Fact Check: 74 ਸਾਲ ਬਾਅਦ ਮਿਲੇ ਵਿੱਛੜੇ ਭਰਾ, ਸੋਸ਼ਲ ਮੀਡੀਆ ਯੂਜ਼ਰਸ ਨੇ ਦੇ ਦਿੱਤਾ ਫਿਰਕੂ ਰੰਗ
Published : Jan 19, 2022, 3:49 pm IST
Updated : Jan 19, 2022, 3:49 pm IST
SHARE ARTICLE
Fact Check Video Of Muslim Brothers Met After 74 Years Shared With Communal Claim
Fact Check Video Of Muslim Brothers Met After 74 Years Shared With Communal Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇ ਭਰਾ ਮੁਸਲਿਮ ਹੀ ਹਨ। ਹੁਣ ਇਸ ਮਿਲਣ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੋ ਬੁਜ਼ੁਰਗ ਭਰਾਵਾਂ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿਖੇ ਮਿਲਦੇ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਦੋਵੇਂ ਸਿੱਖ ਭਰਾ ਭਾਰਤ-ਪਾਕਿਸਤਾਨ ਦੀ 47 ਦੀ ਵੰਡ 'ਚ ਵਿੱਛੜ ਗਏ ਸਨ ਅਤੇ ਇੱਕ ਭਰਾ ਪਾਕਿਸਤਾਨ ਅਤੇ ਇੱਕ ਭਰਾ ਭਾਰਤ ਵਿਚ ਰਹਿ ਗਿਆ ਸੀ। ਹੁਣ ਇਹ ਦੋਵੇਂ ਭਰਾ 74 ਸਾਲ ਬਾਅਦ ਕਰਤਾਰਪੁਰ ਸਾਹਿਬ ਮਿਲੇ ਹਨ ਅਤੇ ਪਾਕਿਸਤਾਨ ਵਿਚ ਰਹਿ ਗਿਆ ਭਰਾ ਮੁਸਲਿਮ ਬਣਾ ਦਿੱਤਾ ਗਿਆ ਅਤੇ ਭਾਰਤ ਵਿਚ ਰਹਿਣ ਵਾਲਾ ਸਿੱਖ ਹੀ ਰਿਹਾ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਫਿਰਕੂ ਰੰਗਤ ਦੇ ਕੇ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇ ਭਰਾ ਮੁਸਲਿਮ ਹੀ ਹਨ। ਹੁਣ ਇਸ ਮਿਲਣ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ 'ਤੇ ਇੱਕ ਯੂਜ਼ਰ "Rakesh Thiyyan" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਅੰਗਰੇਜ਼ੀ ਭਾਸ਼ਾ ਵਿਚ ਫਿਰਕੂ ਕੈਪਸ਼ਨ ਦੇ ਕੇ ਲਿਖਿਆ, "Two Sikh brothers were separated in 1947. The one who came to India remains a Sikh. The one who remained in Pakistan converted to Islam. The Indian Sikh can proudly say, "Wah Guru Ji Da Khalsa, Wah Guru Ji Di Fatah." The Pakistani brother has to say "Allah hu akbar.""

ਇਸੇ ਤਰ੍ਹਾਂ ਫੇਸਬੁੱਕ ਪੇਜ "तू हिन्दू है तू शेर है" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਹਿੰਦੀ ਭਾਸ਼ਾ ਵਿਚ ਕੈਪਸ਼ਨ ਦੇ ਕੇ ਲਿਖਿਆ, "करतारपुर साहिब में 75 साल बाद दो सगे भाई मिले एक पाकिस्तानी और दूसरा भारतीय दोनों 75 साल पहले जुदा हुए थे भारतीय अभी भी सिक्ख हैं पाकिस्तान वाला मुसलमान बना दिया गया"

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਇਸ ਮੁਲਾਕਾਤ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਾਰੇ ਮੀਡੀਆ ਰਿਪੋਰਟ ਮਿਲੀਆਂ। ਇਨ੍ਹਾਂ ਰਿਪੋਰਟਾਂ ਵਿਚ ਇਹ ਦੋਵੇਂ ਸ਼ਕਸਾਂ ਦੇ ਨਾਂਅ ਅਤੇ ਪਿਛੋਕੜ ਬਾਰੇ ਦੱਸਿਆ ਹੋਇਆ ਸੀ। 

Brothers Separated During Partition Reunite at Kartarpur Sahib After 74 Years

ਰੋਜ਼ਾਨਾ ਸਪੋਕਸਮੈਨ ਦੀ ਇਸ ਮੁਲਾਕਾਤ ਨੂੰ ਲੈ ਕੇ ਰਿਪੋਰਟ ਮੁਤਾਬਕ, "80 ਸਾਲਾ ਮੁਹੰਮਦ ਸਦੀਕ, ਜੋ ਕਿ ਪਾਕਿਸਤਾਨ ਦੇ ਫ਼ੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ, ਉਹ 1947 'ਚ ਭਾਰਤ ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿੱਛੜ ਹੋ ਗਏ ਸਨ। ਉਨ੍ਹਾਂ ਦਾ ਭਰਾ ਹਬੀਬ ਉਰਫ਼ ਸ਼ੈਲਾ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਪਿੰਡ ਫੁੱਲਾਂਵਾਲਾ 'ਚ ਰਹਿੰਦਾ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਦੋਹਾਂ ਭਰਾਵਾਂ ਨੂੰ ਇਕ-ਦੂਜੇ ਨੂੰ ਮਿਲਣ ਦਾ ਯਾਦਗਾਰੀ ਮੌਕਾ ਮਿਲਿਆ। 7 ਦਹਾਕਿਆਂ ਲੰਮੀ ਉਡੀਕ ਅਤੇ ਵਿਛੋੜੇ ਦਾ ਦਰਦ ਦੋਹਾਂ ਭਰਾਵਾਂ ਦੀਆਂ ਅੱਖਾਂ 'ਚੋਂ ਹੰਝੂ ਬਣ ਕੇ ਵੱਗ ਰਿਹਾ ਸੀ। ਉਨ੍ਹਾਂ ਨੇ ਇਕ-ਦੂਜੇ ਨੂੰ ਘੁੱਟ ਕੇ ਜੱਫੀ ਪਾ ਲਈ। ਇਹ ਖੂਬਸੂਰਤ ਪਲ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਸੀ। ਮੌਕੇ 'ਤੇ ਮੌਜੂਦ ਭਾਰਤੀ ਸ਼ਰਧਾਲੂ ਅਤੇ ਪਾਕਿਸਤਾਨੀ ਨਾਗਰਿਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।"

tri

ਪੰਜਾਬੀ ਟ੍ਰਿਬਿਊਨ ਦੀ ਇਸ ਮੁਲਾਕਾਤ ਨੂੰ ਲੈ ਕੇ ਰਿਪੋਰਟ ਮੁਤਾਬਕ, "ਭਰਾ-ਮੁਹੰਮਦ ਸਿੱਦੀਕ ਅਤੇ ਮੁਹੰਮਦ ਹਬੀਬ ਉਰਫ਼ ਚੀਲਾ 1947 ਵਿਚ ਵੰਡ ਵੇਲੇ ਵੱਖ ਹੋ ਗਏ ਸਨ। ਮੁਹੰਮਦ ਸਿੱਦੀਕ ਪਾਕਿਸਤਾਨ ਦੇ ਫੈਸਲਾਬਾਦ ਦਾ ਵਸਨੀਕ ਹੈ, ਜਦਕਿ ਮੁਹੰਮਦ ਹਬੀਬ ਭਾਰਤ ਦੇ ਪੰਜਾਬ ਦਾ ਵਸਨੀਕ ਹੈ। ਦੋਵਾਂ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੁਲਾਕਾਤ ਦੀ ਯੋਜਨਾ ਬਣਾਈ, ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦਾ ਪਤਾ ਲਗਾਇਆ। ਦੋਵਾਂ ਭਰਾਵਾਂ ਨੇ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਉਨ੍ਹਾਂ ਨੂੰ ਦੁਬਾਰਾ ਮਿਲਾਉਣ ਵਿੱਚ ਮਦਦ ਕੀਤੀ।"

ਇਨ੍ਹਾਂ ਸਾਰੀਆਂ ਖਬਰਾਂ ਅਨੁਸਾਰ ਇਹ ਦੋਵੇਂ ਵਿਅਕਤੀ ਮੁਸਲਿਮ ਹਨ ਨਾ ਕਿ ਸਿੱਖ ਜਿਵੇਂ ਵਾਇਰਲ ਦਾਅਵੇ ਵਿਚ ਦੱਸਿਆ ਜਾ ਰਿਹਾ ਹੈ।

ਹੁਣ ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨਾਲ ਗੱਲਬਾਤ ਕੀਤੀ। ਬਾਬਰ ਨੇ ਸਾਨੂੰ ਇਸ ਮੁਲਾਕਾਤ ਦੀ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ, "ਇਹ ਦੋਵੇਂ ਭਰਾ ਮੁਸਲਿਮ ਸਨ ਨਾ ਕਿ ਸਿੱਖ ਅਤੇ ਇਹ1947 ਵਿਚ ਵੰਡ ਵੇਲੇ ਵੱਖ ਹੋ ਗਏ ਸਨ। ਇੱਕ ਵਿਅਕਤੀ ਦਾ ਨਾਂਅ ਮੁਹੰਮਦ ਸਿੱਦੀਕ ਹੈ ਅਤੇ ਇੱਕ ਵਿਅਕਤੀ ਦਾ ਮੁਹੰਮਦ ਹਬੀਬ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਮੁਲਾਕਾਤ ਦੀ ਵੀਡੀਓ ਨੂੰ ਨਫਰਤੀ ਰੰਗ ਦੇ ਕੇ ਵਾਇਰਲ ਕਰ ਰਹੇ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇ ਭਰਾ ਮੁਸਲਿਮ ਹੀ ਹਨ। ਹੁਣ ਇਸ ਮਿਲਣ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement