Fact Check: BJP ਦੀ ਬਿਆਨਬਾਜ਼ੀ ਤੋਂ ਬਾਅਦ ਕੀ ਅਰਬ ਦੇਸ਼ਾਂ ਨੇ ਭਾਰਤੀ ਵਰਕਰਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ? ਨਹੀਂ, ਜਾਣੋ ਅਸਲ ਸੱਚ
Published : Jun 18, 2022, 6:20 pm IST
Updated : Jun 18, 2022, 6:20 pm IST
SHARE ARTICLE
Fact Check Video related to salary strike shared with misleading claim
Fact Check Video related to salary strike shared with misleading claim

ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਇਸਦਾ ਭਾਜਪਾ ਬੁਲਾਰਿਆਂ ਵੱਲੋਂ ਪੈਗੰਬਰ ਮੁਹੱਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਬ ਦੇਸ਼ਾਂ ਨੇ ਭਾਜਪਾ ਦੀ ਪੈਗੰਬਰ ਮੁਹੱਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਭਾਰਤੀ ਵਰਕਰਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਇਰਲ ਵੀਡੀਓ ਵਿਚ ਕਾਫੀ ਗਿਣਤੀ ਵਿਚ ਵਰਕਰਾਂ ਨੂੰ ਬਾਹਰ ਸੜਕ 'ਤੇ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਇਸਦਾ ਭਾਜਪਾ ਬੁਲਾਰਿਆਂ ਵੱਲੋਂ ਪੈਗੰਬਰ ਮੁਹੱਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡਿਆ 'ਤੇ ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਵਰਕਰਾਂ ਦੀ ਤਨਖੁਆਵਾਂ ਨਾਲ ਸਬੰਧ ਰੱਖਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "ਬਲਜੀਤ ਸਿੰਘ" ਨੇ 10 ਜੂਨ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਦੇਸ਼ ਦੇ ਸ਼ਾਸਕਾਂ ਦੀ ਇੱਕ ਹੋਰ ਪ੍ਰਾਪਤੀ ਜੇਹੜੀ ਪਹਿਲਾਂ ਕਦੇ ਸਾਡੇ ਨਾਲ ਨਹੀਂ ਜੁੜ੍ਹੀ !! ਨਾ ਕਿਸੇ ਹੋਰ ਮੁਲਕ ਨੂੰ ਇਹ ਦੇਖਣੀ ਨਸੀਬ ਹੋਈ ਆ !! ਅਰਬ ਦੇਸ਼ਾਂ ਸਾਡੇ ਲੋਕ ਬਾਹਰ ਕੱਢਣੇ ਸ਼ੁਰੂ ਕੀਤੇ ਭਾਜਪਾ ਦੀ ਬਿਆਨਬਾਜ਼ੀ ਤੋਂ ਬਾਅਦ !!"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸ ਵੀਡੀਓ ਨੂੰ ਬਣਾ ਰਿਹਾ ਵਿਅਕਤੀ ਹਿੰਦੀ ਭਾਸ਼ਾ ਵਿਚ ਕਹਿ ਰਿਹਾ ਹੈ "ਲੋਕ ਟਿਕਟ ਲੈਣ ਲਈ ਬਸਾਂ 'ਚ ਜਾ ਰਹੇ ਨੇ... ਦੇਖੋ ਇਹ Redco International... ਕੰਪਨੀ ਦਾ 60 ਹਜ਼ਾਰ ਤੋਂ ਵੱਧ ਬੰਦਾ ਹੈ ਇਥੇ"

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਇਹ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ Youtube 'ਤੇ 29 ਮਾਰਚ 2022 ਨੂੰ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "Redco international company Qatar today give cricket✈️ ????️ workers"

CollageCollage

ਦੱਸ ਦਈਏ ਸਾਨੂੰ ਇਸ ਅਕਾਊਂਟ ਤੋਂ ਇਸ ਮਾਮਲੇ ਦੇ ਕਈ ਵੀਡੀਓਜ਼ ਸ਼ੇਅਰ ਕੀਤੇ ਮਿਲੇ। ਇੱਕ ਵੀਡੀਓ ਵਿਚ ਵਿਅਕਤੀ ਪੰਜਾਬੀ ਭਾਸ਼ਾ ਵਿਚ ਸਾਫ ਕਹਿੰਦਾ ਹੈ ਕਿ ਇਹ ਮਾਮਲਾ ਸੈਲਰੀ ਨਾਲ ਜੁੜਿਆ ਹੈ। ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

"ਦੱਸ ਦਈਏ ਕਿ ਭਾਜਪਾ ਦੇ ਬੁਲਾਰੇ ਨੂਪੁਰ ਸ਼ਰਮਾ ਵੱਲੋਂ ਕੁਝ ਦਿਨਾਂ ਪਹਿਲਾਂ ਮੁਸਲਿਮ ਧਰਮ ਦੇ ਪੈਗੰਬਰ ਖਿਲਾਫ ਇੱਕ TV ਡਿਬੇਟ ਦੌਰਾਨ ਟਿੱਪਣੀ ਕੀਤੀ ਗਈ ਸੀ ਜਿਸਦੇ ਬਾਅਦ ਪੂਰੇ ਦੇਸ਼ ਵੀ ਵਿਚ ਦੰਗੇ ਫਸਾਦ ਵਰਗਾ ਮਾਹੌਲ ਹੋ ਗਿਆ ਸੀ ਅਤੇ ਇਸ ਟਿੱਪਣੀ ਕਰਕੇ ਭਾਰਤ ਨੂੰ ਅੰਤਰਰਾਸ਼ਟਰੀ ਦੇਸ਼ਾਂ ਵੱਲੋਂ ਵੀ ਨਿੰਦਾ ਸਹਿਣੀ ਪਈ ਸੀ। ਦੱਸ ਦਈਏ ਇਸ ਟਿੱਪਣੀ ਤੋਂ ਬਾਅਦ ਨੂਪੁਰ ਸ਼ਰਮਾ ਨੂੰ ਭਾਜਪਾ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਇਸਦਾ ਭਾਜਪਾ ਬੁਲਾਰਿਆਂ ਵੱਲੋਂ ਪੈਗੰਬਰ ਮੁਹੱਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡਿਆ 'ਤੇ ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਵਰਕਰਾਂ ਦੀ ਤਨਖੁਆਵਾਂ ਨਾਲ ਸਬੰਧ ਰੱਖਦਾ ਹੈ।

Claim- Arab countries sending back Indian workers after BJP's Nupur Sharma comment on Prophet Mohammad
Claimed By- FB User ਬਲਜੀਤ ਸਿੰਘ
Fact Check-Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement