Fact Check: ਕੀ ਬੀਬੀ ਜਗੀਰ ਕੌਰ ਭਾਜਪਾ ਵਿਚ ਹੋ ਗਏ ਸ਼ਾਮਿਲ? ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ
Published : Jan 20, 2022, 8:18 pm IST
Updated : Jan 20, 2022, 8:18 pm IST
SHARE ARTICLE
Fact Check Post Claiming Bibi Jagir Kaur Joined BJP Is Fake
Fact Check Post Claiming Bibi Jagir Kaur Joined BJP Is Fake

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਬੀਬੀ ਜਗੀਰ ਕੌਰ ਨੇ ਆਪ ਸਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਗ੍ਰਾਫਿਕ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਗ੍ਰਾਫਿਕ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਬੀਬੀ ਜਗੀਰ ਕੌਰ ਨੇ ਆਪ ਸਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "ਜੋਗਿੰਦਰ ਸਿੰਘ ਪਾਲਦੀ" ਨੇ ਵਾਇਰਲ ਗ੍ਰਾਫਿਕ ਸ਼ੇਅਰ ਕਰਦਿਆਂ ਲਿਖਿਆ, "ਅਕਾਲੀ ਦੱਲ ਨੂੰ ਵੱਡਾ ਝੱਟਕਾ । ਬੀਬੀ ਜਗੀਰ ਕੌਰ ਭਾਜਪਾ ਚ ਹੋਈ ਸ਼ਾਮਿਲ। ਬੀਬੀ ਜਗੀਰ ਕੌਰ ਨੂੰ ਭਾਜਪਾ ਮੁੱਖ ਮੰਤਰੀ ਦਾ ਚਿਹਰੇ ਵਜੋਂ ਜਲਦੀ ਕਰੇਗੀ ਐਲਾਨ। ਹੁਣ ਕੀ ਕਹੋਗੇ ਸਿੰਘੋ ਸਰਦਾਰੋ ਕੀ ਇਹ ਸੱਚ ਹੈ ਜਾਂ......?"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਬੀਬੀ ਜਗੀਰ ਕੌਰ ਜੇ ਭਾਜਪਾ ਵਿਚ ਸ਼ਾਮਲ ਹੁੰਦੇ ਤਾਂ ਹੁਣ ਤਕ ਤਾਂ ਹਰ ਪੰਜਾਬੀ ਮੀਡੀਆ ਅਦਾਰੇ ਨੇ ਇਸ ਮਾਮਲੇ ਨੂੰ ਕਵਰ ਕਰ ਲੈਣਾ ਸੀ ਪਰ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।

ਅੱਗੇ ਵਧਦੇ ਹੋਏ ਅਸੀਂ ਵੱਧ ਪੁਸ਼ਟੀ ਲਈ ਬੀਬੀ ਜਾਗੀਰ ਕੌਰ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ ਓਥੇ ਇਸ ਦਾਅਵੇ ਨੂੰ ਫਰਜ਼ੀ ਦੱਸਦੇ ਸਪ੍ਸ਼ਟੀਰਕਨ ਅਪਲੋਡ ਮਿਲੇ। ਬੀਬੀ ਜਗੀਰ ਕੌਰ ਨੇ 19 ਜਨਵਰੀ 2022 ਨੂੰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਲਿਖਿਆ, "ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੀ ਛਵੀ ਖਰਾਬ ਕਰਨ ਲਈ ਸੋਸ਼ਲ ਮੀਡੀਆ ਉੱਤੇ ਲਗਾਤਾਰ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਮੈਂ ਬੀਜੇਪੀ ਪੰਜਾਬ ਜੁਆਇਨ ਕਰ ਲਈ ਹੈ,  ਜਦੋਂ ਕਿ ਇਸ ਸਭ ਦੇ ਉਲਟ ਮੈਂ ਆਪਣੇ ਹਲਕੇ ਵਿੱਚ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹਾਂ, ਮੈਂ ਅਤੇ ਮੇਰਾ ਪਰਿਵਾਰ ਅੱਜ ਤੌਂ ਹੀ ਨਹੀਂ ਬਲਕਿ ਪਿਛਲੇ ਸੌ ਸਾਲਾਂ ਤੌਂ ਅਕਾਲੀ ਦਲ ਨਾਲ ਸੀ, ਹਾਂ, ਤੇ ਹਮੇਸ਼ਾਂ ਅਕਾਲੀ ਦਲ ਨਾਲ ਹੀ ਰਹਾਂਗੇ। ਹਲਕੇ ਵਿਚ ਜਨਤਾ ਦੁਆਰਾ ਅਕਾਲੀ ਦਲ ਨੂੰ ਮਿਲ ਰਿਹਾ ਪਿਆਰ ਦੇਖ ਕੇ ਵਿਰੋਧੀਆਂ ਦੀਆਂ ਨੀਂਦਾਂ ਉੱਡੀਆਂ ਹੋਈਆਂ ਹਨ ਇਸ ਕਰਕੇ ਇਸ ਤਰ੍ਹਾਂ ਦਾ ਗ਼ਲਤ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਰਿਆ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਤੌਂ ਸੁਚੇਤ ਰਹੋ ਅਤੇ ਸ੍ਰੋਮਣੀ ਅਕਾਲੀ ਦਲ ਦਾ ਡਟ ਕੇ ਸਹਿਯੋਗ ਦਿਓ ਜੀ ।"

ਬੀਬੀ ਜਗੀਰ ਕੌਰ ਨੇ ਵੀਡੀਓ ਰਾਹੀਂ ਵੀ ਸਪਸ਼ਟੀਕਰਨ ਦਿੱਤਾ ਹੈ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਬੀਬੀ ਜਗੀਰ ਕੌਰ ਨੇ ਆਪ ਸਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

Claim- Bibi Jagir Kaur Joined BJP
Claimed By- FB User ਜੋਗਿੰਦਰ ਸਿੰਘ ਪਾਲਦੀ
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM