Fact Check: ਕਿਸਾਨ ਸੰਘਰਸ਼ 'ਚ ਨਹੀਂ ਵੰਡਿਆ ਜਾ ਰਿਹਾ ਸ਼ਰਾਬ ਦਾ ਲੰਗਰ, ਵੀਡੀਓਜ਼ ਰੋਡੂ ਸ਼ਾਹ ਮੇਲੇ ਨਾਲ ਸਬੰਧਿਤ
Published : Feb 17, 2024, 6:45 pm IST
Updated : Feb 29, 2024, 5:15 pm IST
SHARE ARTICLE
Fact Check Viral Video Liquor Distribution Farmers Protest Fake News
Fact Check Viral Video Liquor Distribution Farmers Protest Fake News

ਵਾਇਰਲ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦਾ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਕਿਸਾਨ ਸੰਘਰਸ਼ 2024 ਨੂੰ ਲੈ ਕੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓਜ਼ ਵਿਚ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਭੀੜ ਨੂੰ ਲੰਗਰ ਵਿਚ ਸ਼ਮੂਲੀਅਤ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਸੰਘਰਸ਼ ਵਿਚ ਸ਼ਰਾਬ ਦਾ ਲੰਗਰ ਲੱਗਿਆ ਹੈ। ਲੋਕ ਵੀਡੀਓਜ਼ ਨੂੰ ਸ਼ੇਅਰ ਕਰਦਿਆਂ ਕਿਸਾਨ ਅੰਦੋਲਨ 'ਤੇ ਸਵਾਲ ਚੁੱਕ ਰਹੇ ਹਨ ਅਤੇ ਇਸ ਅੰਦੋਲਨ ਨੂੰ ਜਾਅਲੀ ਕਹਿ ਬਦਨਾਮ ਕਰ ਰਹੇ ਹਨ।

X ਅਕਾਊਂਟ ਮਨੋਜ ਸਿੰਘ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "कैमरे पर ये नकली किसान ब्लैकमेल करेंगे कि हम  गरीब किसान, "अन्नदाता" हैंजबकि कैमरे के पीछे की हकीकत यह है - शराब दारू लंगर का आनंद??  #FarmerProtest2024 #FarmersProtest"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦਾ ਹੈ। 

ਪੜਤਾਲ

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਵੀਡੀਓ ਨੂੰ ਕਿਸਾਨ ਸੰਘਰਸ਼ ਦਾ ਦੱਸਕੇ ਵਾਇਰਲ ਕੀਤਾ ਗਿਆ ਹੋਵੇ। ਵੀਡੀਓ ਪਹਿਲਾਂ ਵੀ 2020 ਕਿਸਾਨ ਅੰਦੋਲਨ ਦੌਰਾਨ ਵਾਇਰਲ ਕੀਤਾ ਗਿਆ ਸੀ। ਸਪੋਕਸਮੈਨ ਨੇ ਪਿਛਲੀ ਵਾਰ ਵੀ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਸੀ। ਹੇਠਾਂ ਸਾਡੀ ਪਿਛਲੀ ਪੜਤਾਲ ਪੜ੍ਹੀ ਜਾ ਸਕਦੀ ਹੈ;

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ। ਇਨ੍ਹਾਂ ਵੀਡੀਓਜ਼ ਵਿਚ ਕੀਤੇ ਵੀ ਕਿਸਾਨਾਂ ਦੇ ਝੰਡੇ ਨੂੰ ਨਹੀਂ ਵੇਖਿਆ ਜਾ ਸਕਦਾ ਹੈ। ਹਾਲਾਂਕਿ ਵੀਡੀਓ ਵਿਚ ਕਿਸਾਨ ਸੰਘਰਸ਼ ਨਾਲ ਜੁੜੇ ਇੱਕ ਗੀਤ ਨੂੰ ਜ਼ਰੂਰ ਸੁਣਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਦੀ ਭਾਲ ਸ਼ੁਰੂ ਕੀਤੀ। ਫੇਸਬੁੱਕ ਪੇਜ Crazy Post ਨੇ ਵਾਇਰਲ ਵੀਡੀਓਜ਼ ਦੇ ਅੰਸ਼ਾ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਬਾਬਾ ਰੋਡੂ ਸ਼ਾਹ ਦਰਗਾਹ ਦਾ ਦੱਸਿਆ।

ਫੇਸਬੁੱਕ ਲਾਈਵ ਤੋਂ ਵਾਇਰਲ ਵੀਡੀਓ ਦੀ ਪੁਸ਼ਟੀ

ਅਸੀਂ ਮਾਮਲੇ ਨੂੰ ਲੈ ਕੇ ਸਰਚ ਜਾਰੀ ਰੱਖੀ ਅਤੇ ਸਾਨੂੰ ਇੱਕ ਫੇਸਬੁੱਕ ਲਾਈਵ ਮਿਲਿਆ ਜਿਸਦੇ ਵਿਚ ਯੂਜ਼ਰ ਬਾਬਾ ਰੋਡੂ ਸ਼ਾਹ ਦਰਗਾਹ ਵਿਚ ਜਾ ਰਿਹਾ ਹੁੰਦਾ ਹੈ ਅਤੇ ਇੱਕ ਦ੍ਰਿਸ਼ ਸ਼ਰਾਬ ਦੇ ਲੰਗਰ ਦਾ ਵੀ ਆਉਂਦਾ ਹੈ ਅਤੇ ਵਾਇਰਲ ਵੀਡੀਓ ਵਾਲੇ ਕੁਝ ਸ਼ਕਸ ਇਸ ਲਾਈਵ ਵਿਚ ਵੀ ਦਿੱਸਦੇ ਹਨ। 

ਫੇਸਬੁੱਕ ਯੂਜ਼ਰ "Jarnail Singh" ਨੇ 6 ਸਿਤੰਬਰ 2021 ਨੂੰ ਫੇਸਬੁੱਕ ਲਾਈਵ ਕੀਤਾ ਜਿਸਦੇ ਵਿਚ ਉਹ ਬਾਬਾ ਰੋਡੂ ਸ਼ਾਹ ਦਰਗਹ ਵਿਚ ਜਾ ਰਿਹਾ ਹੁੰਦਾ ਹੈ। ਇਸ ਲਾਈਵ ਵਿਚ 7 ਮਿੰਟ ਤੋਂ ਬਾਅਦ ਦੇ ਦ੍ਰਿਸ਼ ਵਿਚ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾ ਸਕਦਾ ਹੈ। ਇਸ ਦ੍ਰਿਸ਼ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੇ ਲੰਗਰ ਵਰਤਾ ਰਹੇ ਕੁਝ ਲੋਕ ਵੇਖੇ ਜਾ ਸਕਦੇ ਹਨ।

ਵਾਇਰਲ ਵੀਡੀਓ ਵਿਚ ਇੱਕ ਨੌਜਵਾਨ ਲਾਲ ਪੱਗ ਬੰਨੇ, ਗੱਲ 'ਚ ਚਿੱਟਾ ਕਪੜਾ ਪਾਏ ਅਤੇ ਹਰੇ ਰੰਗ ਦੀ ਟੀਸ਼ਰਟ ਪਾਏ ਇੱਕ ਕੇਸਰੀ ਪੱਗ ਬੰਨ੍ਹੇ ਵਿਅਕਤੀ ਨਾਲ ਵੇਖਿਆ ਜਾ ਸਕਦਾ ਹੈ।

ScreenshotScreenshot

ਇਹ ਦੋਵੇਂ ਸ਼ਕਸ ਇਸ ਫੇਸਬੁੱਕ ਲਾਈਵ ਵਿਚ ਵੀ ਵੇਖੇ ਜਾ ਸਕਦੇ ਹਨ। ਇਨ੍ਹਾਂ ਦਾ ਕੋਲਾਜ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Facebook LiveFacebook Live


ਇਸ ਫੇਸਬੁੱਕ ਲਾਈਵ ਵਿਚ ਜਿਥੇ ਸ਼ਰਾਬ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਓਥੇ ਪੀਲੇ ਅਤੇ ਚਿੱਟੇ ਰੰਗ ਦੇ ਟੈਂਟ ਵੇਖੇ ਜਾ ਸਕਦੇ ਹਨ ਅਤੇ ਇਹ ਸਮਾਨ ਦ੍ਰਿਸ਼ ਵਾਇਰਲ ਵੀਡੀਓ ਵਿਚ ਵੀ ਵੇਖੇ ਜਾ ਸਕਦੇ ਹਨ। 

ਮਤਲਬ ਇਹ ਗੱਲ ਪੂਰਨ ਤੌਰ 'ਤੇ ਸਾਫ ਹੋਈ ਕਿ ਰੋਡੂ ਸ਼ਾਹ ਦਰਗਾਹ ਦੇ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਸ ਵੀਡੀਓ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਜਗਰਾਓਂ ਇੰਚਾਰਜ ਦੇਵਿੰਦਰ ਜੈਨ ਨਾਲ ਸੰਪਰਕ ਕੀਤਾ ਸੀ। ਦੇਵਿੰਦਰ ਜੈਨ ਨੇ ਵੀਡੀਓ ਨੂੰ ਲੈ ਕੇ ਪੁਸ਼ਟੀ ਕਰਦੇ ਹੋਏ ਕਿਹਾ ਸੀ, "ਇਹ ਵੀਡੀਓਜ਼ ਲੁਧਿਆਣਾ ਦੇ ਜਗਰਾਓਂ ਨੇੜੇ ਸਥਿਤ ਬਾਬਾ ਰੋਡੂ ਸ਼ਾਹ ਦਰਗਾਹ ਦੀਆਂ ਹਨ। ਇਥੇ ਅਕਸਰ ਹੀ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾਂਦਾ ਹੈ। ਇਨ੍ਹਾਂ ਵਾਇਰਲ ਵੀਡੀਓਜ਼ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦਾ ਹੈ। 

 

Our Sources:

Meta Post Of Barnalanews.com, Dated 13 September 2021

Meta Live Of Jarnail Singh, Dated 21 September 2021

Phsyical Verification Quote By Rozana Spokesman Jagraon District Incharge

SHARE ARTICLE

ਸਪੋਕਸਮੈਨ FACT CHECK

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement