Fact Check: ਜੰਮੂ-ਕਸ਼ਮੀਰ ਵਿਚ ਨਹੀਂ ਮਿਲੇ ਇਹ ਸੋਨੇ ਦੇ ਸਿੱਕੇ, ਇਟਲੀ ਦੀ ਪੁਰਾਣੀ ਤਸਵੀਰ ਵਾਇਰਲ
Published : Feb 17, 2021, 4:40 pm IST
Updated : Feb 17, 2021, 4:40 pm IST
SHARE ARTICLE
 Viral image of gold coins has no connection with jammu and kashmir
Viral image of gold coins has no connection with jammu and kashmir

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਪੁਰਾਣੀ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ ‘ਤੇ ਸੋਨੇ ਦੇ ਪੁਰਾਤਨ ਸਿੱਕਿਆਂ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੋਨੇ ਅਤੇ ਚਾਂਦੀ ਦੇ ਸਿੱਕੇ ਜੰਮੂ-ਕਸ਼ਮੀਰ ਦੀ ਵੁਲਾਰ ਝੀਲ ਨੇੜੇ ਖੁਦਾਈ ਕਰ ਰਹੇ ਇਕ ਮਜ਼ਦੂਰ ਨੂੰ ਮਿਲੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਪੁਰਾਣੀ ਹੈ। ਦਰਅਸਲ ਸਾਲ 2018 ਵਿਚ ਇਟਲੀ ਦੇ ਕੋਮੋ ਸ਼ਹਿਰ ਵਿਚ ਇਕ ਪੁਰਾਣੇ ਥਿਏਟਰ ਦੀ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਰੋਮਨ ਸਿੱਕਿਆਂ ਦਾ ਇਕ ਘੜਾ ਮਿਲਿਆ ਸੀ

ਵਾਇਰਲ ਪੋਸਟ

ਫੇਸਬੁੱਕ ਪੇਜ Kashmir news tallent page ਨੇ ਸਿੱਕਿਆਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ, ‘#Khaazaana #Mil #Gaya As per reports One Labour from Baramulla area found Golden & silver coins while digging a canal near wular lake on Saturday,13 Feb, 2021. Around 30 Labourers were working for the project.’।

ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸੁਰੂਆਤ ਕਰਦਿਆਂ ਅਸੀਂ ਵਾਇਰਲ ਫੋਟੋ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ 16 ਸਤੰਬਰ 2018 ਨੂੰ ਪ੍ਰਕਾਸ਼ਿਤ ਕੀਤਾ ਗਿਆ https://newsforkids.net/ ਦਾ ਇਕ ਆਰਟੀਕਲ ਮਿਲਿਆ। ਇਸ ਵਿਚ ਸਾਨੂੰ ਵਾਇਰਲ ਫੋਟੋ ਨਾਲ ਮੇਲ ਖਾਂਦੀ ਤਸਵੀਰ ਮਿਲੀ।

ਆਰਟੀਕਲ ਨੂੰ ਪੜ੍ਹਨ ‘ਤੇ ਪਤਾ ਲੱਗਿਆ ਕਿ 5 ਸੰਤਬਰ 2018 ਨੂੰ ਇਟਲੀ ਦੇ ਕੋਮੋ ਸ਼ਹਿਰ ਵਿਚ ਇਕ ਪੁਰਾਣੇ ਥਿਏਟਰ ਦੀ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਰੋਮਨ ਸਿੱਕਿਆਂ ਦਾ ਇਕ ਘੜਾ ਮਿਲਿਆ ਸੀ। ਇਸ ਵਿਚ 300 ਤੋਂ ਜ਼ਿਆਦਾ ਸੋਨੇ ਦੇ ਸਿੱਕੇ ਸਨ।

Photo

ਇਸ ਖ਼ਬਰ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

https://newsforkids.net/articles/2018/09/16/jar-of-gold-coins-found-in-theater-basement/

ਇਸ ਤੋਂ ਇਲਾਵਾ ਸਾਨੂੰ ਇਸ ਸਬੰਧੀ ਨਵਭਾਰਤ ਟਾਈਮਜ਼ ਦੀ ਖ਼ਬਰ ਵੀ ਮਿਲੀ। ਹੋਰ ਪੜਤਾਲ ਕਰਨ ‘ਤੇ ਸਾਨੂੰ ਇਟਲੀ ਦੇ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਦਾ ਇਕ ਟਵੀਟ ਮਿਲਿਆ। ਇਸ ਵਿਚ ਇਹ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਟਵੀਟ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।

Tweet

ਇਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਜੰਮੂ-ਕਸ਼ਮੀਰ ਦੀ ਨਹੀਂ ਬਲਕਿ ਇਟਲੀ ਦੀ ਕਰੀਬ ਦੋ ਸਾਲ ਪੁਰਾਣੀ ਤਸਵੀਰ ਹੈ। ਪੜਤਾਲ ਦੌਰਾਨ ਅਸੀਂ ਜੰਮੂ-ਕਸ਼ਮੀਰ ਦੀ ਵੁਲਾਰ ਝੀਲ ਨੇੜੇ ਖੁਦਾਈ ਕਰ ਰਹੇ ਮਜ਼ਦੂਰ ਨੂੰ ਮਿਲੇ ਸਿੱਕਿਆਂ ਸਬੰਧੀ ਹੋਰ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਨੂੰ ਕੋਈ ਅਜਿਹੀ ਖ਼ਬਰ ਨਹੀਂ ਮਿਲੀ, ਜਿਸ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਪੁਰਾਣੀ ਹੈ। ਦਰਅਸਲ ਸਾਲ 2018 ਵਿਚ ਇਟਲੀ ਦੇ ਕੋਮੋ ਸ਼ਹਿਰ ਵਿਚ ਇਕ ਪੁਰਾਣੇ ਥਿਏਟਰ ਦੀ ਮੁਰੰਮਤ ਦੌਰਾਨ ਮਜ਼ਦੂਰਾਂ ਨੂੰ ਰੋਮਨ ਸਿੱਕਿਆਂ ਦਾ ਇਕ ਘੜਾ ਮਿਲਿਆ ਸੀ

Claim: ਜੰਮੂ-ਕਸ਼ਮੀਰ ਦੀ ਵੁਲਾਰ ਝੀਲ ਨੇੜੇ ਖੁਦਾਈ ਕਰ ਰਹੇ ਇਕ ਮਜ਼ਦੂਰ ਨੂੰ ਮਿਲੇ ਸੋਨੇ ਦੇ ਸਿੱਕੇ

Claim By: ਫੇਸਬੁੱਕ ਪੇਜ Kashmir news tallent page

Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement