
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਸਲ ਵਿਚ ਮਹਿੰਦਰ ਸਿੰਘ ਧੋਨੀ ਨੇ ਇਹ ਰੂਪ IPL ਦੀ ਐਡ ਲਈ ਬਣਾਇਆ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 9 ਅ੍ਰਪੈਲ ਤੋਂ IPL 2021 ਸ਼ੁਰੂ ਹੋਣ ਜਾ ਰਿਹਾ ਹੈ ਸਾਰੇ ਖਿਡਾਰੀ ਤਿਆਰੀਆਂ ਵਿਚ ਜੁਟੇ ਹੋਏ ਹਨ। ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦੇ ਦਿੱਗਜ਼ ਸਾਬਕਾ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਇੱਕ ਬੁੱਧ ਸਾਧੂ ਦੇ ਰੂਪ ਵਿਚ ਦਿਖ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਬੁੱਧ ਧਰਮ ਆਪਣਾ ਲਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਸਲ ਵਿਚ ਮਹਿੰਦਰ ਸਿੰਘ ਧੋਨੀ ਨੇ ਇਹ ਰੂਪ IPL ਦੀ ਐਡ ਲਈ ਬਣਾਇਆ ਸੀ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ "Vinay Gautam" ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "विश्वकप विजेता, पूर्व भारतीय क्रिकेट टीम कप्तान महेंद्र सिंह धोनी जी ने बुद्ध धम्म दीक्षा ली व बुद्ध धर्म अपनाया , बुद्धाय शरणं गच्छामी अंतर्राष्ट्रीय बौध्दिष्ठ भीम सेना की ओर से हार्दिक मंगल कामनाएं।"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੁਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਨੂੰ ਲੈ ਕੇ ਕਈ ਮੀਡੀਆ ਰਿਪੋਰਟਸ ਮਿਲੀਆ।
ਸਾਨੂੰ ਇਹ ਤਸਵੀਰ businesstoday ਦੀ ਰਿਪੋਰਟ ਵਿਚ ਮਿਲੀ। ਇਹ ਰਿਪੋਰਟ 14 ਮਾਰਚ ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸ ਵਿਚ ਧੋਨੀ ਦੀ ਵਾਇਰਲ ਤਸਵੀਰ ਵੀ ਮੌਜੂਦ ਸੀ। ਰਿਪੋਰਟ ਮੁਤਾਬਿਕ ਐੱਮਐੱਸ ਧੋਨੀ ਨੇ ਇਹ ਅਵਤਾਰ ਸਟਾਰ ਸਪੋਰਟਸ ਦੀ IPL ਐੱਡ ਸੀਰੀਜ ਲਈ ਧਾਰਿਆ ਸੀ। ਰਿਪੋਰਟ ਵਿਚ ਸਟਾਰ ਸਪੋਰਟਸ ਦੇ ਕਈ ਟਵੀਟ ਵੀ ਸ਼ੇਅਰ ਕੀਤੇ ਹੋਏ ਸਨ ਜਿਸ ਵਿਚ ਧੋਨੀ ਦਾ ਇਹ ਨਵਾਂ ਅਵਤਾਰ ਦੇਖਿਆ ਜਾ ਸਕਦਾ ਹੈ।
ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ ਅਤੇ ਟਵੀਟ ਵੀ ਰਿਪੋਰਟ ਵਿਚ ਦੇਖੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਸਟਾਰ ਸਪੋਰਟਸ ਨੇ 14 ਮਾਰਚ ਨੂੰ ਇਕ ਹੋਰ ਟਵੀਟ ਕੀਤਾ ਸੀ ਜਿਸ ਵਿਚ ਮਹਿੰਦਰ ਸਿੰਘ ਧੋਨੀ ਦੇ ਉਸੇ ਅਵਤਾਰ ਵਿਚ ਇਕ ਵੀਡੀਓ ਸ਼ੇਅਰ ਕੀਤਾ ਹੋਇਆ ਸੀ। ਵੀਡੀਓ ਵਿਚ ਧੋਨੀ ਮੁੰਬਈ ਇੰਡੀਅਨਜ਼ ਦੇ ਕੈਪਟਨ ਰੋਹਿਤ ਸ਼ਰਮਾ ਬਾਰੇ ਗੱਲ ਕਰ ਰਹੇ ਹਨ। ਧੋਨੀ ਕ੍ਰਿਕਟ ਖੇਡਦੇ ਕੁੱਝ ਬੱਚਿਆਂ ਨੂੰ ਕਹਿ ਰਹੇ ਹਨ, ''ਅੱਜ ਦਾ ਟਾਪਿਕ ਹੈ ਲਾਲਚ। ਇਹ ਕਹਾਣੀ ਹੈ ਹਿਟਮੈਨ ਰੋਹਿਤ ਦੀ।'' ਧੋਨੀ ਬੱਚਿਆਂ ਨੂੰ ਕਹਿ ਹੇ ਹਨ ਕਿ ਇਕ ਵਾਰ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ ਅਤੇ 5 ਵਾਰ ਜਿੱਤਣ ਤੋਂ ਬਾਅਦ ਵੀ ਉਸ ਦਾ ਪੇਟ ਨਹੀਂ ਭਰਿਆ। Vivo IPL ਵਿਚ ਇੰਡੀਆ ਦਾ ਨਵਾਂ ਮੰਤਰਾ ਹੈ। ਜੋ ਲਾਲਚ ਨਾਲ ਜਿੱਤਣ ਦੀ ਭੁੱਖ ਵਧਦੀ ਹੈ ਤਾਂ ਲਾਲਚ ਕੂਲ ਹੈ।''
ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
#VIVOIPL salutes the new Indian spirit that is eager to innovate and rewrite the rulebook.
— Star Sports (@StarSportsIndia) March 14, 2021
Will history be created yet again this IPL?
Join us in celebrating #IndiaKaApnaMantra.
LIVE from Apr 9 | Broadcast starts 6 PM, Match starts 7:30 PM | Star Sports & Disney+Hotstar VIP pic.twitter.com/6IcKGwy4np
ਅੰਤ ਵਿਚ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਕਿ ਕੀ ਮਹਿੰਦਰ ਸਿੰਘ ਧੋਨੀ ਨੇ ਬੁੱਧ ਧਰਮ ਅਪਣਾਇਆ ਹੈ ਜਾਂ ਨਹੀਂ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜੋ ਵਾਇਰਲ ਦਾਅਵੇ ਨੂੰ ਸੱਚ ਸਾਬਿਤ ਕਰੇ।
ਦੱਸ ਦਈਏ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਦਾ 14 ਵਾਂ ਸੀਜ਼ਨ 9 ਅਪ੍ਰੈਲ ਤੋਂ 30 ਮਈ ਤੱਕ ਖੇਡਿਆ ਜਾ ਸਕਦਾ ਹੈ। ਜੇ ਆਈਪੀਐਲ ਗਵਰਨਿੰਗ ਕੌਂਸਲ ਦੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਇਸ ਵਾਰ ਆਈਪੀਐਲ ਇਨ੍ਹਾਂ ਤਰੀਕਾਂ ਵਿਚਾਲੇ ਹੋ ਸਕਦਾ ਹੈ। ਹਾਲਾਂਕਿ ਮੈਦਾਨਾਂ ਅਤੇ ਤਾਰੀਕਾਂ 'ਤੇ ਫੈਸਲਾ ਕਰਨ ਵਾਲੀ ਗਵਰਨਿੰਗ ਕੌਂਸਲ ਦੀ ਬੈਠਕ ਦੀ ਤਰੀਕ ਅਜੇ ਫਾਈਨਲ ਹੋਣੀ ਬਾਕੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਫੈਸਲਾ ਅਗਲੇ ਹਫ਼ਤੇ ਲਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ IPL 2021 ਦੇ ਪ੍ਰਮੋਸ਼ਨ ਦੇ ਪ੍ਰਚਾਰ ਨਾਲ ਜੁੜੀ ਇਕ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Claim: ਮਹਿੰਦਰ ਸਿੰਘ ਧੋਨੀ ਨੇ ਆਪਣਾਇਆ ਬੁੱਧ ਧਰਮ
Claimed By: ਫੇਸਬੁੱਕ ਯੂਜ਼ਰ "Vinay Gautam"
Fact Check: ਫਰਜ਼ੀ