
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Claim
ਲੋਕਸਭਾ ਚੋਣਾਂ 2024 ਤੇ ਕਿਸਾਨਾਂ ਦੇ ਹਰਿਆਣਾ-ਪੰਜਾਬ 'ਚ ਚਲ ਰਹੇ ਵਿਰੋਧ ਵਿਚਕਾਰ ਸੋਸ਼ਲ ਮੀਡਿਆ 'ਤੇ ਇੱਕ ਫਲੈਕਸ ਬੋਰਡ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸਭਤੋਂ ਵੱਡੇ ਪਿੰਡ ਸਿਸਾਅ ਵਿਖੇ ਲੋਕਾਂ ਨੇ ਭਾਜਪਾ ਤੇ ਜੇਜੇਪੀ ਦੇ ਲੀਡਰਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।
X ਯੂਜ਼ਰ राजस्थानी ताऊ ਨੇ 14 ਅਪ੍ਰੈਲ 2024 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "#हरियाणा के सबसे बड़े गांव में सीसाय का नजारा, #BJP और JJP की गांवों में एंट्री बंद !! #LokSabaElection2024"
#हरियाणा के सबसे बड़े गांव में सीसाय का नजारा, #BJP और JJP की गांवों में एंट्री बंद !!#LokSabaElection2024 pic.twitter.com/5m2TYN96yQ
— राजस्थानी ताऊ ❣️ (@Rajasthani_tauu) April 14, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਤਸਵੀਰ ਹਾਲੀਆ ਨਹੀਂ ਹੈ"
ਸਾਨੂੰ ਇਹ ਤਸਵੀਰ ਸਾਲ 2021 ਦੇ ਵਿਚ ਕਈ ਟਵਿੱਟਰ (ਹੁਣ ਐਕਸ ) ਯੂਜ਼ਰਾਂ ਦੁਆਰਾ ਅਪਲੋਡ ਮਿਲੀ। ਪੱਤਰਕਾਰ ਮਨਦੀਪ ਪੂਨੀਆ ਨੇ ਇਸ ਤਸਵੀਰ ਨੂੰ 28 ਮਾਰਚ 2021 ਨੂੰ ਸਾਂਝਾ ਕਰਦਿਆਂ ਲਿਖਿਆ, "ਹਰਿਆਣਾ ਦੇ ਸਭ ਤੋਂ ਵੱਡੇ ਪਿੰਡ ਸਿਸਾਈ ਨੇ ਪਿੰਡ ਦੇ ਐਂਟਰੀ ਪੁਆਇੰਟ 'ਤੇ ਇਹ ਫਲੈਕਸ ਲਗਾਇਆ ਹੈ।"
हरियाणा के सबसे बड़े गांव सिसाय ने गांव के एंट्री पॉइंट पर यह फ्लेक्स लगा दिया है.. pic.twitter.com/FS8VLbMRa8
— Mandeep Punia (@mandeeppunia1) March 28, 2021
ਇਸ ਤਰ੍ਹਾਂ ਹੀ INC ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਵੀ ਇਸ ਤਸਵੀਰ ਨੂੰ ਸਾਲ 2021 ਦੇ ਵਿਚ ਆਪਣੇ ਅਧਿਕਾਰਿਕ ਐਕਸ ਤੋਂ ਸਾਂਝਾ ਕੀਤਾ ਸੀ।
हरियाणा में वर्तमान की तस्वीर देखकर
— Srinivas BV (@srinivasiyc) March 27, 2021
आप भविष्य की कल्पना कर सकते है..
Any idea ? pic.twitter.com/R8CzywhgYS
ਦੱਸ ਦਈਏ ਕਿ ਸਾਲ 2020-21 'ਚ ਹੋਏ ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ ਅਤੇ ਜੇਜੇਪੀ ਦੇ ਲੀਡਰਾਂ ਦੀ ਐਂਟਰੀ ਪਿੰਡਾਂ ਵਿਚ ਬੰਦ ਕਰ ਦਿੱਤੀ ਗਈ ਸੀ। ਕਈ ਪਿੰਡਾਂ ਵਿਚ ਲੀਡਰਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Result- Misleading
Our Sources
X Post By Mandeep Punia Shared On 28 March 2021
X Post By Srinivas BV Shared On 27 March 2021
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ