Fact Check– ਕਿਸਾਨਾਂ ਨੇ ਨਹੀਂ ਕੀਤਾ ਤਿਰੰਗੇ ਦਾ ਅਪਮਾਨ, ਲੰਡਨ ਦੀ ਪੁਰਾਣੀ ਫੋਟੋ ਹੋ ਰਹੀ ਵਾਇਰਲ
Published : Dec 18, 2020, 6:17 pm IST
Updated : Dec 18, 2020, 6:17 pm IST
SHARE ARTICLE
Old image shared with Fake claim
Old image shared with Fake claim

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦੇਸ਼ ਵਿਰੋਧੀ ਦਿਖਾਉਣ ਲਈ ਕਈ ਫੋਟੋਆਂ ਤੇ ਵੀਡੀਓ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਇਕ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਘਰਸ਼ ਦੌਰਾਨ ਕਿਸਾਨਾਂ ਨੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਟੋ ਲੰਡਨ ਵਿਚ 7 ਸਾਲ ਪਹਿਲਾਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਲਈ ਗਈ ਸੀ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ रश्मि भदौरिया @RashmiBhadoriy2 ਨੇ 5 ਦਸੰਬਰ ਨੂੰ ਫੋਟੋ ਸ਼ੇਅਰ ਕਰਦਿਆਂ ਲਿਖਿਆ, क्या इन्हीं किसानों पर भारत गर्व करता है।ऐसा लगता है जैसे की विदेशी आतंकवादी , किसानों के भेष में देश में घुस आए हैं ।अपने ही देश के झंडे का ऐसा अपमान हमारे राष्ट्रीय ध्वज का अपमान करना ही किसान आन्दोलन है , हमें धिक्का है ऐसे किसान आन्दोलन पर।

https://twitter.com/RashmiBhadoriy2/status/1335272323713122304

ਇਸ ਤੋਂ ਇਲ਼ਾਵਾ ਹੋਰ ਵੀ ਕਈ ਯੂਜ਼ਰ ਫਰਜ਼ੀ ਦਾਅਵੇ ਨਾਲ ਇਸ ਫੋਟੋ ਨੂੰ ਸ਼ੇਅਰ ਕਰ ਰਹੇ ਹਨ।

Photo

ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਫੋਟੋ ਸਬੰਧੀ ਪੜਤਾਲ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਈ। ਇੱਥੇ ਸਰਚ ਕਰਨ ‘ਤੇ dal khalsa insult Indian flag ਕੀਵਰਡ ਸਾਹਮਣੇ ਆਇਆ, ਜਿਸ ਨੂੰ ਸਰਚ ਕਰਨ ‘ਤੇ ਦਲ ਖਾਲਸਾ ਯੂਕੇ ਨਾਂਅ ਦਾ ਬਲਾਗ ਮਿਲਿਆ। ਇਸ ਬਲਾਗ ਨੂੰ 17 ਅਗਸਤ 2013 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

http://dalkhalsa.blogspot.com/2013_08_11_archive.html

ਇਸ ਨੂੰ ਪੜਨ ‘ਤੇ ਜਾਣਕਾਰੀ ਮਿਲੀ ਕਿ 15 ਅਗਸਤ 2013 ਨੂੰ ਭਾਰਤੀ ਸੁਤੰਤਰਤਾ ਦਿਵਸ ਮੌਕੇ ਲੰਡਨ ਵਿਖੇ ਸਿੱਖ, ਕਸ਼ਮੀਰੀ ਤੇ ਹੋਰ ਘੱਟ ਗਿਣਤੀ ਸਮੂਹਾਂ ਨੇ ਭਾਰਤ 'ਤੇ ਅਤਿਆਚਾਰ ਦਾ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਬਲਾਗ ਵਿਚ ਇਸ ਤਰ੍ਹਾਂ ਦੀਆਂ ਹੋਰ ਫੋਟੋਆਂ ਵੀ ਸਾਹਮਣੇ ਆਈਆਂ।

PhotoPhoto

ਨਤੀਜਾ: ਅਪਣੀ ਪੜਤਾਲ ਵਿਚ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਵਾਇਰਲ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਟੋ 2013 ਵਿਚ ਲੰਡਨ ਵਿਖੇ ਘੱਟ ਗਿਣਤੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਲਈਆਂ ਗਈਆਂ ਹਨ।

Claim – ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ।   

Claimed By – रश्मि भदौरिया

Fact Check - ਫਰਜ਼ੀ 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement