Fact Check: ਕੋਰੋਨਾ ਮਰੀਜ਼ ਦੀ ਆਤਮ-ਹੱਤਿਆ ਦੀ ਪੁਰਾਣੀ ਤਸਵੀਰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
Published : May 17, 2021, 4:02 pm IST
Updated : May 17, 2021, 4:35 pm IST
SHARE ARTICLE
File Photo
File Photo

ਸਪੋਕਸਮੈਨ ਨੇ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਿਛਲੇ ਸਾਲ ਸਿਤੰਬਰ ਦਾ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਬੁਜ਼ੁਰਗ ਔਰਤ ਨੂੰ ਹਸਪਤਾਲ ਵਿਚ ਫਾਹਾ ਲਾਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਹਾਲੀਆ ਦੱਸ ਸ਼ੇਅਰ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਸ ਬੁਜ਼ੁਰਗ ਨੂੰ ਵਧੀਆ ਇਲਾਜ ਨਹੀਂ ਮਿਲਿਆ ਜਿਸ ਦੇ ਕਰਕੇ ਇਸ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।

ਸਪੋਕਸਮੈਨ ਨੇ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਿਛਲੇ ਸਾਲ ਸਿਤੰਬਰ ਦਾ ਹੈ ਜਦੋਂ ਆਂਧਰਾ ਪ੍ਰਦੇਸ਼ ਦੇ GGH ਹਸਪਤਾਲ ਵਿਚ ਕੋਰੋਨਾ ਤੋਂ ਘਬਰਾਈ ਔਰਤ ਨੇ ਫਾਹਾ ਲੈ ਲਿਆ ਸੀ। ਹੁਣ ਓਸੇ ਮਾਮਲੇ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Gurjinder Singh Bhangu ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਆਹ ਫੋਟੋ ਦੇਖੋ ਔਰਤ ਨੂੰ ਇਲਾਜ ਨੀ ਮਿਲਿਆ ਹਸਪਤਾਲ 'ਚ ਹੀ ਪੱਖੇ ਨਾਲ ਲਟਕ ਗਈ।ਸਾਡੀ ਕੇਂਦਰ ਦੀ ਹਕੂਮਤ Million Trillion Dollar ਦੀ Economy ਬਣਾਉਣ ਦੀ ਗੱਲ ਕਰਦੀ ਪਰ ਹਕੀਕਤਾਂ ਤੋਂ ਕੋਹਾਂ ਦੂਰ।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦਾ ਸਹਾਰਾ ਲਿਆ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਪੁਰਾਣੇ ਟਵੀਟ ਵਿਚ ਸ਼ੇਅਰ ਕੀਤੀ ਮਿਲੀ। 17 ਸਿਤੰਬਰ 2020 ਇਹ ਤਸਵੀਰ ਇੱਕ ਯੂਜ਼ਰ ਨੇ ਕਾਂਗਰਸ ਦੇ ਟਵੀਟ ਦੇ ਰਿਪਲਾਈ ਵਿਚ ਸ਼ੇਅਰ ਕੀਤੀ ਸੀ। ਇਹ ਟਵੀਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਇਸ ਟਵੀਟ ਤੋਂ ਸਾਫ ਹੋਇਆ ਕਿ ਤਸਵੀਰ ਪੁਰਾਣੀ ਹੈ ਹਾਲੀਆ ਨਹੀਂ। ਅੱਗੇ ਵਧਦੇ ਹੋਏ ਅਸੀਂ ਗੂਗਲ ਟਾਈਮਲਾਈਨ ਟੂਲ ਦਾ ਇਸਤੇਮਾਲ ਕਰ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ The New Indian Express ਦੀ ਇੱਕ ਖਬਰ ਮਿਲੀ ਜਿਸ ਦੇ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਪਰ ਖਬਰ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਮਾਮਲਾ ਤਸਵੀਰ ਨਾਲ ਜੁੜਿਆ ਹੋਇਆ ਹੈ। 7 ਸਿਤੰਬਰ 2020 ਨੂੰ ਇੱਕ ਆਤਮ-ਹੱਤਿਆ ਦੀ ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਆਰਟੀਕਲ ਦਾ ਸਿਰਲੇਖ ਲਿਖਿਆ ਗਿਆ, "Andhra Pradesh: 60-year-old woman kills self in Nellore hospital's COVID ward"

ਖਬਰ ਅਨੁਸਾਰ ਆਂਧਰਾ ਪ੍ਰਦੇਸ਼ ਦੇ ਨੇੱਲੋਰ ਵਿਚ ਇੱਕ ਬੁਜ਼ੁਰਗ ਨੇ ਹਸਪਤਾਲ ਦੇ ਪਾਈਪ ਨਾਲ ਫਾਹਾ ਲੈ ਲਿਆ। ਖਬਰ ਅਨੁਸਾਰ ਇਹ ਬੁਜ਼ੁਰਗ ਕੋਰੋਨਾ ਵਾਇਰਸ ਸੰਕ੍ਰਮਿਤ ਹੋਣ ਮਗਰੋਂ ਘਬਰਾ ਗਈ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਸਾੜੀ ਨਾਲ ਹਸਪਤਾਲ ਦੇ ਪਾਈਪ ਨਾਲ ਫਾਹਾ ਲਾਇਆ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo
 

ਕਿਓਂਕਿ ਵਾਇਰਲ ਤਸਵੀਰ ਵੀ ਹਸਪਤਾਲ ਦੀ ਹੈ ਅਤੇ ਬੁਜ਼ੁਰਗ ਮਹਿਲਾ ਨੇ ਆਪਣੀ ਸਾੜੀ ਦਾ ਹੀ ਫਾਹਾ ਲਾਇਆ ਸੀ, ਅਸੀਂ ਅੱਗੇ ਵਧਦੇ ਹੋਏ ਹੋਰ ਸਰਚ ਕਰਨਾ ਸ਼ੁਰੂ ਕੀਤਾ।

ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਦੀਆਂ ਹੋਰ ਤਸਵੀਰਾਂ ਇੱਕ ਟਵੀਟ ਵਿਚ ਸ਼ੇਅਰ ਕੀਤੀਆਂ ਮਿਲੀਆਂ, ਜਿਸਦੇ ਨਾਲ ਸਾਫ ਹੋਇਆ ਕਿ ਮਾਮਲਾ ਆਂਧਰਾ ਪ੍ਰਦੇਸ਼ ਦਾ ਹੀ ਹੈ ਅਤੇ ਉੱਪਰ ਖਬਰ ਨਾਲ ਸਬੰਧਿਤ ਹੈ। 

Telugu Desam Party ਦੇ ਜਨਰਲ ਸਕੱਤਰ ਲੋਕੇਸ਼ ਨਾਰਾ ਨੇ 8 ਸਿਤੰਬਰ 2020 ਨੂੰ ਮਾਮਲੇ ਦੀਆਂ ਹੋਰ ਤਸਵੀਰਾਂ ਸ਼ੇਅਰ ਕਰਦਿਆਂ ਟਵੀਟ ਵਿਚ ਲਿਖਿਆ, "నెల్లూరు జిజిహెచ్ కోవిడ్ ఆసుపత్రిలో పరమేశ్వరమ్మ అనే కరోనా బాధితురాలు ఆత్మహత్య చేసుకుంటున్నా ఎవరూ గమనించకపోవడం దారుణం, దురదృష్టకరం. రాజకీయ ప్రయోజనాల కోసం జేసీని, నోడల్ అధికారిని అకస్మాత్తుగా బదిలీ చేసారు, పేషంట్లపై పర్యవేక్షణ కరువయ్యింది."

ਪੰਜਾਬੀ ਅਨੁਵਾਦ: "ਇਹ ਮੰਦਭਾਗਾ ਹੈ ਕਿ ਪੈਲੇਸਮੇਸ਼ਰਮਾ ਨਾਮੀ ਇੱਕ ਕੋਰੋਨਾ ਪੀੜਤ ਨੇ ਨੇਲੌਰ ਦੇ ਜੀਜੀਐਚ ਕੋਵਿਡ ਹਸਪਤਾਲ ਵਿੱਚ ਖੁਦਕੁਸ਼ੀ ਕਰ ਲਈ ਪਰ ਕਿਸੇ ਦਾ ਧਿਆਨ ਨਹੀਂ ਗਿਆ। ਜੈਸੀ, ਨੋਡਲ ਅਧਿਕਾਰੀ, ਨੂੰ ਅਚਾਨਕ ਰਾਜਨੀਤਿਕ ਉਦੇਸ਼ਾਂ ਲਈ ਤਬਦੀਲ ਕਰ ਦਿੱਤਾ ਗਿਆ, ਅਤੇ ਮਰੀਜ਼ਾਂ ਦੀ ਨਿਗਰਾਨੀ ਵਿਚ ਘਾਟ ਦੇਖੀ ਗਈ।"

ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਸਰਚ ਕੀਤੀਆਂ। 8 ਸਿਤੰਬਰ 2020 ਨੂੰ Times Of India ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਵਿਚ ਪੁਲਿਸ ਦ ਬਿਆਨ ਸ਼ਾਮਲ ਸੀ ਜਿਸਦੇ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਹ ਬਜ਼ੁਰਗ ਕੋਰੋਨਾ ਕਰਕੇ ਪਰੇਸ਼ਾਨ ਸੀ ਜਿਸ ਦੇ ਕਾਰਨ ਉਸ ਨੇ ਆਤਮ-ਹੱਤਿਆ ਕੀਤੀ। ਇਹ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

Photo

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਿਛਲੇ ਸਾਲ ਸਿਤੰਬਰ ਦਾ ਹੈ ਜਦੋਂ ਆਂਧਰਾ ਪ੍ਰਦੇਸ਼ ਦੇ GGH ਹਸਪਤਾਲ ਵਿਚ ਕੋਰੋਨਾ ਤੋਂ ਘਬਰਾਈ ਔਰਤ ਨੇ ਫਾਹਾ ਲੈ ਲਿਆ ਸੀ। ਹੁਣ ਓਸੇ ਮਾਮਲੇ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਤਸਵੀਰ ਨੂੰ ਹਾਲੀਆ ਦੱਸ ਸ਼ੇਅਰ ਕੀਤਾ ਜਾ ਰਿਹਾ ਹੈ। 
Claimed By:  ਫੇਸਬੁੱਕ ਯੂਜ਼ਰ Gurjinder Singh Bhangu
Fact Check: Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement