
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਜਾ ਰਹੀ ਟਰੇਨ ‘ਤੇ ਫਾਰਚੂਨ ਚੱਕੀ ਆਟਾ ਤੇ ਅਡਾਨੀ ਵਿਲਮਾਰ ਦਾ ਇਸ਼ਤਿਆਰ ਦਿੱਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਇਕ ਟਰੇਨ ਦੀ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਭਾਰਤੀ ਰੇਲਵੇ ਅਡਾਨੀ ਗਰੁੱਪ ਨੂੰ ਵੇਚ ਦਿੱਤਾ ਹੈ। ਦਰਅਸਲ ਟਰੇਨ ‘ਤੇ ਅਡਾਨੀ ਵਿਲਮਾਰ ਤੇ ਫਾਰਚੂਨ ਚੱਕੀ ਆਟਾ ਲਿਖਿਆ ਦਿਖਾਈ ਦੇ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਜਾ ਰਹੀ ਟਰੇਨ ‘ਤੇ ਫਾਰਚੂਨ ਚੱਕੀ ਆਟਾ ਤੇ ਅਡਾਨੀ ਵਿਲਮਾਰ ਦਾ ਇਸ਼ਤਿਆਰ ਦਿੱਤਾ ਗਿਆ ਹੈ, ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Gurpreet Singh Lambwali ਨੇ 14 ਦਸੰਬਰ 2020 ਨੂੰ ਵੀਡੀਓ ਪੋਸਟ ਕਰਦਿਆਂ ਕੈਪਸ਼ਨ ਦਿੱਤਾ, ‘ਭਾਰਤੀ ਅਡਾਨੀ ਰੇਲਵੇ 2020’।
ਇਸ ਤੋਂ ਇਲਾਵਾ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ 14 ਦਸੰਬਰ 2020 ਨੂੰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਲਿਖਿਆ, “जिस भारतीय रेलवे को देश के करोड़ों लोगों ने अपनी मेहनत से बनाया। भाजपा सरकार ने उस पर अपने अरबपति मित्र अडानी का ठप्पा लगवा दिया। कल को धीरे-धीरे रेलवे का एक बड़ा हिस्सा मोदी के अरबपति मित्रों को चला जाएगा। देश के किसान खेती-किसानी को भी आज मोदी के अरबपति मित्रों के हाथ में जाने से रोकने की लड़ाई लड़ रहे हैं।”
ਹਾਲਾਂਕਿ ਉਹਨਾਂ ਨੇ ਬਾਅਦ ਵੀ ਇਹ ਪੋਸਟ ਡਿਲੀਟ ਕਰ ਦਿੱਤੀ। ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ।
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ
ਸਭ ਤੋਂ ਪਹਿਲਾਂ ਅਸੀਂ ਰੇਲਵੇ ਦੇ ਨਿੱਜੀਕਰਣ ਸਬੰਧੀ ਖ਼ਬਰਾਂ ਦੀ ਖੋਜ ਕੀਤੀ, ਜਿਸ ਤੋਂ ਜਾਣਕਾਰੀ ਮਿਲੀ ਕਿ ਰੇਲਵੇ ਦੇ ਨਿੱਜੀਕਰਣ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਵਾਇਰਲ ਵੀਡੀਓ ਦੀ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ Indian adani railways 2020 ਸਰਚ ਕੀਤਾ, ਜਿਸ ਤੋਂ ਪਤਾ ਚੱਲਿਆ ਕਿ ਵਾਇਰਲ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗਲਤ ਹੈ।
ਭਾਰਤ ਸਰਕਾਰ ਨੇ ਭਾਰਤੀ ਰੇਲਵੇ ਅਡਾਨੀ ਨੂੰ ਨਹੀਂ ਵੇਚਿਆ ਹੈ। ਵਾਇਰਲ ਵੀਡੀਓ ਵਿਚ ਟਰੇਨ ‘ਤੇ ਫਾਰਚੂਨ ਚੱਕੀ ਆਟਾ ਤੇ ਅਡਾਨੀ ਵਿਲਮਾਰ ਦਾ ਇਸ਼ਤਿਹਾਰ ਦਿੱਤਾ ਗਿਆ ਹੈ। ਵੀਡੀਓ ਵਿਚ ਦਿਖਾਈ ਦੇ ਰਹੀ ਟਰੇਨ ‘ਤੇ ਵਡੋਦਰਾ - ਪੱਛਮੀ ਰੇਲਵੇ ਲਿਖਿਆ ਹੋਇਆ ਹੈ। ਹੋਰ ਜਾਣਕਾਰੀ ਲਈ ਅਸੀਂ ਗੂਗਲ ‘ਤੇ adani group advertisement on western railway ਸਰਚ ਕੀਤਾ, ਨਤੀਜੇ ਵਜੋਂ ਇੰਡੀਅਨ ਐਕਸਪ੍ਰੈੱਸ ਦੀ 2 ਮਾਰਚ 2020 ਦੀ ਇਕ ਮੀਡੀਆ ਰਿਪੋਰਟ ਸਾਹਮਣੇ ਆਈ।
ਇਸ ਰਿਪੋਰਟ ਵਿਚ ਲਿਖਿਆ ਗਿਆ ਕਿ ਭਾਰਤੀ ਰੇਲਵੇ ਨੇ ਹਲਦੀਰਾਮ ਤੇ ਅਡਾਨੀ ਦੇ ਬ੍ਰਾਂਡ ਵਾਲੇ ਲੋਕੋਮੋਟਿਵਜ਼ ਤੋਂ ਭਾਰੀ ਕਮਾਈ ਕੀਤੀ। ਇੱਥੋਂ ਪਤਾ ਚੱਲਿਆ ਕਿ ਆਮਦਨ ਵਧਾਉਣ ਲਈ ਭਾਰਤੀ ਰੇਲਵੇ ਵੱਲੋਂ ਹੋਰ ਕਈ ਕੰਪਨੀਆਂ ਦੇ ਇਸ਼ਤਿਹਾਰ ਵੀ ਟਰੇਨਾਂ ‘ਤੇ ਦਿੱਤੇ ਜਾ ਰਹੇ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਭਾਰਤੀ ਰੇਲਵੇ ਦਾ ਨਿੱਜੀਕਰਣ ਨਹੀਂ ਕੀਤਾ ਗਿਆ ਹੈ। ਵਾਇਰਲ ਵੀਡੀਓ ਜ਼ਰੀਏ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਟਰੇਨ ‘ਤੇ ਸਿਰਫ਼ ਇਸ਼ਤਿਹਾਰ ਛਾਪਿਆ ਗਿਆ ਹੈ।
Claim – ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਸਰਕਾਰ ਨੇ ਭਾਰਤੀ ਰੇਲਵੇ ਅਡਾਨੀ ਗਰੁੱਪ ਨੂੰ ਵੇਚ ਦਿੱਤਾ ਹੈ।
Claimed By – Gurpreet Singh Lambwali
Fact Check - ਫਰਜ਼ੀ