
ਵਾਇਰਲ ਹੋ ਰਿਹਾ ਵੀਡੀਓ ਨਾ ਹੀ ਹਾਲੀਆ ਹੈ ਅਤੇ ਨਾ ਹੀ ਹੈਦਰਾਬਾਦ ਦਾ ਹੈ। ਵਾਇਰਲ ਹੋ ਰਿਹਾ ਵੀਡੀਓ 2022 ਦਾ ਹੈ ਅਤੇ ਪੱਛਮ ਬੰਗਾਲ ਦਾ ਹੈ।
Claim
ਲੋਕ ਸਭਾ ਚੌਣਾਂ 2024 ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦਲ ਮੁਸਲਿਮ ਦੇ ਵਰਕਰ ਵੋਟਾਂ ਦੀ ਧਾਂਧਲੀ ਕਰ ਰਹੇ ਹਨ। ਇਸ ਵਾਇਰਲ ਵੀਡੀਓ ਵਿਚ ਇੱਕ ਵਿਅਕਤੀ ਨੂੰ ਪੋਲਿੰਗ ਬੂਥ 'ਤੇ ਵੋਟ ਕਰਦਿਆਂ ਅਤੇ ਉਸਨੂੰ ਕਬਜ਼ੇ 'ਚ ਲੈਂਦਿਆਂ ਵੇਖਿਆ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ ਤਨਰਤਾਰਨ ਆਪ ਪਾਰਟੀ ਮੰਤਰੀ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "BJP ਗੁੰਡਾਰਾਜ, ਹੈਦਰਾਬਾਦ, ਓਵੈਸੀ ਦੁਆਰਾ ਬੂਥ 'ਤੇ ਕਬਜ਼ਾ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਨਾ ਹੀ ਹਾਲੀਆ ਹੈ ਅਤੇ ਨਾ ਹੀ ਹੈਦਰਾਬਾਦ ਦਾ ਹੈ। ਵਾਇਰਲ ਹੋ ਰਿਹਾ ਵੀਡੀਓ 2022 ਦਾ ਹੈ ਅਤੇ ਪੱਛਮ ਬੰਗਾਲ ਦਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ ਪੱਛਮ ਬੰਗਾਲ ਦਾ ਹੈ ਅਤੇ ਪੁਰਾਣਾ ਹੈ"
ਸਾਨੂੰ "ਐਡੀਟਰ ਜੀ" ਦੁਆਰਾ 27 ਫਰਵਰੀ 2022 ਦੀ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਪੱਛਮ ਬੰਗਾਲ ਦਾ ਹੈ ਅਤੇ ਮਿਊਨਸੀਪਲ ਚੋਣਾਂ ਦਾ ਹੈ। ਇਹ ਵੀਡੀਓ ਜਾਣਕਾਰੀ ਅਨੁਸਾਰ ਵਾਰਡ ਨੰਬਰ 33 ਦੇ ਬੂਥ ਨੰਬਰ 108 ਤੋਂ ਵਾਇਰਲ ਹੋਇਆ ਸੀ।
ਇਸੇ ਸਰਚ ਵਿਚ ਸਾਨੂੰ ਮੀਡੀਆ ਅਦਾਰੇ ਆਰੋਹੀ ਨਿਊਜ਼ ਦੀ 27 ਫਰਵਰੀ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸਦੇ ਵਿਚ ਵੀ ਸਮਾਨ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਕੈਪਸ਼ਨ ਲਿਖਿਆ ਗਿਆ ਸੀ ਕਿ , "ਸਾਊਥਦਮਦਮ ਦੇ ਬੂਥ ਨੰਬਰ 108 ਵਿਖੇ ਕਥਿਤ ਫਰਜ਼ੀ ਵੋਟਿੰਗ ਦੀ ਵੀਡੀਓ ਵਾਇਰਲ"
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਵਾਰਡ ਨੰਬਰ 33 ਸਾਊਥ ਦਮਦਮ ਮਿਊਨਸੀਪਲ ਚੋਣਾਂ ਦੀ ਵੋਟਿੰਗ ਲੇਕ ਵਿਊ ਸਕੂਲ ਵਿਚ ਹੋਈ ਸੀ ਜਿੱਥੇ ਏਜੰਟ ਨੇ ਵੋਟਰਾਂ ਨੂੰ ਰੋਕ ਕੇ ਆਪ ਈਵੀਐਮ ਦਾ ਬਟਨ ਦਬਾਇਆ ਸੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਨਾ ਹੀ ਹਾਲੀਆ ਹੈ ਅਤੇ ਨਾ ਹੀ ਹੈਦਰਾਬਾਦ ਦਾ ਹੈ। ਵਾਇਰਲ ਹੋ ਰਿਹਾ ਵੀਡੀਓ 2022 ਦਾ ਹੈ ਅਤੇ ਪੱਛਮ ਬੰਗਾਲ ਦਾ ਹੈ।
Result- Misleading
Our Sources
News Of Editor Ji Shared On 27 Feb 2022
News Report Of TV9 Bangla Shared On 27 Feb 2022
News Report Of Arohi News Shared On 27 Feb 2022
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ