
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਸਾਲ 2018 ਦਾ ਅਤੇ ਬ੍ਰਾਜ਼ੀਲ ਦਾ ਹੈ। ਦੱਸ ਦਈਏ ਕਿ ਇਸ ਘਟਨਾ ਵਿਚ ਕਿਸੇ ਦੀ ਵੀ ਮੌਤ ਨਹੀਂ ਹੋਈ ਸੀ।
RSFC (Team Mohali)- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਵਿਆਹ ਸਮਾਗਮ 'ਚ ਹੈਲੀਕਾਪਟਰ ਕਰੈਸ਼ ਹੁੰਦੇ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਲਾੜਾ-ਲਾੜੀ ਦੀ ਮੌਤ ਹੋ ਗਈ ਹੈ।
ਫੇਸਬੁੱਕ ਯੂਜ਼ਰ ‘Kala Badhrawa’ ਨੇ 17 ਮਾਰਚ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਹੈਲੀਕਾਪਟਰ 'ਚ ਲਾੜਾ-ਲਾੜੀ ਦੀ ਮੌਤ, ਪੈਸਾ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਰੱਬ 'ਤੇ ਭਰੋਸਾ ਰੱਖਣਾ ਜ਼ਿੰਦਗੀ 'ਚ ਵੱਡੀ ਗੱਲ ਹੈ, ਹੈਲੀਕਾਪਟਰ ਦੇ ਸਾਹਮਣੇ ਤੜਫ-ਤੜਫ ਕੇ ਮਰਨ ਲਈ ਮਜ਼ਬੂਰ ਸਨ ਲਾੜਾ-ਲਾੜੀ ਦੇ ਆਉਣ-ਜਾਣ ਦੇ ਸੁਪਨੇ ਵਿਆਹ ਦੇ ਆਲੀਸ਼ਾਨ ਹੈਲੀਕਾਪਟਰ ਵਿੱਚ, ਸਾਰੇ ਸੁਪਨੇ ਪਲ ਵਿੱਚ ਮਿਟ ਜਾਂਦੇ ਹਨ .... * * ਮਾਂ ਆਪਣੇ ਬੱਚਿਆਂ ਨੂੰ ਬੇਵੱਸ ਮਰਦੇ ਦੇਖ - ਪਿਤਾ, * * ਬੁਲਾਏ ਮਹਿਮਾਨ ਵੀ * * ਕਦੇ ਵੀ ਦੌਲਤ ਦਾ ਹੰਕਾਰ ਨਾ ਕਰੋ * * ਹਰ ਕਦਮ ਅਸੀਂ ਇਸ ਧਰਤੀ 'ਤੇ ਉਸ ਸਿਰਜਣਹਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ..! ☹️☹️???????? ਦੇਖੋ ਆਲੀਸ਼ਾਨ ਵਿਆਹ ਦਾ ਨਤੀਜਾ।*????’
VP
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਸਾਲ 2018 ਦਾ ਅਤੇ ਬ੍ਰਾਜ਼ੀਲ ਦਾ ਹੈ। ਦੱਸ ਦਈਏ ਕਿ ਇਸ ਘਟਨਾ ਵਿਚ ਕਿਸੇ ਦੀ ਵੀ ਮੌਤ ਨਹੀਂ ਹੋਈ ਸੀ।"
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਵਾਇਰਲ ਵੀਡੀਓ 2018 ਦਾ ਅਤੇ ਕਿਸੇ ਦੀ ਨਹੀਂ ਗਈ ਸੀ ਜਾਨ"
ਸਰਚ ਦੌਰਾਨ ਸਾਨੂੰ ‘The Mirror’ ਦੀ ਰਿਪੋਰਟ ਮਿਲੀ। ਰਿਪੋਰਟ ਵਿਚ ਦੱਸਿਆ ਗਿਆ ਕਿ ਬ੍ਰਾਜ਼ੀਲ ਦੇ ਸਾਓ ਪੌਲੋ ਦੇ ਉੱਤਰ ਵਿਚ ਲਾੜੀ ਨੂੰ ਲਿਜਾ ਰਿਹਾ ਹੈਲੀਕਾਪਟਰ ਵਿਆਹ ਵਾਲੀ ਥਾਂ ਦੇ ਵਿਚਕਾਰ ਕਰੈਸ਼ ਹੋ ਗਿਆ। ਹਾਲਾਂਕਿ, ਜੋੜੇ ਨੇ ਵਿਆਹ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ।
Mirror
ਇਸਦੇ ਨਾਲ ਹੀ ਸਾਨੂੰ ਸਾਓ ਪੌਲੋ ਦੀ ਮਿਲਟਰੀ ਪੁਲਿਸ ਦੇ ਫਾਇਰ ਡਿਪਾਰਟਮੈਂਟ ਦੇ ਅਧਿਕਾਰਤ ਟਵਿੱਟਰ ਪੇਜ ‘ਤੇ ਹੈਲੀਕਾਪਟਰ ਕਰੈਸ਼ ਬਾਰੇ ਟਵੀਟ ਵੀ ਮਿਲਿਆ। ਟਵੀਟ ਵਿਚ ਕਿਸੇ ਜਾਨੀ ਨੁਕਸਾਨ ਦਾ ਵੀ ਕੋਈ ਜ਼ਿਕਰ ਨਹੀਂ ਹੈ।
Tivemos uma ocorrência de queda de helicóptero seguido de incêndio pela R Viena, 300 – Vista Alegre / Vinhedo, 4 vtrs do 7º e 19º Grupamento de Bombeiros atenderam. Fogo extinto pelo CB, pelo local estavam tripulando: uma noiva ( sem ferimentos ), piloto com escoriações, pic.twitter.com/rA7mSUpr5w
— Corpo de Bombeiros PMESP (@BombeirosPMESP) May 5, 2018
ਬ੍ਰਾਜ਼ੀਲ ਦੇ ਇੱਕ ਨਿਊਜ਼ ਪੋਰਟਲ G1 ਨੇ ਦੱਸਿਆ ਕਿ ਹੈਲੀਕਾਪਟਰ 'ਚ ਚਾਰ ਲੋਕ ਸਵਾਰ ਸਨ। ਪਾਇਲਟ, ਇੱਕ ਬੱਚਾ, ਇੱਕ ਫੋਟੋਗ੍ਰਾਫਰ ਅਤੇ ਦੁਲਹਨ। ਤਿੰਨ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਲਾੜੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਰਿਪੋਰਟ ਵਿਚ ਵਾਇਰਲ ਵੀਡੀਓ ਦੀ ਫੁਟੇਜ ਨੂੰ ਵੀ ਦੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਵਾਇਰਲ ਪੋਸਟ ਗੁੰਮਰਾਹਕੁਨ ਹੈ।
ਇਸ ਹਾਦਸੇ ਨੂੰ ਲੈ ਕੇ ਬ੍ਰਾਜ਼ੀਲ ਦੇ ਕਈ ਪ੍ਰਮੁੱਖ ਨਿਊਜ਼ ਅਦਾਰਿਆਂ ਨੇ ਰਿਪੋਰਟ ਪ੍ਰਕਾਸ਼ਿਤ ਕੀਤੀਆਂ ਸਨ। ਇਹਨਾਂ ਰਿਪੋਰਟ 'ਚ ਕੀਤੇ ਵੀ ਇਸ ਗੱਲ ਦਾ ਜਿਕਰ ਨਹੀਂ ਕੀਤਾ ਗਿਆ ਕਿ ਹੈਲੀਕਾਪਟਰ ਕ੍ਰੈਸ਼ ਵਿਚ ਲਾੜਾ ਲਾੜੀ ਦੀ ਮੌਤ ਹੋਈ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਸਾਲ 2018 ਦਾ ਅਤੇ ਬ੍ਰਾਜ਼ੀਲ ਦਾ ਹੈ। ਦੱਸ ਦਈਏ ਕਿ ਇਸ ਘਟਨਾ ਵਿਚ ਕਿਸੇ ਦੀ ਵੀ ਮੌਤ ਨਹੀਂ ਹੋਈ ਸੀ।