
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਮਥੁਰਾ ਦੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ।
RSFC (Team Mohali)- ਕੁਝ ਦਿਨਾਂ ਪਹਿਲਾਂ ਮਸ਼ਹੂਰ ਫਿਲਮ ਪ੍ਰੋਡਿਊਸਰ ਵਸੀਮ ਰਿਜ਼ਵੀ ਨੇ ਹਿੰਦੂ ਧਰਮ ਆਪਣਾ ਲਿਆ ਸੀ। ਹੁਣ ਇਸ ਮਾਮਲੇ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਹਿੰਦੂ ਧਰਮ ਦੇ ਪੰਡਿਤ ਨੂੰ ਮੁਸਲਿਮ ਸਮੁਦਾਏ ਦੇ ਲੋਕਾਂ ਨਾਲ ਹੱਥ ਉਠਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਕੱਠੇ 34 ਮੁਸਲਿਮ ਪਰਿਵਾਰਾਂ ਨੇ ਹਿੰਦੂ ਧਰਮ ਨੂੰ ਆਪਣਾ ਲਿਆ ਹੈ। ਦਾਅਵੇ ਅਨੁਸਾਰ ਇਹ ਮਾਮਲਾ ਵਸੀਮ ਰਿਜ਼ਵੀ ਦੇ ਹਿੰਦੂ ਧਰਮ ਅਪਨਾਉਣ ਤੋਂ ਪ੍ਰੇਰਿਤ ਹੋਣ ਬਾਅਦ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਮਥੁਰਾ ਦੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ। ਯੂਪੀ 'ਚ 34 ਮੁਸਲਿਮ ਪਰਿਵਾਰਾਂ ਦੇ ਹਿੰਦੂ ਧਰਮ ਅਪਨਾਉਣ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਪ੍ਰਕਾਸ਼ਿਤ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Arora Pankaj Nationalist" ਨੇ 12 ਦਿਸੰਬਰ ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "मेरा देश बदल रहा है: वसीम रिजवी के हिन्दू धर्म में घर वापसी के बाद यूपी में 34 परिवारों ने अपने पूर्व सनातन हिन्दू धर्म में वापसी की जय श्रीराम"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਤਸਵੀਰ ਹਾਲੀਆ ਨਹੀਂ 2016 ਦੀ ਹੈ
ਸਾਨੂੰ ਇਹ ਤਸਵੀਰ ਅਮਰ ਉਜਾਲਾ ਦੀ ਖਬਰ ਵਿਚ ਪ੍ਰਕਾਸ਼ਿਤ ਮਿਲੀ। ਇਹ ਖਬਰ 24 ਸਿਤੰਬਰ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਦਿੱਤਾ ਗਿਆ ਸੀ, "जामा मस्जिद पर लगे पाकिस्तान मुर्दाबाद के नारे"
AmarUjala Byte
ਖਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਹੈ ਜਿਥੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ।
ਕੀ ਸੀ ਅਸਲ ਮਾਮਲਾ?
2016 ਵਿਚ ਜੰਮੂ ਕਸ਼ਮੀਰ ਵਿਖੇ ਸੈਨਾ ਦੇ ਦਫਤਰ 'ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਨਿੰਦਾ ਪੂਰੇ ਦੇਸ਼ ਵਿਚ ਹੋਈ ਅਤੇ ਇਸੇ ਨਿੰਦਾ ਨੂੰ ਲੈ ਕੇ ਮਥੁਰਾ ਦੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ।
ਮਤਲਬ ਸਾਫ ਸੀ ਕਿ ਪੁਰਾਣੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਉੱਤਰ ਪ੍ਰਦੇਸ਼ ਵਿਚ ਹਾਲੀਆ 34 ਮੁਸਲਿਮ ਪਰਿਵਾਰਾਂ ਨੇ ਹਿੰਦੂ ਧਰਮ ਅਪਣਾਇਆ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਮਥੁਰਾ ਦੇ ਜਾਮਾ ਮਸਜਿਦ ਤੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸਨ। ਯੂਪੀ 'ਚ 34 ਮੁਸਲਿਮ ਪਰਿਵਾਰਾਂ ਦੇ ਹਿੰਦੂ ਧਰਮ ਅਪਨਾਉਣ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਪ੍ਰਕਾਸ਼ਿਤ ਨਹੀਂ ਹੈ।
Claim- 34 Muslim Families fro UP Converted To Hinduism
Claimed By- FB Page Arora Pankaj Nationalist
Fact Check- Fake