Fact Check: ਦੇਸ਼ ਦੇ ਰਾਸ਼ਟਰੀ ਗੀਤ ਨੂੰ ਗਾਉਂਦੇ ਸਮੇਂ ਭੁੱਲੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
Published : Aug 17, 2022, 7:49 pm IST
Updated : Aug 17, 2022, 8:13 pm IST
SHARE ARTICLE
Fact Check Old video of SP MP forgot National Anthem shared as recent
Fact Check Old video of SP MP forgot National Anthem shared as recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2021 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ MP ਰਾਸ਼ਟਰੀ ਗੀਤ ਨੂੰ ਨਹੀਂ ਗਾ ਪਾਉਂਦੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਸ਼ ਦੇ ਰਾਸ਼ਟਰੀ ਝੰਡਾ ਝੁਲਾਉਣ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ ਅਤੇ ਉਹ ਗੀਤ ਨੂੰ ਅੱਧ-ਵਿਚਕਾਰ ਭੁੱਲ ਜਾਂਦਾ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਦੇਸ਼ ਦੇ ਰਾਜਨੀਤਿਕ ਲੀਡਰਾਂ 'ਤੇ ਤੰਜ ਕਸੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2021 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ MP ਰਾਸ਼ਟਰੀ ਗੀਤ ਨੂੰ ਨਹੀਂ ਗਾ ਪਾਉਂਦੇ ਹਨ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Manjinder Singh Phagwadia ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਹ ਭਾਰਤ ਦੇਸ਼ ਦੇ ਮਹਾਨ ਲੀਡਰਾਂ ਦੀਆਂ ਰਾਸ਼ਟਰੀ ਗੀਤ 'ਚ ਲੱਗੀਆਂ ਬ੍ਰੇਕਾਂ ????????ਬਸ ਜਯਾ ਹੈ ਜਯਾ ਹੈ ਹੇਕਾਂ ਖਿੱਚਣ ਜੋਗੇ ਹੀ ਆ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਹਾਲੀਆ ਨਹੀਂ

ਸਾਨੂੰ ਇਹ ਵੀਡੀਓ ਅਗਸਤ 2021 ਦੀ ਕਈ ਖਬਰਾਂ ਵਿਚ ਅਪਲੋਡ ਮਿਲਿਆ। Zee News ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ Youtube ਅਕਾਊਂਟ 'ਤੇ 16 ਅਗਸਤ 2021 ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, "Viral: SP MP भूले राष्ट्रगान, Independence Day Flag Hoisting Ceremony में हुए थे शामिल | ST Hasan"

Zee NewsZee News

Aajtak ਦੀ ਖਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ ਜਿਥੇ 15 ਅਗਸਤ ਮੌਕੇ ਸਮਾਜਵਾਦੀ ਪਾਰਟੀ ਦੇ MP ST Hasan ਇੱਕ ਸਮਾਰੋਹ 'ਚ ਹਿੱਸਾ ਲੈਂਦੇ ਹਨ ਅਤੇ ਭਾਰਤੀ ਝੰਡਾ ਫੇਹਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਉਣ ਸਮੇਂ ਗੀਤ ਨੂੰ ਭੁੱਲ ਜਾਂਦੇ ਹਨ। 

ਇਸ ਮਾਮਲੇ ਨੂੰ ਲੈ ਕੇ AajTak ਦੀ ਖਬਰ ਅਤੇ Live Hindustan ਦੀ ਖਬਰ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2021 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ MP ਰਾਸ਼ਟਰੀ ਗੀਤ ਨੂੰ ਨਹੀਂ ਗਾ ਪਾਉਂਦੇ ਹਨ।

Claim- Indian Politician Forget National Anthem
Claimed By- FB User Manjinder Singh Phagwadia
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM

Shambhu Border ਖੋਲ੍ਹਣ ਨੂੰ ਲੈ ਕੇ ਫੇਰ Supreme Court ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ, ਖੁੱਲ੍ਹੇਗਾ ਰਸਤਾ?

12 Sep 2024 5:22 PM

SHO ਨੇ ਮੰਗੇ 50 ਲੱਖ, ਕਹਿੰਦੀ 'ਉੱਪਰ ਤੱਕ ਚੜ੍ਹਦਾ ਹੈ ਚੜ੍ਹਾਵਾ,' 100 ਕਰੋੜ ਦੇ ਕਥਿਤ ਘਪਲੇ 'ਚ ਮੰਤਰੀ ਤੇ ਵੱਡੇ

12 Sep 2024 2:10 PM

ਸੰਜੌਲੀ ਮਸਜਿਦ ਨੂੰ ਲੈ ਕੇ ਉੱਠੇ ਵਿਵਾਦ ਮਾਮਲੇ ’ਤੇ ਡਿਬੇਟ ਦੌਰਾਨ ਦੇਖੋ ਕਿਵੇਂ ਇੱਕ-ਦੂਜੇ ਨੂੰ ਸਿੱਧੇ ਹੋ ਗਏ ਬੁਲਾਰੇ

12 Sep 2024 11:21 AM

PSPCL Strike Today | 'ਕਰਜ਼ੇ ਲੈ ਕੇ ਚੱਲ ਰਹੀ ਸਰਕਾਰ ਨੇ ਪੰਜਾਬ ਦਾ ਜਨਾਜ਼ਾ ਕੱਢ ਦਿੱਤਾ' - MP Raja Warring

11 Sep 2024 1:17 PM
Advertisement