ਤੱਥ ਜਾਂਚ: ਅੰਦੋਲਨ 'ਚ ਨਹੀਂ ਵੰਡਿਆ ਜਾ ਰਿਹਾ ਸ਼ਰਾਬ ਦਾ ਲੰਗਰ, ਵੀਡੀਓਜ਼ ਰੋਡੂ ਸ਼ਾਹ ਮੇਲੇ ਨਾਲ ਸਬੰਧਿਤ
Published : Sep 17, 2021, 3:38 pm IST
Updated : Sep 17, 2021, 7:51 pm IST
SHARE ARTICLE
Fact Check Videos related to Rodu Shah Dargah viral in the name of farmers protest
Fact Check Videos related to Rodu Shah Dargah viral in the name of farmers protest

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓਜ਼ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦੀਆਂ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਨ੍ਹਾਂ ਵੀਡੀਓਜ਼ ਵਿਚ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਭੀੜ ਨੂੰ ਲੰਗਰ ਵਿਚ ਸ਼ਮੂਲੀਅਤ ਕਰਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵੀਡੀਓਜ਼ ਨੂੰ ਕਿਸਾਨ ਅੰਦੋਲਨ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਰਾਬ ਕਰਕੇ ਹੀ ਕਿਸਾਨਾਂ ਦੀ ਰੈਲੀ 'ਚ ਭੀੜ ਇਕੱਠੀ ਕੀਤੀ ਜਾਂਦੀ ਹੈ। ਲੋਕ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਕਿਸਾਨ ਅੰਦੋਲਨ 'ਤੇ ਸਵਾਲ ਚੁੱਕ ਰਹੇ ਹਨ ਅਤੇ ਇਸ ਅੰਦੋਲਨ ਨੂੰ ਜਾਅਲੀ ਕਹਿ ਬਦਨਾਮ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓਜ਼ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓਜ਼ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦੀਆਂ ਹਨ। ਹੁਣ ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਦੇ ਹੋਏ ਕਿਸਾਨ ਅੰਦੋਲਨ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਵਾਇਰਲ ਪੋਸਟ

ਇਹ ਵੀਡੀਓਜ਼ ਫੇਸਬੁੱਕ ਅਤੇ ਟਵਿੱਟਰ ਪਲੈਟਫਾਰਮ 'ਤੇ ਖੂਬ ਵਾਇਰਲ ਕੀਤੀ ਜਾ ਰਹੀਆਂ ਹਨ। ਇਸੇ ਤਰ੍ਹਾਂ ਫੇਸਬੁੱਕ ਯੂਜ਼ਰ Pardhan Ji ਨੇ ਵਾਇਰਲ ਵੀਡੀਓਜ਼ ਸ਼ੇਅਰ ਕਰਦਿਆਂ ਲਿਖਿਆ, "किसान रैली में लोग क्यों जा रहे हैं ? कारण देखिए ???????????? अयाशी लंगर शराब दा.... ???????????????? #STOP Supporting these type #fake Andolan ????????????????????????????"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ। ਇਨ੍ਹਾਂ ਵੀਡੀਓਜ਼ ਵਿਚ ਕੀਤੇ ਵੀ ਕਿਸਾਨਾਂ ਦੇ ਝੰਡੇ ਨੂੰ ਨਹੀਂ ਵੇਖਿਆ ਜਾ ਸਕਦਾ ਹੈ। ਹਾਲਾਂਕਿ ਵੀਡੀਓ ਵਿਚ ਕਿਸਾਨ ਸੰਘਰਸ਼ ਨਾਲ ਜੁੜੇ ਇੱਕ ਗੀਤ ਨੂੰ ਜ਼ਰੂਰ ਸੁਣਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਦੀ ਭਾਲ ਸ਼ੁਰੂ ਕੀਤੀ। ਫੇਸਬੁੱਕ ਪੇਜ Crazy Post ਨੇ ਵਾਇਰਲ ਵੀਡੀਓਜ਼ ਦੇ ਅੰਸ਼ਾ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਬਾਬਾ ਰੋਡੂ ਸ਼ਾਹ ਦਰਗਾਹ ਦਾ ਦੱਸਿਆ।

ਫੇਸਬੁੱਕ ਲਾਈਵ ਤੋਂ ਵਾਇਰਲ ਵੀਡੀਓ ਦੀ ਪੁਸ਼ਟੀ

ਅਸੀਂ ਮਾਮਲੇ ਨੂੰ ਲੈ ਕੇ ਸਰਚ ਜਾਰੀ ਰੱਖੀ ਅਤੇ ਸਾਨੂੰ ਇੱਕ ਫੇਸਬੁੱਕ ਲਾਈਵ ਮਿਲਿਆ ਜਿਸਦੇ ਵਿਚ ਯੂਜ਼ਰ ਬਾਬਾ ਰੋਡੂ ਸ਼ਾਹ ਦਰਗਾਹ ਵਿਚ ਜਾ ਰਿਹਾ ਹੁੰਦਾ ਹੈ ਅਤੇ ਇੱਕ ਦ੍ਰਿਸ਼ ਸ਼ਰਾਬ ਦੇ ਲੰਗਰ ਦਾ ਵੀ ਆਉਂਦਾ ਹੈ ਅਤੇ ਵਾਇਰਲ ਵੀਡੀਓ ਵਾਲੇ ਕੁਝ ਸ਼ਕਸ ਇਸ ਲਾਈਵ ਵਿਚ ਵੀ ਦਿੱਸਦੇ ਹਨ। 

ਫੇਸਬੁੱਕ ਯੂਜ਼ਰ "Jarnail Singh" ਨੇ 6 ਸਿਤੰਬਰ ਨੂੰ ਫੇਸਬੁੱਕ ਲਾਈਵ ਕੀਤਾ ਜਿਸਦੇ ਵਿਚ ਉਹ ਬਾਬਾ ਰੋਡੂ ਸ਼ਾਹ ਦਰਗਹ ਵਿਚ ਜਾ ਰਿਹਾ ਹੁੰਦਾ ਹੈ। ਇਸ ਲਾਈਵ ਵਿਚ 7 ਮਿੰਟ ਤੋਂ ਬਾਅਦ ਦੇ ਦ੍ਰਿਸ਼ ਵਿਚ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾ ਸਕਦਾ ਹੈ। ਇਸ ਦ੍ਰਿਸ਼ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੇ ਲੰਗਰ ਵਰਤਾ ਰਹੇ ਕੁਝ ਲੋਕ ਵੇਖੇ ਜਾ ਸਕਦੇ ਹਨ।

ਵਾਇਰਲ ਵੀਡੀਓ ਵਿਚ ਇੱਕ ਨੌਜਵਾਨ ਲਾਲ ਪੱਗ ਬੰਨੇ, ਗੱਲ 'ਚ ਚਿੱਟਾ ਕਪੜਾ ਪਾਏ ਅਤੇ ਹਰੇ ਰੰਗ ਦੀ ਟੀਸ਼ਰਟ ਪਾਏ ਇੱਕ ਕੇਸਰੀ ਪੱਗ ਬੰਨ੍ਹੇ ਵਿਅਕਤੀ ਨਾਲ ਵੇਖਿਆ ਜਾ ਸਕਦਾ ਹੈ।

ScreenshotScreenshot

ਇਹ ਦੋਵੇਂ ਸ਼ਕਸ ਇਸ ਫੇਸਬੁੱਕ ਲਾਈਵ ਵਿਚ ਵੀ ਵੇਖੇ ਜਾ ਸਕਦੇ ਹਨ। ਇਨ੍ਹਾਂ ਦਾ ਕੋਲਾਜ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Facebook LiveFacebook Live

ਇਸ ਫੇਸਬੁੱਕ ਲਾਈਵ ਵਿਚ ਜਿਥੇ ਸ਼ਰਾਬ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਓਥੇ ਪੀਲੇ ਅਤੇ ਚਿੱਟੇ ਰੰਗ ਦੇ ਟੈਂਟ ਵੇਖੇ ਜਾ ਸਕਦੇ ਹਨ ਅਤੇ ਇਹ ਸਮਾਨ ਦ੍ਰਿਸ਼ ਵਾਇਰਲ ਵੀਡੀਓ ਵਿਚ ਵੀ ਵੇਖੇ ਜਾ ਸਕਦੇ ਹਨ। 

ਮਤਲਬ ਇਹ ਗੱਲ ਪੂਰਨ ਤੌਰ 'ਤੇ ਸਾਫ ਹੋਈ ਕਿ ਰੋਡੂ ਸ਼ਾਹ ਦਰਗਾਹ ਦੇ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਸ ਵੀਡੀਓ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਜਗਰਾਓਂ ਇੰਚਾਰਜ ਦੇਵਿੰਦਰ ਜੈਨ ਨਾਲ ਸੰਪਰਕ ਕੀਤਾ। ਦੇਵਿੰਦਰ ਜੈਨ ਨੇ ਵੀਡੀਓ ਨੂੰ ਲੈ ਕੇ ਪੁਸ਼ਟੀ ਕਰਦੇ ਹੋਏ ਕਿਹਾ, "ਇਹ ਵੀਡੀਓਜ਼ ਲੁਧਿਆਣਾ ਦੇ ਜਗਰਾਓਂ ਨੇੜੇ ਸਥਿਤ ਬਾਬਾ ਰੋਡੂ ਸ਼ਾਹ ਦਰਗਾਹ ਦੀਆਂ ਹਨ। ਇਥੇ ਅਕਸਰ ਹੀ ਸ਼ਰਾਬ ਦੇ ਲੰਗਰ ਨੂੰ ਵੇਖਿਆ ਜਾਂਦਾ ਹੈ। ਇਨ੍ਹਾਂ ਵਾਇਰਲ ਵੀਡੀਓਜ਼ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓਜ਼ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓਜ਼ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦੀਆਂ ਹਨ। ਹੁਣ ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਦੇ ਹੋਏ ਕਿਸਾਨ ਅੰਦੋਲਨ 'ਤੇ ਸਵਾਲ ਚੁੱਕੇ ਜਾ ਰਹੇ ਹਨ।

Claim- Alcohol distribution at Farmer Protest
Claimed By- FB User Pardhan Ji
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement