Fact Check: UP ਦੇ CM Yogi ਦੇ ਕਾਫ਼ਿਲੇ ਨੂੰ ਕਾਲੇ ਝੰਡੇ ਦਿਖਾਉਣ ਦਾ ਇਹ ਵੀਡੀਓ 5 ਸਾਲ ਪੁਰਾਣਾ ਹੈ
Published : Jan 18, 2022, 4:09 pm IST
Updated : Jan 18, 2022, 5:03 pm IST
SHARE ARTICLE
Fact Check Old video of CM Yogi Convoy Faces Protest Shared As Recent
Fact Check Old video of CM Yogi Convoy Faces Protest Shared As Recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੂਨ 2017 ਦਾ ਹੈ। ਹੁਣ ਲੱਗਭਗ 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਵੱਲੋਂ ਇੱਕ ਕਾਫ਼ਿਲੇ ਨੂੰ ਕਾਲੇ ਝੰਡੇ ਦਿਖਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਯੂਪੀ ਦਾ ਹੈ ਜਿੱਥੇ ਮੁੱਖ ਮੰਤਰੀ ਯੋਗੀ ਅਦਿਤੀਯਨਾਥ ਦੇ ਕਾਫ਼ਿਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੂਨ 2017 ਦਾ ਹੈ। ਹੁਣ ਲੱਗਭਗ 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Kanwar Nonihal Singh Sidhu" ਨੇ 12 ਜਨਵਰੀ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਯੂ ਪੀ ਵਿੱਚ ਯੋਗੀ ਉਤੇ ਸਿੱਧਾ ਹਮਲਾ..."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। 

ਵਾਇਰਲ ਵੀਡੀਓ ਜੂਨ 2017 ਦਾ ਹੈ

ਸਾਨੂੰ ਵਾਇਰਲ ਹੋ ਰਿਹਾ ਇਹ ਵੀਡੀਓ Youtube 'ਤੇ ਕਈ ਪੁਰਾਣੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਮਿਲਿਆ। ਸਭਤੋਂ ਪੁਰਾਣਾ ਸਾਨੂੰ ਇਹ ਵੀਡੀਓ ਜੂਨ 2017 ਦਾ ਸ਼ੇਅਰ ਕੀਤਾ ਮਿਲਿਆ। Lehren News ਨੇ ਇਸ ਵੀਡੀਓ 12 ਜੂਨ 2017 ਨੂੰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "ATTACK On Uttar Pradesh Chief Minister Yogi Adityanath’s Convoy | Lehren News"

YT Video

ਕਿਓਂਕਿ ਇਹ ਵੀਡੀਓ ਜੂਨ 2017 ਤੋਂ ਇੰਟਰਨੈੱਟ 'ਤੇ ਮੌਜੂਦ ਹੈ, ਇਸਤੋਂ ਸਾਫ ਹੋਇਆ ਕਿ ਵੀਡੀਓ ਹਾਲੀਆ ਬਿਲਕੁਲ ਵੀ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਗੂਗਲ 'ਤੇ ਟਾਈਮਲਾਈਨ ਟੂਲ ਦੀ ਮਦਦ ਨਾਲ ਨਿਊਜ਼ ਸਰਚ ਕੀਤੀ। ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਰਿਪੋਰਟਾਂ ਮਿਲੀਆਂ। 

ਕੀ ਸੀ ਮਾਮਲਾ?

ਅਮਰ ਉਜਾਲਾ ਨੇ ਮਾਮਲੇ ਦੀਆਂ ਤਸਵੀਰਾਂ ਆਪਣੀ 9 ਜੂਨ 2017 ਦੀ ਖਬਰ ਵਿਚ ਪ੍ਰਕਾਸ਼ਿਤ ਕੀਤੀਆਂ। ਖਬਰ ਅਨੁਸਾਰ ਮਾਮਲਾ ਲਖਨਊ ਯੂਨੀਵਰਸਿਟੀ ਦਾ ਹੈ ਜਦੋਂ ਯੋਗੀ ਇੱਕ ਪ੍ਰੋਗਰਾਮ ਵਿਚ ਹਿੱਸਾ ਲੈਣ ਯੂਨੀਵਰਸਿਟੀ ਆ ਰਹੇ ਸਨ ਅਤੇ ਯੂਨੀਵਰਸਿਟੀ ਦੇ ਬਾਹਰ ਕੁਝ ਸਟੂਡੈਂਟ ਧਿਰਾਂ ਦੁਆਰਾ ਆਪਣੀ ਕਾਲਜ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ ਅਤੇ ਯੋਗੀ ਦੇ ਕਾਫ਼ਿਲੇ ਨੂੰ ਕਾਲਾ ਝੰਡਾ ਵੀ ਦਿਖਾਇਆ ਗਿਆ ਸੀ।

ਅਮਰ ਉਜਾਲਾ ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੂਨ 2017 ਦਾ ਹੈ। ਹੁਣ ਲੱਗਭਗ 5 ਸਾਲ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Recent video of CM Yogi Convoy Faced Protest
Claimed By- FB User Kanwar Nonihal Singh Sidhu
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement