ਤੱਥ ਜਾਂਚ - ਪਤੰਗ ਨਾਲ ਉੱਡੀ ਬੱਚੀ ਦੀ ਇਹ ਘਟਨਾ ਗੁਜਰਾਤ ਦੀ ਨਹੀਂ, ਤਾਇਵਾਨ ਦੀ ਹੈ
Published : Jan 19, 2021, 5:05 pm IST
Updated : Jan 19, 2021, 5:20 pm IST
SHARE ARTICLE
Fact Check This Video Of A Girl Flying With A Kite Is From Taiwan Not Gujarat
Fact Check This Video Of A Girl Flying With A Kite Is From Taiwan Not Gujarat

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਸਬੰਧੀ ਕੀਤਾ ਗਿਆ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਤਾਇਵਾਨ ਦੇ ਸਿੰਚੂ ਸ਼ਹਿਰ ਦਾ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਮਕਰ ਸਕਰਾਂਤੀ ਤੋਂ ਬਾਅਦ ਪਤੰਗ ਨਾਲ ਉੱਡਦੀ ਇਕ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਛੋਟੀ ਬੱਚੀ ਨੂੰ ਸੰਤਰੀ ਰੰਗ ਦੀ ਪਤੰਗ ਨਾਲ ਉੱਡਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਗੁਜਰਾਤ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਸਬੰਧੀ ਕੀਤਾ ਗਿਆ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਤਾਇਵਾਨ ਦੇ ਸਿੰਚੂ ਸ਼ਹਿਰ ਦਾ ਹੈ। 
ਵਾਇਰਲ ਪੋਸਟ ਕੀ ਹੈ? 
Naresh Purohit ਨਾਮ ਦੇ ਫੇਸਬੁੱਕ ਯੂਜ਼ਰ ਨੇ 17 ਜਨਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ,  ''A 3-year-old girl flew away with a kite during the kite festival on the occasion of Makar Sankranti in Gujarat''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਗੂਗਲ ਸਰਚ ਦਾ ਸਹਾਰਾ ਲਿਆ ਅਤੇ ਵੀਡੀਓ ਨਾਲ ਸਬੰਧਿਤ ਕੀਵਰਡ ਸਰਚ ਕੀਤੇ। ਇਸ ਦੌਰਾਨ ਸਾਨੂੰ ਗੁਜਰਾਤ ਵਿਚ ਲੜਕੀ ਦੇ ਪਤੰਗ ਨਾਲ ਉੱਡ ਜਾਣ ਸਬੰਧੀ ਕੋਈ ਵੀ ਖ਼ਬਰ ਨਹੀਂ ਮਿਲੀ। ਜਦਕਿ ਇਸੇ ਸਰਚ ਦੌਰਾਨ ਸਾਨੂੰ ਤਾਇਵਾਨ ਵਿਚ ਲੜਕੀ ਦੇ ਪਤੰਗ ਨਾਲ ਉੱਡਣ ਦੀਆਂ ਮੀਡੀਆ ਰਿਪੋਰਟਸ ਜਰੂਰ ਮਿਲੀਆਂ। 
ਸਰਚ ਦੌਰਾਨ ਸਾਨੂੰ timesofindia ਦੀ ਇਕ ਰਿਪੋਰਟ ਮਿਲੀ,  ਜਿਸ ਵਿਚ ਪਤੰਗ ਨਾਲ ਉੱਡਣ ਵਾਲੀ ਇਕ ਬੱਚੀ ਦੀ ਵੀਡੀਓ ਵੀ ਸੀ। ਇਸ ਦੇ ਨਾਲ ਕੈਪਸ਼ਨ ਵਿਚ ਲਿਖਿਆ ਗਿਆ ਸੀ, ''Dramatic: Kite takes off with a 3-year-old, rescued in Taiwan'' ਇਹ ਆਰਟੀਕਲ 31 ਅਗਸਤ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। 

File Photo

ਇਸ ਤੋਂ ਇਲਾਵਾ ਸਾਨੂੰ ਹੋਰ ਵੀ ਕਈ ਮੀਡੀਆ ਰਿਪੋਰਟਸ ਮਿਲੀਆਂ ਜਿਸ ਵਿਚ ਇਸ ਘਟਨਾ ਨੂੰ ਤਾਇਵਾਨ ਦੀ ਦੱਸਿਆ ਗਿਆ ਸੀ। 

File Photo

ਇਸ ਤੋਂ ਬਾਅਦ ਅਸੀਂ ਇਸ ਵਾਇਰਲ ਵੀਡੀਓ ਬਾਰੇ ਯੂਟਿਊਬ 'ਤੇ ਸਰਚ ਕੀਤਾ ਤਾਂ ਸਾਨੂੰ The Telegraph ਯੂਟਿਊਬ ਚੈਨਲ 'ਤੇ ਵੀ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਵੀਡੀਓ ਮਿਲੀ ਜਿਸ ਦੇ ਕੈਪਸ਼ਨ ਵਿਚ ਵੀ ਇਹੀ ਲਿਖਿਆ ਗਿਆ ਸੀ ਕਿ ਇਹ ਵੀਡੀਓ ਤਾਇਵਾਨ ਦੀ ਹੈ। ਚੈਨਲ ਨੇ ਇਹ ਵੀਡੀਓ 31 ਅਗਸਤ 2020 ਨੂੰ ਅਪਲੋਡ ਕੀਤੀ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਯੂਟਿਊਬ ਚੈਨਲਜ਼ ਨੇ ਇਹ ਵੀਡੀਓ ਅਪਲੋਡ ਕੀਤੀ ਸੀ, ਜਿਨ੍ਹਾਂ ਅਨੁਸਾਰ ਇਹ ਵੀਡੀਓ ਤਾਇਵਾਨ ਦੀ ਸੀ 

File Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਦੌਰਾਨ ਕੀਤਾ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਵੀਡੀਓ ਗੁਜਰਾਤ ਦੀ ਨਹੀਂ ਬਲਕਿ ਤਾਇਵਾਨ ਦੀ ਹੈ। 
Claim - ਗੁਜਰਾਤ ਵਿਚ 3 ਸਾਲ ਦੀ ਬੱਚੀ ਪਤੰਗ ਨਾਲ ਉੱਡੀ 
Claimed By - Naresh Purohit ਫੇਸਬੁੱਕ ਯੂਜ਼ਰ 
Fact Check - ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement