ਨਹੀਂ ਤੋੜਿਆ ਗਿਆ ਕੋਈ ਮੰਦਿਰ, ਮੂਰਤੀ ਨੂੰ ਘਸੀਟਣ ਦਾ ਇਹ ਵੀਡੀਓ ਇੱਕ ਪਰੰਪਰਾ ਨਾਲ ਸਬੰਧਿਤ ਹੈ
Published : Sep 19, 2023, 5:30 pm IST
Updated : Sep 19, 2023, 5:31 pm IST
SHARE ARTICLE
Fact Check Fake news spreading of demolishing hindu temple in rajasthan
Fact Check Fake news spreading of demolishing hindu temple in rajasthan

ਇਹ ਇੱਕ ਪੁਰਾਤਨ ਪਰੰਪਰਾ ਹੈ ਜਿਸਨੂੰ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਜਦੋਂ ਮੀਂਹ ਨਹੀਂ ਪੈਂਦਾ ਜਾਂ ਕੋਈ ਸੰਕਟ ਜਿਵੇਂ ਬਿਮਾਰੀ ਦਸਤਕ ਦਿੰਦੀ ਹੈ।

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਨੂੰ ਇੱਕ ਟਰੈਕਟਰ ਤੋਂ ਇੱਕ ਮੂਰਤੀ ਨੂੰ ਘਸੀਟਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿਥੇ ਭੈਰੋ ਭਗਵਾਨ ਦਾ ਮੰਦਿਰ ਤੋੜਿਆ ਗਿਆ ਅਤੇ ਓਥੇ ਮੌਜੂਦ ਮੂਰਤੀ ਨੂੰ ਟਰੈਕਟਰ ਰਾਹੀਂ ਪੂਰੇ ਪਿੰਡ 'ਚ ਘਸੀਟਿਆ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਰਾਜਸਥਾਨ 'ਚ ਸ਼ਾਸਤ ਕਾਂਗਰੇਸ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਟਵਿੱਟਰ ਅਕਾਊਂਟ हम लोग We The People ???????? (@ajaychauhan41) ਨੇ 19 ਸਿਤੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "वीडियो राजस्थान की बताई जा रही है जहां भैरों बाबा के मंदिर को तोड़कर मूर्ति को ट्रैक्टर से घसीटते हुए ले जाया जा रहा है...सवाल - क्या गहलोत सरकार द्वारा कभी किसी अवैध मजार या दरगाह को भी तोड़ा गया है. लोग भेरुजी के स्थान पर इकट्ठा हो रहे थे पुलिस भेरुजी कोई थाने ले गई"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ 2021 ਦਾ ਹੈ ਅਤੇ ਇਸ ਮਾਮਲੇ ਵਿਚ ਕੋਈ ਵੀ ਫਿਰਕੂ ਐਂਗਲ ਨਹੀਂ ਹੈ।

ਪੜ੍ਹੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਦਿੱਸ ਰਹੇ ਪੁਲਿਸ ਮੁਲਾਜ਼ਮਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਹਨ। ਇਸ ਗੱਲ ਤੋਂ ਸਾਫ ਅੰਦੇਸ਼ਾ ਹੁੰਦਾ ਹੈ ਕਿ ਮਾਮਲਾ ਕੋਰੋਨਾ ਕਾਲ ਨਾਲ ਸਬੰਧਿਤ ਹੋ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਰਾਹੀਂ ਵੀਡੀਓ ਦੇ ਅਸਲ ਸਰੋਤ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਕਿ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ "Kuldeep Meena Adiwasi " ਨੇ 21 ਮਈ 2021 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "लोग भेरुजी के इकट्ठा हो रहे थे पुलिस भैरू जी को ही थाने उठा लाइ , अब भेरुजी की जमानत के लिए एक भी गांव वाला नहीं आ रहा"

ਅਸੀਂ ਇਸ ਪੋਸਟ 'ਤੇ ਕਮੈਂਟਸ ਨੂੰ ਜਦੋਂ ਖੰਗਾਲਿਆ ਤਾਂ ਪਾਇਆ ਕਿ ਇਸ ਯੂਜ਼ਰ ਨੇ ਇੱਕ ਕਮੈਂਟ 'ਚ ਇਸ ਵੀਡੀਓ ਨੂੰ ਸਿਮਲਿਆ ਪਿੰਡ ਦਾ ਦੱਸਿਆ।

CommentsComments

ਦੱਸ ਦਈਏ ਕਿ ਇਹ ਪਿੰਡ ਰਾਜਸਥਾਨ ਦੇ ਕੋਟਾ ਜਿਲ੍ਹੇ ਅਧੀਨ ਪੈਂਦੇ ਸੁਲਤਾਨਪੁਰ ਤਹਿਸੀਲ ਵਿਖੇ ਆਉਂਦਾ ਹੈ। 

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਸਿਮਲਿਆ ਪੁਲਿਸ ਸਟੇਸ਼ਨ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਸਟੇਸ਼ਨ ਹਾਊਸ ਅਫਸਰ ਉਮੈਦ ਸਿੰਘ ਨੇ ਵਾਇਰਲ ਵੀਡੀਓ ਦੀ ਪੁਸ਼ਟੀ ਕੀਤੀ ਅਤੇ ਦੱਸਿਆ, "ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਕੇ ਅਸੀਂ ਘਾਸ ਭੈਰਵ ਜੀ ਦੀ ਮੂਰਤੀ ਨੂੰ ਆਪਣੇ ਕੋਲ ਲਿਆ ਸੀ ਤੇ ਪ੍ਰਚਲਿਤ ਪਰੰਪਰਾ ਨਿਭਾਈ ਸੀ। ਕਿਓਂਕਿ ਕੋਰੋਨਾ ਕਾਲ ਤੋਂ ਨਿਜਾਦ ਤੇ ਮੀਂਹ ਪਵਾਉਣ ਲਈ ਕੀਤੀ ਜਾ ਰਹੀ ਇਸ ਪੂਜਾ ਲਈ ਲੋਕ ਇਕੱਠ ਕਰ ਰਹੇ ਸਨ ਤਾਂ ਕਰਕੇ ਅਸੀਂ ਇਹ ਫੈਸਲਾ ਲਿਆ ਸੀ ਤੇ ਇਹ ਪਰੰਪਰਾ ਅਸੀਂ ਨਿਭਾਈ ਸੀ। ਇਹ ਵੀਡੀਓ ਸਿਮਲਿਆ ਪਿੰਡ ਦਾ ਹੀ ਹੈ।"

"ਉਮੈਦ ਸਿੰਘ ਨੇ ਦੱਸਿਆ ਕਿ ਇਸ ਪਰੰਪਰਾ ਨੂੰ ਪਹਿਲਾਂ ਬੇਲ ਆਦਿ ਜਰੀਏ ਕੀਤਾ ਜਾਂਦਾ ਸੀ ਤੇ ਹੁਣ ਟ੍ਰੈਕਟਰ ਰਾਹੀਂ ਇਸ ਸਵਾਰੀ ਨੂੰ ਕੱਢਿਆ ਜਾਂਦਾ ਹੈ।"

"ਘਾਸ ਭੈਰਵ ਜੀ ਦੀ ਪਰੰਪਰਾ"

ਘਾਸ ਭੈਰਵ ਜੀ ਦੀ ਇਹ ਪਰੰਪਰਾ ਪੁਰਾਤਨ ਹੈ। ਇਹ ਪਰੰਪਰਾ ਰਾਜਸਥਾਨ ਦੇ ਲੱਗਭਗ ਹਰ ਪਿੰਡ 'ਚ ਮਨਾਈ ਜਾਂਦੀ ਹੈ। ਇਸ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਮੀਂਹ ਨਹੀਂ ਪੈਂਦਾ ਜਾਂ ਕੋਈ ਸੰਕਟ ਜਿਵੇਂ ਬਿਮਾਰੀ ਦਸਤਕ ਦਿੰਦੀ ਹੈ। ਮਾਨਤਾ ਹੈ ਕਿ ਘਾਸ ਭੈਰਵ ਜੀ ਨੂੰ ਪਿੰਡ ਦੇ ਚਾਰੋਂ ਤਰਫ ਘੁਮਾਉਣ ਨਾਲ ਮੀਂਹ ਪੈ ਜਾਂਦਾ ਹੈ ਤੇ ਸੰਕਟ ਟਲ ਜਾਂਦਾ ਹੈ।

ਹੁਣ ਅਸੀਂ ਅੰਤਿਮ ਪੜਾਅ 'ਚ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਰਾਜਸਥਾਨ ਵਿਖੇ ਵਾਇਰਲ ਦਾਅਵੇ ਵਰਗੀ ਘਟਨਾ ਵਾਪਰੀ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਦਾਅਵੇ ਅਨੁਸਾਰ ਕੋਈ ਖਬਰ ਨਹੀਂ ਮਿਲੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ 2021 ਦਾ ਹੈ ਅਤੇ ਇਸ ਮਾਮਲੇ ਵਿਚ ਕੋਈ ਵੀ ਫਿਰਕੂ ਐਂਗਲ ਨਹੀਂ ਹੈ। ਇਹ ਇੱਕ ਪੁਰਾਤਨ ਪਰੰਪਰਾ ਹੈ ਜਿਸਨੂੰ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਜਦੋਂ ਮੀਂਹ ਨਹੀਂ ਪੈਂਦਾ ਜਾਂ ਕੋਈ ਸੰਕਟ ਜਿਵੇਂ ਬਿਮਾਰੀ ਦਸਤਕ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement