Fact Check: ਗੁਰਚੇਤ ਚਿੱਤਰਕਾਰ ਨੇ ਸ਼ੇਅਰ ਕੀਤਾ ਗੁੰਮਰਾਹਕੁਨ ਦਾਅਵਾ, ਮੀਡੀਆ ਕਰਮੀਆਂ ਦੇ ਰਵਈਏ ਦੀ ਇਸ ਤਸਵੀਰ ਦਾ ਜਾਣੋ ਅਸਲ ਸੱਚ
Published : Jun 17, 2022, 7:32 pm IST
Updated : Jun 17, 2022, 7:37 pm IST
SHARE ARTICLE
Fact Check Gurchet Chitarkar Shared Misleading Claim Regarding The Viral Image Of Reporters Asking Questions To Fainted Man
Fact Check Gurchet Chitarkar Shared Misleading Claim Regarding The Viral Image Of Reporters Asking Questions To Fainted Man

ਵਾਇਰਲ ਪੋਸਟ ਗੁੰਮਰਾਹਕੁਨ ਹੈ। ਸਾਡੇ ਨਾਲ ਗੱਲ ਕਰਦਿਆਂ ਇਸ ਤਸਵੀਰ ਨੂੰ ਖਿੱਚਣ ਵਾਲੀ ਫੋਟੋਗ੍ਰਾਫਰ ਨੇ ਪੂਰੀ ਜਾਣਕਾਰੀ ਸਾਨੂੰ ਦਿੱਤੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਜ਼ਮੀਨ 'ਤੇ ਡਿੱਗਿਆ ਵੇਖਿਆ ਜਾ ਸਕਦਾ ਹੈ ਅਤੇ ਨਾਲ ਹੀ ਮੀਡੀਆ ਕਰਮੀਆਂ ਨੂੰ ਉਸ ਵਿਅਕਤੀ ਨੂੰ ਉਸ ਹਾਲਤ 'ਚ ਸਵਾਲ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਘਰ ਢਾਇਆ ਜਾ ਰਿਹਾ ਤੇ ਦੂਜੇ ਪਾਸੇ ਮਕਾਨ ਮਾਲਿਕ ਦੀ ਤਬੀਅਤ ਪਤਾ ਕਰ ਰਹੇ ਹਨ ਇਹ ਮੀਡੀਆ ਕਰਮੀ। ਇਸ ਤਸਵੀਰ ਨੂੰ ਵਾਇਰਲ ਕਰਦਿਆਂ ਮੀਡੀਆ ਦੇ ਇਸ ਰਵਈਏ ਦੀ ਨਿੰਦਾ ਕੀਤੀ ਜਾ ਰਹੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਇਸ ਤਸਵੀਰ ਨੂੰ ਖਿੱਚਣ ਵਾਲੀ ਫੋਟੋਗ੍ਰਾਫਰ ਨੇ ਪੂਰੀ ਜਾਣਕਾਰੀ ਸਾਨੂੰ ਦਿੱਤੀ ਹੈ।

ਵਾਇਰਲ ਪੋਸਟ

ਹਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਇਸ ਤਸਵੀਰ ਨੂੰ 15 ਜੂਨ 2022 ਨੂੰ ਸ਼ੇਅਰ ਕਰਦਿਆਂ ਲਿਖਿਆ, "RIP Indian Media ਇੱਕ ਪਾਸੇ ਘਰ ਢਾਇਆ ਜਾ ਰਿਹਾ, ਦੂਜੇ ਪਾਸੇ ਮਕਾਨ ਮਾਲਿਕ ਦੀ ਤਬੀਅਤ ਪਤਾ ਕਰ ਰਹੇ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਤਸਵੀਰ 'ਤੇ ਮੀਡੀਆ ਅਦਾਰੇ "The Print India" ਦਾ ਵਾਟਰਮਾਰਕ ਨਜ਼ਰ ਆਇਆ। ਇਸਤੋਂ ਇਹ ਅੰਦੇਸ਼ਾ ਹੋਇਆ ਕਿ ਇਹ ਤਸਵੀਰ The Print India ਵੱਲੋਂ ਖਿੱਚੀ ਗਈ ਹੋ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਇਹ ਤਸਵੀਰ ਕਈ ਟਵੀਟ 'ਤੇ ਅਪਲੋਡ ਮਿਲੀ। ਸਾਨੂੰ ਇਹ ਤਸਵੀਰ The Print India ਦੀ ਪੱਤਰਕਾਰ ਮਨੀਸ਼ਾ ਮੋਂਡਾਲ ਦੇ ਵੱਲੋਂ ਟਵੀਟ ਕੀਤੀ ਮਿਲੀ। ਮਨੀਸ਼ਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "Media persons asking questions to a Muslim man, who fainted while being detained at Jantar Mantar. Students and activists were protesting at Jantar Mantar against the UP government. #AfreenFatima Photo for @ThePrintIndia"

 

 

ਕੈਪਸ਼ਨ ਅਨੁਸਾਰ ਤਸਵੀਰ ਦਿੱਲੀ ਦੇ ਜੰਤਰ ਮੰਤਰ ਦੀ ਹੈ ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਿਮ ਵਿਅਕਤੀ ਨਾਲ ਇਹ ਮਾਮਲਾ ਵਾਪਰਿਆ। ਕੈਪਸ਼ਨ ਅਨੁਸਾਰ, ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਅਤੇ ਮੀਡੀਆ ਦਾ ਇਹ ਰਵਈਆ ਉਸ ਪ੍ਰਤੀ ਵੇਖਣ ਨੂੰ ਮਿਲਦਾ ਹੈ।

ਦੱਸ ਦਈਏ ਕਿ ਮਨੀਸ਼ਾ ਇੱਕ ਮਲਟੀਮੀਡੀਆ ਪੱਤਰਕਾਰ ਹੈ ਅਤੇ ਇਸ ਕਰਕੇ ਅਸੀਂ ਮਨੀਸ਼ਾ ਨਾਲ ਗੱਲ ਕੀਤੀ। ਮਨੀਸ਼ਾ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਇਹ ਤਸਵੀਰ ਮੇਰੇ ਵੱਲੋਂ ਹੀ ਖਿੱਚੀ ਗਈ ਸੀ।"

ਮਤਲਬ ਸਾਫ ਸੀ ਕਿ ਇੱਕ ਪ੍ਰਦਰਸ਼ਨ ਨਾਲ ਜੁੜੇ ਮਾਮਲੇ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਤਸਵੀਰ ਦਿੱਲੀ ਦੇ ਜੰਤਰ ਮੰਤਰ ਦੀ ਹੈ ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਇੱਕ ਮੁਸਲਿਮ ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਅਤੇ ਇਸਦੇ ਬਾਅਦ ਕੁਝ ਮੀਡੀਆ ਕਰਮੀਆਂ ਦਾ ਇਹ ਰਵਈਆ ਵੇਖਣ ਨੂੰ ਮਿਲਦਾ ਹੈ।

Claim- This image is of person whose house has been thrashed by government in front of him
Claimed By- Comedian Gurchet Chitarkar
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement