Fact Check: PM ਮੋਦੀ ਨੂੰ ਲੈ ਕੇ Times Magazine ਦਾ ਪੁਰਾਣਾ ਕਵਰ ਐਡਿਟ ਕਰ ਕੀਤਾ ਜਾ ਰਿਹਾ ਵਾਇਰਲ
Published : May 17, 2021, 1:26 pm IST
Updated : May 17, 2021, 2:04 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਹੋ ਰਿਹਾ ਕਵਰ ਐਡੀਟੇਡ ਪਾਇਆ ਹੈ। 20 ਮਈ 2019 ਨੂੰ ਜਾਰੀ ਕੀਤੇ ਟਾਇਮਸ ਮੈਗਜ਼ੀਨ ਦੇ ਕਵਰ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸੈਮਨ (ਮੋਹਾਲੀ ਟੀਮ) - ਦੇਸ਼ ਵਿਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਪਿਛਲੇ ਦਿਨੀ ਇੰਟਰਨੈਸ਼ਲ ਮੀਡੀਆ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਵੇਖਣ ਨੂੰ ਮਿਲੀ। ਹੁਣ ਇਸੇ ਲੜੀ ਵਿਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ PM ਮੋਦੀ ਦੀ ਆਲੋਚਨਾ ਕਰਦਾ Times Magazine ਦਾ ਕਵਰ ਵੇਖਿਆ ਜਾ ਸਕਦਾ ਹੈ। ਇਸ ਕਵਰ ਵਿਚ PM ਦੀ ਤਸਵੀਰ ਦਾ ਗਲਤ ਇਸਤੇਮਾਲ ਕੀਤਾ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸ ਕਵਰ ਨੂੰ Times Magazine ਦਾ ਹਾਲੀਆ ਜਾਰੀ ਕਵਰ ਦੱਸ ਕੇ ਸ਼ੇਅਰ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਵਰ ਐਡੀਟੇਡ ਕੀਤਾ ਗਿਆ ਹੈ। 20 ਮਈ 2019 ਨੂੰ ਜਾਰੀ ਕੀਤੇ ਟਾਇਮਸ ਮੈਗਜ਼ੀਨ ਦੇ ਕਵਰ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਕਾਂਗਰਸ ਵਰਕਰ Tushar Sharma ਨਾਂਅ ਦੇ ਫੇਸਬੁੱਕ ਯੂਜ਼ਰ ਨੇ ਇਹ ਕਵਰ ਅਪਲੋਡ ਕਰਦਿਆਂ ਲਿਖਿਆ, "ਦੁਨੀਆ ਦੇ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਆਪਣੀ ਕਵਰ ਫੋਟੋ ਇਸ ਤਰ੍ਹਾਂ ਕਾਰਟੂਨ ਬਣਾ ਕੇ ਛਾਪੀ ਹੈ ਮੋਦੀ ਦੀ ????ਪੂਰੇ ਵਿਸ਼ਵ ਵਿਚ ਛਾਇਆ ਪਿਆ ਹੈ ਪਤੰਦਰ ਭਾਰਤ ਦੀ ਹੇਠੀ ਕਰਾਉਣ ਵਿਚ ???? ????????ਚੱਲਿਆ ਸੀ ਵਿਸ਼ਵ ਗੁਰੂ ਬਣਨ #ResignModi #ModiHaiToMumkinHai"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਕਵਰ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਅਸਲੀ ਕਵਰ ਕਈ ਪੁਰਾਣੇ ਨਿਊਜ਼ ਆਰਟੀਕਲ ਵਿਚ ਪ੍ਰਕਾਸ਼ਿਤ ਮਿਲਿਆ। 10 ਮਈ 2019 ਨੂੰ The Hindu Business Line ਨੇ ਇਸ ਕਵਰ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲਖ ਲਿਖਿਆ, "TIME throws a ‘Divider in Chief’ bomb at Narendra Modi"

ਇਸ ਆਰਟੀਕਲ ਵਿਚ ਕਵਰ ਨੂੰ ਲੈ ਕੇ ਸਾਰੀ ਜਾਣਕਾਰੀ ਸੀ ਅਤੇ ਇਸ ਆਰਟੀਕਲ ਵਿਚ ਜਿਹੜਾ ਕਵਰ ਇਸਤੇਮਾਲ ਕੀਤਾ ਗਿਆ ਸੀ ਉਹ ਵਾਇਰਲ ਕਵਰ ਤੋਂ ਵੱਖਰਾ ਸੀ। ਖਬਰ ਅਨੁਸਾਰ, Times Magazine ਦੇ 20 ਮਈ 2019 ਸੰਸਕਰਣ ਲਈ ਇਹ ਕਵਰ ਬਣਾਇਆ ਗਿਆ ਅਤੇ ਇਸਨੂੰ "India's Divider In Chief" ਟਾਈਟਲ ਦਿੱਤਾ ਗਿਆ। ਇਹ ਟਾਈਟਲ ਪੱਤਰਕਾਰ Aatish Taseer ਦੇ ਲੇਖ 'ਤੇ ਅਧਾਰਿਤ ਹੈ। ਇਹ ਲੇਖ ਮੋਦੀ ਸਰਕਾਰ ਦੀ ਨਾਕਾਮਯਾਬੀ ਅਤੇ ਲੋਕਤੰਤਰ 'ਤੇ ਸਰਕਾਰ ਦੇ ਕਬਜ਼ੇ ਨੂੰ ਲੈ ਕੇ ਲਿਖਿਆ ਗਿਆ ਸੀ।

ਇਹ ਪੂਰੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਵਾਇਰਲ ਕਵਰ ਅਤੇ ਅਸਲੀ ਕਵਰ ਵਿਚਕਾਰ ਦੇ ਫਰਕ ਨੂੰ ਹੇਠਾਂ ਦਿੱਤੇ ਕੋਲਾਜ ਵਿਚ ਸਾਫ ਵੇਖਿਆ ਜਾ ਸਕਦਾ ਹੈ।

Photo

ਅਸਲੀ ਕਵਰ ਨੂੰ ਲੈ ਕੇ ਮਈ 2019 ਵਿਚ ਪ੍ਰਕਾਸ਼ਿਤ ਕੀਤੀਆਂ ਖਬਰਾਂ ਹੇਠਾਂ ਪੜ੍ਹੀਆਂ ਜਾ ਸਕਦੀਆਂ ਹਨ।

Indian Express ਦੀ ਖਬਰ

Photo

The Print ਦੀ ਖਬਰ

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਵਰ ਐਡੀਟੇਡ ਕੀਤਾ ਗਿਆ ਹੈ। 20 ਮਈ 2019 ਨੂੰ ਜਾਰੀ ਕੀਤੇ ਟਾਇਮਜ਼ ਮੈਗਜ਼ੀਨ ਦੇ ਕਵਰ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।

Claim: PM ਮੋਦੀ ਦੀ ਆਲੋਚਨਾ ਕਰਦਾ Times Magazine ਦਾ ਕਵਰ
Claimed By: ਕਾਂਗਰਸ ਵਰਕਰ Tushar Sharma
Fact ChecK:  ਐਡੀਟੇਡ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement