
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਗੁਜਰਾਤ ਦੇ ਕਿਸੇ ਹਸਪਤਾਲ ਦੀ ਨਹੀਂ ਬਲਕਿ ਨਾਗਪੁਰ ਦੇ ਹਸਪਤਾਲ ਦੀ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਬੈਡ 'ਤੇ 3 ਮਰੀਜਾਂ ਨੂੰ ਪਏ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਗੁਜਰਾਤ ਦੇ ਹਸਪਤਾਲ ਦੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ PM ਮੋਦੀ 'ਤੇ ਤੰਜ਼ ਕੱਸਿਆ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਗੁਜਰਾਤ ਦੇ ਕਿਸੇ ਹਸਪਤਾਲ ਦੀ ਨਹੀਂ ਬਲਕਿ ਨਾਗਪੁਰ ਦੇ ਹਸਪਤਾਲ ਦੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਵਾਲੇ ਗੁਜਰਾਤ ਦਾ ਹਾਲ... ਹਸਪਤਾਲ ਵਿੱਚ ਇੱਕ ਔਰਤ ਦੇ ਨਾਲ ਦੋ ਬੰਦੇ ਇੱਕ ਬੈਡ ਤੇ..#ਵਿਕਾਸ"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Times Now ਦੀ ਪੱਤਰਕਾਰ Megha Prasad ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਮਿਲੀ। 14 ਅਪ੍ਰੈਲ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "This is from a hospital in #nagpur #Maharashtra #COVID19"
ਟਵੀਟ ਅਨੁਸਾਰ ਇਹ ਤਸਵੀਰ ਨਾਗਪੁਰ ਦੇ ਹਸਪਤਾਲ ਦੀ ਹੈ। ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
This is from a hospital in #nagpur #Maharashtra #COVID19 pic.twitter.com/AdKrZNFYnU
— Megha Prasad (@MeghaSPrasad) April 14, 2021
ਹੋਰ ਸਰਚ ਕਰਦੇ ਹੋਏ ਸਾਨੂੰ ਇਸ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਇੱਕ ਟਵੀਟ ਦੇ ਜਵਾਬ ਵਿਚ ਮਿਲੀ। ਡਾਕਟਰ Manjeet Mohanty ਨੇ ਇੱਕ ਟਵੀਟ ਦੇ ਜਵਾਬ ਵਿਚ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "Almost same situation in GMC Nagpur. 2-3 persons in 1 bed."
ਇਸ ਟਵੀਟ ਅਨੁਸਾਰ ਇਹ ਤਸਵੀਰ GMC ਨਾਗੁਪਰ ਦੀ ਹੈ। ਵਾਇਰਲ ਤਸਵੀਰ ਵਿਚ ਮੌਜੂਦ ਮਰੀਜ਼ਾਂ ਨੂੰ ਇਸ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ।
ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
Almost same situation in GMC Nagpur. 2-3 persons in 1 bed. pic.twitter.com/DDIEcZG9rb
— Manjeet Mohanty (@iManjeet7) April 11, 2021
ਹੋਰ ਸਰਚ ਕਰਨ 'ਤੇ ਸਾਨੂੰ News 18 Hindi ਦੀ ਇੱਕ ਖਬਰ ਮਿਲੀ। ਇਹ ਖਬਰ GMC ਵਿਚ ਮਰੀਜਾਂ ਦੀ ਹਾਲਤ ਨੂੰ ਦੇਖ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖ਼ਬਰ ਵਿਚ ਕੁਝ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਦੀ ਅੰਦਰਲੀ ਇਮਾਰਤ ਬਿਲਕੁਲ ਵਾਇਰਲ ਤਸਵੀਰ ਵਰਗੀ ਦਿੱਖ ਰਹੀ ਹੈ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "नागपुर के सरकारी अस्पताल का हाल, एक बेड पर हो रहा दो-दो मरीजों का इलाज"
ਖਬਰ ਅਨੁਸਾਰ ਇਹ ਤਸਵੀਰ ਨਾਗਪੁਰ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ ਇੱਕ ਬੈਡ 'ਤੇ 3 ਮਰੀਜਾਂ ਨੂੰ ਇਲਾਜ ਕਰਵਾਉਂਦੇ ਵੇਖਿਆ ਗਿਆ ਹੈ। ਇਹ ਖਬਰ ਇੱਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਗੁਜਰਾਤ ਦੇ ਕਿਸੇ ਹਸਪਤਾਲ ਦੀ ਨਹੀਂ ਬਲਕਿ ਨਾਗਪੁਰ ਦੇ ਹਸਪਤਾਲ ਦੀ ਹੈ।
Claim: ਤਸਵੀਰ ਗੁਜਰਾਤ ਦੇ ਹਸਪਤਾਲ ਦੀ ਹੈ
Claimed BY: ਫੇਸਬੁੱਕ ਪੇਜ Agg Bani
Fact Check: ਫਰਜ਼ੀ