾਡੂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੇ ਤਮਿਲਨਾਡੂ ਦੀਆਂ ਸੜਕਾਂ ‘ਤੇ  "Go Back Modi" ਲਿਖ ਕੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਬੰਗਾਲ ਹੈ, ਇਸ ਮੌਕੇ ਨਾਗਰਿਕਤਾ ਸੋਧ ਕਾਨੂੰਨਾਂ ਨੂੰ ਲੈ ਕੇ ਪੀਐਮ ਮੋਦੀ ਦਾ ਵਿਰੋਧ ਕੀਤਾ ਗਿਆ ਸੀ।

 

ਵਾਇਰਲ ਪੋਸਟ

ਇਹ ਤਸਵੀਰ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਸ਼ੇਅਰ ਕੀਤੀ ਹੈ।

Gurchet Chitarkar ਨੇ 15 ਫਰਵਰੀ ਨੂੰ ਇਹ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਇਹ ਤਮਿਲਨਾਡੂ ਦੀ ਤਸਵੀਰ ਹੈ, ਇਹ ਭਾਰਤ ਵਿਚ ਪਹਿਲੀ ਵਾਰ ਹੋ ਰਿਹਾ ਇਸ ਤਰ੍ਹਾਂ ਕਿਸੇ ਪ੍ਰਧਾਨ ਮੰਤਰੀ ਵਿਰੋਧ #kisaanmajdoorektazindabad"

ਇਸ ਪੋਸਟ ਦਾ ਆਰਕਾਇਵਡ ਲਿੰਕ

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਵਿਚ ਸੜਕ 'ਤੇ "Go Back Modi" ਲਿਖਿਆ ਹੋਇਆ ਹੈ ਅਤੇ ਇਸ ਦੌਰਾਨ ਇਕ ਇਮਾਰਤ 'ਤੇ "Metro Channel Control Post Hare Street Police Station" ਲਿਖਿਆ ਦਿਖਾਈ ਦਿੱਤਾ।

Photo

ਹੁਣ ਅਸੀਂ "Metro Channel Control Post Hare Street Police Station" ਨੂੰ ਗੂਗਲ 'ਤੇ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਪਤਾ ਚਲਿਆ ਕਿ ਇਹ ਕੋਲਕਾਤਾ ਦਾ ਇਕ ਪੁਲਿਸ ਸਟੇਸ਼ਨ ਹੈ। ਇਸ ਤੋਂ ਸਾਫ ਹੋਇਆ ਕਿ ਇਹ ਤਸਵੀਰ ਤਮਿਲਨਾਡੂ ਦੀ ਨਹੀਂ ਬਲਕਿ ਬੰਗਾਲ ਦੀ ਹੈ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਪੱਤਰਕਾਰ "Mayukh Ranjan Ghosh" ਦਾ ਇਕ ਟਵੀਟ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਤਸਵੀਰ ਨੂੰ Mayukh Ranjan Ghosh ਨੇ 11 ਜਨਵਰੀ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਸੀ ਅਤੇ ਲਿਖਿਆ ਸੀ, "This is one of the busiest roads in Kolkata. #Esplanade. Lakhs and lakhs of people commute, jam packed traffic r seen. Just look at this place tonight. Roads turned into graffitis, no traffic, all roads blocked, students protesting overnight. This is #Kolkata #modiinkolkata"

Tweet

ਟਵੀਟ ਤੋਂ ਸਾਫ ਹੋਇਆ ਕਿ ਇਹ ਤਸਵੀਰ ਤਮਿਲਨਾਡੂ ਦੀ ਨਹੀਂ ਬਲਕਿ ਕੋਲਕਾਤਾ (ਬੰਗਾਲ) ਦੀ ਪੁਰਾਣੀ ਤਸਵੀਰ ਹੈ। ਇਸ ਟਵੀਟ ਨੂੰ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

https://twitter.com/mayukhrghosh/status/1216052464455012352/photo/1

ਇਸ ਤੋਂ ਬਾਅਦ ਅਸੀਂ ਤਸਵੀਰ ਨੂੰ ਸਬੰਧੀ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਕਈ ਖਬਰਾਂ ਮਿਲੀਆਂ ਜਿਸ ਵਿਚ ਦੱਸਿਆ ਗਿਆ ਕਿ ਜਨਵਰੀ ਵਿਚ ਜਦੋਂ ਨਰਿੰਦਰ ਮੋਦੀ ਕੋਲਕਾਤਾ ਦੌਰੇ 'ਤੇ ਗਏ ਸੀ ਤਾਂ ਨਾਗਰਿਕਤਾ ਸੋਧ ਕਾਨੂੰਨਾਂ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਗਿਆ। ਇਸ ਸਬੰਧੀ India Today ਦੀ ਖ਼ਬਰ ਇੱਥੇ ਕਲਿਕ ਕਰਕੇ ਪੜ੍ਹੀ ਜਾ ਸਕਦੀ ਹੈ।

Photo

https://www.indiatoday.in/india/story/narendra-modi-visit-kolkata-bengal-acitivists-protest-sfi-students-1636000-2020-01-11

ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਜਿਸ ਤਸਵੀਰ ਨੂੰ ਤਮਿਲਨਾਡੂ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਅਸਲ ਵਿਚ ਉਹ ਤਸਵੀਰ  ਜਨਵਰੀ 2020 ਵਿਚ ਕੋਲਕਾਤਾ ਵਿਖੇ ਹੋਏ ਪੀਐਮ ਮੋਦੀ ਦੇ ਵਿਰੋਧ ਦੀ ਤਸਵੀਰ ਹੈ।

Claim: ਤਮਿਲਨਾਡੂ ਦੀਆਂ ਸੜਕਾਂ ‘ਤੇ ਲਿਖੇ "Go Back Modi" ਦੇ ਨਾਅਰੇ

Claim By: Gurchet Chitarkar

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement