
ਅਸੀਂ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਪੋਸਟ ਫਰਜੀ ਹੈ। ਇਹ ਪੰਜਾਬ ਦਾ ਨਹੀਂ ਹਰਿਆਣੇ ਦਾ ਵੀਡੀਓ ਹੈ ਅਤੇ ਇਹ ਵੀਡੀਓ 2 ਸਾਲ ਪੁਰਾਣਾ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਵਿਅਕਤੀ ਨੂੰ ਅਨਾਜ ਦੀਆਂ ਬੋਰੀਆਂ 'ਤੇ ਪਾਣੀ ਪਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਪੰਜਾਬ ਦਾ ਹੈ ਜਿਥੇ ਇੱਕ ਕਿਸਾਨ ਅਨਾਜ ਦੀਆਂ ਬੋਰੀਆਂ ਨੂੰ ਭਾਰੀ ਕਰਨ ਖਾਤਰ ਉਨ੍ਹਾਂ ਵਿਚ ਪਾਣੀ ਭਰ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਕਿਸਾਨਾਂ 'ਤੇ ਤੰਜ ਕਸ ਰਹੇ ਹਨ।
ਅਸੀਂ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਪੋਸਟ ਫਰਜੀ ਹੈ। ਇਹ ਪੰਜਾਬ ਦਾ ਨਹੀਂ ਹਰਿਆਣੇ ਦਾ ਵੀਡੀਓ ਹੈ ਅਤੇ ਇਹ ਵੀਡੀਓ 2 ਸਾਲ ਪੁਰਾਣਾ ਹੈ।
ਵਾਇਰਲ ਦਾਅਵਾ
ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਫੇਸਬੁੱਕ ਯੂਜ਼ਰ Parameswaran Pv ਨੇ ਕੈਪਸ਼ਨ ਲਿਖਿਆ: "FCI storage yards with wheat bought at MSP. This is the scene across Punjab. Water is sprinkled on wheat bags to make the grain rot and it is then sold to distilleries and breweries by the 5 Star farmers who are agitating on the Delhi border. There is big money involved!"
ਵੀਡੀਓ ਦਾ ਅਰਕਾਇਵਰਡ ਲਿੰਕ
ਫੇਸਬੁੱਕ 'ਤੇ ਹੋ ਰਹੀ ਹੈ ਵਾਇਰਲ
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ 'ਤੇ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢੇ। ਫਿਰ ਇਨ੍ਹਾਂ ਕੀਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ 2 ਸਾਲ ਪੁਰਾਣਾ ਹੈ ਅਤੇ ਇਸ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ।
ਸਾਨੂੰ ਇਹ ਵੀਡੀਓ FOCUS Haryana ਦੇ ਯੂਟਿਊਬ ਪੇਜ਼ 'ਤੇ 28 ਅਪ੍ਰੈਲ 2018 ਨੂੰ ਅਪਲੋਡ ਕੀਤਾ ਹੋਇਆ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''फतेहाबाद से एक वीडियो सामने आया है जिसमें एक व्यक्ति अनाज की बोरियों पर पानी का छिड़काव कर रहा है ऐसा क्यों किया जा रहा है इस रिर्पोट में देखिए''
ਸਾਨੂੰ ਇਹ ਵੀਡੀਓ ਪੰਜਾਬ ਕੇਸਰੀ ਦੇ ਅਧਿਕਾਰਿਕ Youtube ਅਕਾਊਂਟ 'ਤੇ 28 ਅਪ੍ਰੈਲ 2018 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਉਨ੍ਹਾਂ ਨੇ ਲਿਖਿਆ: "फतेहाबाद मंडी में पानी से भिगोया गेहूं, इनेलो नेता से जुड़ रहे तार"
ਇਸ ਦੇ ਨਾਲ ਹੀ ਸਾਨੂੰ ਇਸ ਵਾਇਰਲ ਵੀਡੀਓ ਬਾਰੇ abplive.com ਦੀ ਰਿਪੋਰਟ ਮਿਲੀ। ਇਹ ਰਿਪੋਰਟ ਵੀ 7 ਮਈ 2018 ਦੀ ਸੀ ਅਤੇ ਰਿਪੋਰਟ ਵਿਚ ਲਿਖਿਆ ਗਿਆ ਸੀ ਕਿ ਵਪਾਰੀ ਜ਼ਿਆਦਾ ਮੁਨਾਫੇ ਦੇ ਲਈ ਅਨਾਜ ਦੀਆਂ ਬੋਰੀਆਂ 'ਤੇ ਪਾਣੀ ਪਾ ਰਹੇ ਸਨ। ਰਿਪੋਰਟ ਵਿਚ ਇਹ ਮਾਮਲਾ ਫਤੇਹਾਬਾਦ ਅਨਾਜ ਮੰਡੀ ਦਾ ਦੱਸਿਆ ਗਿਆ ਹੈ।
ਪਰ ਕਿਧਰੇ ਵੀ ਕਿਸਾਨਾਂ ਵੱਲੋਂ ਅਨਾਜ ਦੀਆਂ ਬੋਰੀਆਂ 'ਤੇ ਪਾਣੀ ਸੁੱਟਣ ਦੀ ਗੱਲ ਨਹੀਂ ਕਹੀ ਗਈ ਸੀ। ਇਸ ਤੋਂ ਬਾਅਦ ਮਾਰਕਿਟ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ ਨੇ ਵੀ ਨਿਊਜ਼ ਚੈਨਲ ਨੂੰ ਦੱਸਿਆ ਸੀ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਪਾਰੀਆਂ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹੈ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਅਪਰਾਧੀਆਂ ਨੂੰ ਸਜਾ ਵੀ ਦਿੱਤੀ ਜਾਵੇਗੀ।
ਨਤੀਜਾ - ਸੋ ਸਾਡੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਵੀਡੀਓ ਪੰਜਾਬ ਦੀ ਨਹੀਂ ਬਲਕਿ ਹਰਿਆਣਾ ਦੇ ਫਤੇਹਾਬਾਦ ਦੀ ਅਨਾਜ ਮੰਡੀ ਦਾ ਹੈ ਅਤੇ 2 ਸਾਲ ਪੁਰਾਣਾ ਹੈ। ਅਸੀਂ ਆਪਣੀ ਪੜਤਾਲ ਵਿਚ ਕਿਧਰੇ ਵੀ ਇਹ ਨਹੀਂ ਪਾਇਆ ਕਿ ਕਿਸਾਨ ਆਪਣੇ ਮੁਨਾਫੇ ਲਈ ਅਨਾਜ ਦੀਆਂ ਬੋਰੀਆਂ 'ਤੇ ਪਾਣੀ ਪਾ ਰਹੇ ਹਨ। ਸਾਰੀਆਂ ਰਿਪੋਰਟਾਂ ਵਿਚ ਇਹੀ ਲਿਖਿਆ ਗਿਆ ਸੀ ਕਿ ਵਪਾਰੀ ਆਪਣੇ ਮੁਨਾਫੇ ਲਈ ਅਜਿਹਾ ਕਰਵਾ ਰਹੇ ਹਨ।
Claim - ਪੰਜਾਬ ਦੇ ਕਿਸਾਨ ਅਨਾਜ ਦੀਆਂ ਬੋਰੀਆਂ ਨੂੰ ਭਾਰੀ ਕਰਨ ਖਾਤਰ ਉਨ੍ਹਾਂ ਵਿਚ ਪਾਣੀ ਭਰ ਰਹੇ ਹਨ
Claimed By - ਫੇਸਬੁੱਕ ਯੂਜ਼ਰ Parameswaran Pv
Fact Check - ਫਰਜ਼ੀ