
ਰੋਜ਼ਾਨਾ ਸਪੋਕਸਮੈਨ ਇਸ ਗ੍ਰਾਫਿਕ ਨੂੰ ਲੈ ਕੇ ਇਹ ਗੱਲ ਸਾਫ ਕਰਦਾ ਹੈ ਕਿ ਸਾਡੇ ਵੱਲੋਂ ਅਜਿਹਾ ਕੋਈ ਵੀ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ। ਇਹ ਖਬਰ ਬਿਲਕੁਲ ਫਰਜ਼ੀ ਹੈ।
RSFC (Team Mohali)- 20 ਫਰਵਰੀ 2022 ਨੂੰ ਪੰਜਾਬ ਵਿਚ ਅਗਾਮੀ ਚੋਣਾਂ ਨੂੰ ਲੈ ਕੇ ਵੋਟਿੰਗ ਕੀਤੀ ਜਾਣੀ ਹੈ ਅਤੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਸਪੋਕਸਮੈਨ ਦੇ ਨਾਂਅ ਤੋਂ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ। ਇਸ ਗ੍ਰਾਫਿਕ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਬਿਆਨ ਨੂੰ ਦਰਸ਼ਾਇਆ ਗਿਆ ਹੈ। ਬਿਆਨ ਅਨੁਸਾਰ, "ਕਿਸਾਨ ਜੱਥੇਬੰਦੀ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਐਲਾਨ ਕੀਤਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਅਗਾਮੀ ਚੋਣਾਂ 2022 ਨੂੰ ਲੈ ਕੇ ਬਾਈਕਾਟ ਕੀਤਾ ਜਾਵੇ ਅਤੇ ਉਨ੍ਹਾਂ ਪਾਰਟੀਆਂ ਨੂੰ ਹਰਾਇਆ ਜਾਵੇ।"
ਰੋਜ਼ਾਨਾ ਸਪੋਕਸਮੈਨ ਇਸ ਗ੍ਰਾਫਿਕ ਨੂੰ ਲੈ ਕੇ ਇਹ ਗੱਲ ਸਾਫ ਕਰਦਾ ਹੈ ਕਿ ਸਾਡੇ ਵੱਲੋਂ ਅਜਿਹਾ ਕੋਈ ਵੀ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ। ਇਹ ਖਬਰ ਬਿਲਕੁਲ ਫਰਜ਼ੀ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਅਜੇਹੀ ਕੋਈ ਵੀ ਖਬਰ ਨਹੀਂ ਚਲਾਈ ਗਈ ਹੈ।