ਉਸਾਰੀ ਅਧੀਨ ਢਹਿ-ਢੇਰੀ ਹੋਏ ਪੁਲ ਦਾ ਇਹ ਵੀਡੀਓ ਹਾਲੀਆ ਨਹੀਂ 2023 ਦਾ ਹੈ, Fact Check ਰਿਪੋਰਟ
Published : Jun 19, 2024, 5:14 pm IST
Updated : Jun 19, 2024, 5:14 pm IST
SHARE ARTICLE
fact Check old video of bridge collapse in Bihar viral linked with recent same incident at Bihar Araria
fact Check old video of bridge collapse in Bihar viral linked with recent same incident at Bihar Araria

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਾਕੀ ਇੱਕ ਸਾਲ ਪੁਰਾਣਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਪੁਲ ਦੇ ਢਹਿ-ਢੇਰੀ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿਥੇ ਉਦਘਾਟਨ ਤੋਂ ਪਹਿਲਾਂ ਇੱਕ ਉਸਾਰੀ ਅਧੀਨ ੧੨੦੦ ਕਰੋੜ ਦੀ ਲਾਗਤ ਵਾਲਾ ਪੁਲ ਡਿੱਗ ਪਿਆ। 

ਫੇਸਬੁੱਕ ਪੇਜ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਬਿਹਾਰ ‘ਚ ਉਸਾਰੀ ਅਧੀਨ ੧੨੦੦ ਕਰੋੜ ਦੀ ਲਾਗਤ ਵਾਲਾ ਪੁਲ਼ ਡਿੱਗਿਆ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਾਕੀ ਇੱਕ ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਇੱਕ ਨਵੇਂ ਮਾਮਲੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਇਹ ਵੀਡੀਓ ਪੁਰਾਣਾ ਹੈ

ਸਾਨੂੰ ਇਸ ਵੀਡੀਓ ਦਾ ਸਕ੍ਰੀਨਸ਼ੋਟ ਗ੍ਰਾਫਿਕ ਪੰਜਾਬੀ ਮੀਡੀਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਪੋਸਟ ਵਿਚ ਸਾਂਝਾ ਮਿਲਿਆ। 4 ਜੂਨ 2023 ਨੂੰ ਨਿਊਜ਼ ਗ੍ਰਾਫਿਕ ਸਾਂਝਾ ਕਰਦਿਆਂ ਲਿਖਿਆ, "ਬਿਹਾਰ ਦੇ ਭਾਗਲਪੁਰ 'ਚ ਵੱਡਾ ਹਾਦਸਾ 1700 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣ ਰਿਹਾ ਪੁਲ ਡਿੱਗਿਆ ਗੰਗਾ ਨਦੀ 'ਚ"

ਹੁਣ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿਚ ਸਾਂਝਾ ਮਿਲਿਆ। ਮੀਡੀਆ ਏਜੰਸੀ ANI ਨੇ 4 ਜੂਨ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Under construction Aguwani-Sultanganj bridge in Bihar’s Bhagalpur collapses. The moment when bridge collapsed was caught on video by locals. This is the second time the bridge has collapsed.  Further details awaited."

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ।

"ਬੀਤੇ ਦਿਨਾਂ ਬਿਹਾਰ ਦੇ ਅਰਰਿਆ 'ਚ ਡਿੱਗਿਆ ਹੈ ਪੁਲ"

ਬੀਤੇ ਦਿਨ ਬਿਹਾਰ ਦੇ ਅਰਰਿਆ ਵਿਖੇ ਉਦਘਾਟਨ ਤੋਂ ਪਹਿਲਾਂ ਉਸਾਰੀ ਅਧੀਨ ਪੁਲ ਡਿੱਗਿਆ ਸੀ। ਇਸ ਮਾਮਲੇ ਨੂੰ ANI ਦਾ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ ਅਤੇ NDTV ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਾਕੀ ਇੱਕ ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਇੱਕ ਨਵੇਂ ਮਾਮਲੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Result- Misleading

Our Sources

Meta Post Of Pro Punjab TV Published On 4 June 2023

Tweet Of ANI Published On 4 June 2023

Tweet Of ANI Published On 18th June 2024

News Report Of NDTV Published On 18th June 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

5 ਸਿੰਘ ਸਾਹਿਬਾਨਾਂ ਨੇ ਮੀਟਿੰਗ ਮਗਰੋਂ ਲੈ ਲਿਆ ਅਹਿਮ ਫ਼ੈਸਲਾ, ਸਾਬਕਾ ਜਥੇਦਾਰ ਸੁਣਾਈ ਵੱਡੀ ਸਜ਼ਾ!

19 Jul 2024 10:02 AM

Latest Amritsar News: ਹੈਵਾਨੀਅਤ ਦਾ ਨੰ*ਗਾ ਨਾਚ, 2 ਕੁੜੀਆਂ ਨਾਲ ਕੀਤਾ ਬ*ਲਾਤ*ਕਾਰ, ਮੌਕੇ 'ਤੇ ਪਹੁੰਚਿਆ ਪੱਤਰਕਾਰ

19 Jul 2024 10:21 AM

Chandigarh News: ਹੋ ਗਈਆਂ Cab ਬੰਦ !, Driver ਕਹਿੰਦੇ, "ਜਲੂਸ ਨਿਕਲਿਆ ਪਿਆ ਸਾਡਾ" | Latest Punjab News

19 Jul 2024 10:19 AM

Amritsar News: SGPC ਦੇ ਮੁਲਾਜ਼ਮ ਨੇ Market ਚ ਲਾ ‘ਤੀ ਗੱਡੀ, ਉੱਤੋਂ ਆ ਗਈ Police, ਹੋ ਗਿਆ ਵੱਡਾ ਹੰਗਾਮਾ!

19 Jul 2024 10:13 AM

Big Breaking : Sangrur ਤੇ Bathinda ਵਾਲਿਆਂ ਨੇ ਤੋੜੇ ਸਾਰੇ ਰਿਕਾਰਡ, ਪੰਜਾਬ 'ਚ ਵੋਟਾਂ ਦਾ ਰਿਕਾਰਡ ਦਰਜ...

19 Jul 2024 10:10 AM
Advertisement