
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬੁਲੇਟਿਨ ਪਲੇਟ ਐਡੀਟੇਡ ਹੈ। ਅਸਲ ਬੁਲੇਟਿਨ ਵਿਚ ਰਾਘਵ ਚੱਡਾ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਸੀ।
RSFC (Team Mohali)- 18 ਜਨਵਰੀ 2022 ਦਾ ਦਿਨ ਭਗਵੰਤ ਮਾਨ ਲਈ ਯਾਦਗਾਰ ਰਹੇਗਾ ਕਿਉਂਕਿ ਇਹ ਓਹੀ ਦਿਨ ਹੈ ਜਿਸ ਦਿਨ ਭਗਵੰਤ ਮਾਨ ਨੂੰ ਪੰਜਾਬ ਚੋਣਾਂ 2022 ਨੂੰ ਲੈ ਕੇ ਆਮ ਆਦਮੀ ਪਾਰਟੀ ਦਾ CM ਚਿਹਰਾ ਐਲਾਨਿਆ ਗਿਆ। ਹੁਣ ਪੰਜਾਬ ਚੋਣਾਂ ਦੇ ਮਾਹੌਲ ਵਿਚਕਾਰ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ABP News ਦੀ ਬੁਲੇਟਿਨ ਪਲੇਟ ਹੈ ਜਿਸਦੇ ਉੱਤੇ ਆਪ ਪੰਜਾਬ ਦੇ ਪ੍ਰਭਾਰੀ ਰਾਘਵ ਚੱਡਾ ਦਾ ਭਗਵੰਤ ਮਾਨ ਨੂੰ ਲੈ ਕੇ ਬਿਆਨ ਹੈ। ਬਿਆਨ ਅਨੁਸਾਰ ਰਾਘਵ ਨੇ ਕਿਹਾ ਹੈ, "ਜਿਵੇ ਲੋਹਾ ਲੋਹੇ ਨੂੰ ਕੱਟਦਾ ਹੈ, ਓਵੇਂ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ।"
ਹੁਣ ਇਸ ਬੁਲੇਟਿਨ ਪਲੇਟ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਦੇ ਅਕਸ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬੁਲੇਟਿਨ ਪਲੇਟ ਐਡੀਟੇਡ ਹੈ। ਅਸਲ ਬੁਲੇਟਿਨ ਵਿਚ ਰਾਘਵ ਚੱਡਾ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਸੀ।
ਵਾਇਰਲ ਪੋਸਟ
ਸਾਨੂੰ ਇਹ ਪਲੇਟ Fact Check ਲਈ WhatsApp 'ਤੇ ਪ੍ਰਾਪਤ ਹੋਈ। ਇਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Screenshot
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਬੁਲੇਟਿਨ ਪਲੇਟ ਨੂੰ ਧਿਆਨ ਨਾਲ ਵੇਖਿਆ। ਇਹ ਬੁਲੇਟਿਨ ਪਲੇਟ ਨੈਸ਼ਨਲ ਮੀਡੀਆ ਅਦਾਰੇ ABP News ਦੀ ਹੈ। ਇਸ ਪਲੇਟ ਵਿਚ ਮਿਤੀ 18 ਜਨਵਰੀ ਅਤੇ ਸਮਾਂ 10:11 ਲਿਖਿਆ ਹੋਇਆ ਹੈ।
ਅੱਗੇ ਵਧਦੇ ਹੋਏ ਅਸੀਂ ABP News ਦੇ ਅਧਿਕਾਰਿਕ Youtube ਅਕਾਊਂਟ 'ਤੇ ਇਸ ਬੁਲੇਟਿਨ ਨੂੰ ਲੱਭਣਾ ਸ਼ੁਰੂ ਕੀਤਾ।
ਇਹ ਬੁਲੇਟਿਨ ਪਲੇਟ ਐਡੀਟੇਡ ਹੈ
ਸਾਨੂੰ ਅਸਲ ਵੀਡੀਓ ਉਨ੍ਹਾਂ ਦੇ Youtube ਅਕਾਊਂਟ 'ਤੇ ਅਪਲੋਡ ਮਿਲਿਆ। ਅਸਲ ਬੁਲੇਟਿਨ ਨੂੰ ਧਿਆਨ ਨਾਲ ਵੇਖਣ ਅਤੇ ਸੁਣਨ 'ਤੇ ਸਾਫ ਪਤਾ ਚਲਦਾ ਹੈ ਕਿ ਰਾਘਵ ਚੱਡਾ ਨੇ ਅਜੇਹੀ ਕੋਈ ਗੱਲ ਨਹੀਂ ਕਹੀ ਅਤੇ ਨਾ ਹੀ ਵਾਇਰਲ ਬੁਲੇਟਿਨ ਵਰਗੇ ਅੱਖਰ ਇਸ ਬੁਲੇਟਿਨ ਵਿਚ ਚੱਲੇ ਹਨ।
ਸਮਾਂ ਅਤੇ ਮਿਤੀ ਨਾਲ ਮੇਚ ਕਰਦੇ ਐਡੀਟੇਡ ਅਤੇ ਅਸਲ ਬੁਲੇਟਿਨ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਹ ਸਾਫ ਹੋ ਗਿਆ ਸੀ ਕਿ ਵਾਇਰਲ ਬੁਲੇਟਿਨ ਪਲੇਟ ਐਡੀਟੇਡ ਹੈ। ਹੁਣ ਅਸੀਂ ਇਸ ਮਾਹੌਲ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਨਾਲ ਗੱਲਬਾਤ ਕੀਤੀ। ਸੁਰਖਾਬ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਚੋਣਾਂ ਨਜ਼ਦੀਕ ਅਜਿਹੇ ਕਈ ਪੋਸਟ ਵਾਇਰਲ ਹੁੰਦੇ ਦੇਖੇ ਜਾਂਦੇ ਹਨ। ਇਨ੍ਹਾਂ ਪੋਸਟਾਂ ਦਾ ਨਿਸ਼ਾਨਾ ਸਿਰਫ ਲੀਡਰਾਂ ਦੇ ਅਕਸ ਨੂੰ ਖਰਾਬ ਕਰਨਾ ਹੁੰਦਾ ਹੈ। ਸ਼ਰਾਰਤੀ ਅਨਸਰ ਦੁਆਰਾ ਵਾਇਰਲ ਕੀਤਾ ਜਾ ਰਿਹਾ ਇਹ ਇਹ ਬੁਲੇਟਿਨ ਪਲੇਟ ਬਿਲਕੁਲ ਫਰਜ਼ੀ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬੁਲੇਟਿਨ ਪਲੇਟ ਐਡੀਟੇਡ ਹੈ। ਅਸਲ ਬੁਲੇਟਿਨ ਵਿਚ ਰਾਘਵ ਚੱਡਾ ਵੱਲੋਂ ਅਜੇਹੀ ਕੋਈ ਗੱਲ ਨਹੀਂ ਕਹੀ ਗਈ ਸੀ।
Claim- Raghav Chadha Statement Written On ABP News Bulletin Plate
Claimed By- SM Users
Fact Check- Morphed