Fact Check: ਸਹੀ ਸਲਾਮਤ ਹੈ ਪੱਤਰਕਾਰ ਪ੍ਰਗਿਯਾ ਮਿਸ਼ਰਾ, ਮੌਤ ਦੀ ਉੱਡ ਰਹੀ ਅਫ਼ਵਾਹ
Published : Apr 19, 2021, 4:06 pm IST
Updated : Apr 19, 2021, 4:09 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪ੍ਰਗਿਯਾ ਮਿਸ਼ਰਾ ਸਹੀ ਸਲਾਮਤ ਹੈ। ਵੀਡੀਓ ਦਾ ਪ੍ਰਗਿਯਾ ਮਿਸ਼ਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਇੱਕ ਔਰਤ ਨੂੰ ਚਾਕੂਆਂ ਨਾਲ ਮਾਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੰਭ ਮੇਲੇ ਨੂੰ ਬੇਬਾਕੀ ਨਾਲ ਕਵਰ ਕਰਨ ਵਾਲੀ ਪੱਤਰਕਾਰ ਪ੍ਰਗਿਯਾ ਮਿਸ਼ਰਾ ਦਾ ਕਤਲ ਕਰ ਦਿੱਤਾ ਗਿਆ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪ੍ਰਗਿਯਾ ਮਿਸ਼ਰਾ ਸਹੀ ਸਲਾਮਤ ਹੈ ਅਤੇ ਜਿਹੜੇ ਕਤਲ ਦੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸ ਦਾ ਪ੍ਰਗਿਯਾ ਮਿਸ਼ਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਦੱਸ ਦਈਏ ਕਿ ਇਹੀ ਵੀਡੀਓ ਕੁਝ ਦਿਨਾਂ ਪਹਿਲਾਂ ਲਵ-ਜਿਹਾਦ ਐਂਗਲ ਨਾਲ ਵੀ ਵਾਇਰਲ ਹੋਇਆ ਸੀ ਜਿਸ ਦੀ ਪੜਤਾਲ ਸਪੋਕਸਮੈਨ ਨੇ ਕੀਤੀ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Joy Thomas ਨੇ ਫੇਸਬੁੱਕ ਗਰੁੱਪ Freethinkers സ്വതന്ത്രചിന്തകർ ਵਿਚ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "Pragya mishra murdered in broad daylight Because she was talking in news about kumbh mela in the era of cornavirus"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਦੱਸ ਦਈਏ ਕਿ ਇਹੀ ਵੀਡੀਓ ਸਮਾਨ ਦਾਅਵੇ ਨਾਲ ਵਟਸਐਪ 'ਤੇ ਵੀ ਕਾਫ਼ੀ ਵਾਇਰਲ ਹੈ। 

ਸੱਚ ਬੋਲਣਾ ਸਾਡੇ ਮੁਲਖ ਵਿੱਚ ਗੁਨਾਹ ਹੈ। ਇਹ ਘਟਨਾ ਵੇਖ ਕੇ ਕਿਹੜਾ ਟੀ ਵੀ ਚੈਨਲ ਵਾਲਾ ਯਾਂ ਪੱਤਰਕਾਰ ਸੱਚ ਬੋਲਣ ਯਾਂ ਲਿਖਣ ਦੀ ਹਿੰਮਤ ਕਰੇਗਾ। ਲਾਹਨਤ ਹੈ ਸਾਡੇ ਦੇਸ਼ ਦੇ ਇਸ ਗੰਦੇ ਸਿਸਟਮ ਤੇ। ਪੱਤਰਕਾਰੀ ਕਰਨੀ ਹੈ ਤਾਂ ਲੀਡਰਾਂ ਦਾ ਗੁਣਗਾਣ ਕਰੀ ਜਾਵੋ, ਬਹੁਬਲੀਆਂ ਦਾ ਗੁਣਗਾਣ ਕਰੀ ਚਲੋ ਤੇ ਮੋਦੀ ਮੋਦੀ ਜਪੀ ਚੱਲੋ। ਟੀ ਵੀ ਐਂਕਰ ਪਰੱਗਿਆ ਮਿਸ਼ਰਾ ਦਾ ਕੁੰਭ ਮੇਲੇ ਸਬੰਧੀ ਰਿਪੋਰਟ ਵਿਖਾਉਣ ਤੇ ਦਿੰਨ ਦਿਹਾੜੇ ਕਤਲ

Photo
 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 18 ਅਪ੍ਰੈਲ 2021 ਦਾ ਪ੍ਰਗਿਯਾ ਦਾ ਵਾਇਰਲ ਦਾਅਵੇ ਨੂੰ ਲੈ ਕੇ ਟਵੀਟ ਮਿਲਿਆ। ਟਵੀਟ ਅਪਲੋਡ ਕਰਦਿਆਂ ਪ੍ਰਗਿਯਾ ਨੇ ਲਿਖਿਆ, "दोस्तों कोविड प्रोटोकॉल्स की वजह से घर में हूँ एकदम जीवित और सुरक्षित हूँ..मेरे मर्डर की खबर अफवाह है.."

ਟਵੀਟ ਅਨੁਸਾਰ ਉਨ੍ਹਾਂ ਦੀ ਮੌਤ ਦੀ ਖਬਰ ਸਿਰਫ ਅਫਵਾਹ ਹੈ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

Photo
 

ਅੱਗੇ ਵੱਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ 11 ਅਪ੍ਰੈਲ 2021 ਦੀ India Today ਦੀ ਇੱਕ ਖ਼ਬਰ ਮਿਲੀ। ਖ਼ਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ ਅਤੇ ਖ਼ਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Blinded by rage, man stabs wife repeatedly in Delhi's Rohini as bystanders record incident"

ਖ਼ਬਰ ਅਨੁਸਾਰ, ਮਾਮਲਾ ਦਿੱਲੀ ਦੇ ਰੋਹਿਨੀ ਇਲਾਕੇ ਦਾ ਹੈ ਜਿਥੇ ਇੱਕ ਪਤੀ (ਹਰੀਸ਼ ਮਹਿਤਾ) ਨੇ ਆਪਣੀ ਪਤਨੀ (ਨੀਲੂ) ਨੂੰ ਜਾਨੋਂ ਮਾਰ ਦਿੱਤਾ ਸੀ। ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਦੱਸ ਦਈਏ ਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਲਵ-ਜਿਹਾਦ ਐਂਗਲ ਨਾਲ ਵੀ ਵਾਇਰਲ ਹੋਇਆ ਸੀ ਜਿਸਦੀ ਪੜਤਾਲ ਸਪੋਕਸਮੈਨ ਨੇ ਕੀਤੀ ਸੀ। ਸਾਡੀ ਪਿਛਲੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਪ੍ਰਗਿਯਾ ਮਿਸ਼ਰਾ ਸਹੀ ਸਲਾਮਤ ਹਨ ਅਤੇ ਜਿਹੜੇ ਕਤਲ ਦੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸਦਾ ਪ੍ਰਗਿਯਾ ਮਿਸ਼ਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Claim: ਕੁੰਭ ਮੇਲੇ ਨੂੰ ਬੇਬਾਕੀ ਨਾਲ ਕਵਰ ਕਰਨ ਵਾਲੀ ਪੱਤਰਕਾਰ ਪ੍ਰਗਿਯਾ ਮਿਸ਼ਰਾ ਦਾ ਕਤਲ ਕਰ ਦਿੱਤਾ ਗਿਆ ਹੈ। 
Claimed By: ਫੇਸਬੁੱਕ ਯੂਜ਼ਰ Joy Thomas
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement