AAP ਆਗੂ ਕੁਲਦੀਪ ਧਾਲੀਵਾਲ ਨੂੰ ਸਟੇਜ 'ਤੇ ਪੁੱਛੇ ਜਾ ਰਹੇ ਤਿੱਖੇ ਸਵਾਲਾਂ ਦਾ ਇਹ ਵੀਡੀਓ ਹਾਲੀਆ ਨਹੀਂ ਹੈ, Fact Check ਰਿਪੋਰਟ
Published : Mar 20, 2024, 3:35 pm IST
Updated : Mar 20, 2024, 3:35 pm IST
SHARE ARTICLE
Fact Check Old Video Of Man Asking Kuldeep Dhaliwal Questions On Stage During Zira Protest As Recent
Fact Check Old Video Of Man Asking Kuldeep Dhaliwal Questions On Stage During Zira Protest As Recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਨ ਗਏ ਸੀ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੂੰ ਸਟੇਜ 'ਤੇ ਤਿੱਖੇ ਸਵਾਲਾਂ ਦਾ ਘੇਰਾ ਪਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਆਗਾਮੀ ਚੋਣਾਂ 2024 ਨਾਲ ਜੋੜਿਆ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ Gobind Singh ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, "ਜੀਰੇ ਆਲੇ ਬੋਕਰ ਵਾਲਿਆਂ ਦੀ ਮੂੰਹ 'ਤੇ ਬੇਇੱਜਤੀ ਕਰੀ ਜਾਂਦੇ ਆ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਨ ਗਏ ਸੀ ਅਤੇ ਓਥੇ ਇੱਕ ਵਿਅਕਤੀ ਵੱਲੋਂ ਆਪ ਆਗੂ ਨੂੰ ਸਟੇਜ 'ਤੇ ਤਿੱਖੇ ਸਵਾਲ ਪੁੱਛੇ ਗਏ ਸਨ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਪੁਰਾਣਾ ਹੈ

ਵਾਇਰਲ ਵੀਡੀਓ ਸਾਨੂੰ ਕਈ ਪੁਰਾਣੀ ਪੋਸਟਾਂ 'ਤੇ ਅਪਲੋਡ ਮਿਲਿਆ। ਫੇਸਬੁੱਕ ਪੇਜ "Rozana Lok Naad" ਨੇ 18 ਦਿਸੰਬਰ 2022 ਨੂੰ ਵਾਇਰਲ ਵੀਡੀਓ ਦਾ ਵੱਖਰਾ ਐਂਗਲ ਸਾਂਝਾ ਕਰਦਿਆਂ ਲਿਖਿਆ, "ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਧਰਨਾਕਾਰੀਆਂ ਨੇ ਕੀਤੇ ਤਿੱਖੇ ਸਵਾਲ"

ਇਸੇ ਤਰ੍ਹਾਂ ਇੱਕ ਹੋਰ ਪੇਜ ਨੇ ਇਸ ਵੀਡੀਓ ਨੂੰ 17 ਦਿਸੰਬਰ 2022 ਨੂੰ ਸਾਂਝਾ ਕੀਤਾ।

ਕੀ ਸੀ ਅਸਲ ਮਾਮਲਾ?

ਦੱਸ ਦਈਏ ਦਿਸੰਬਰ 2022 ਵਿਖੇ ਆਪ ਆਗੂ ਕੁਲਦੀਪ ਸਿੰਘ ਧਾਲੀਵਾਲ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਨ ਗਏ ਸੀ ਅਤੇ ਓਥੇ ਇੱਕ ਵਿਅਕਤੀ ਵੱਲੋਂ ਆਪ ਆਗੂ ਨੂੰ ਸਟੇਜ 'ਤੇ ਤਿੱਖੇ ਸਵਾਲ ਪੁੱਛੇ ਗਏ ਸਨ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਆਪ ਆਗੂ ਜ਼ੀਰਾ ਵਿਖੇ ਸ਼ਰਾਬ ਦੀ ਫੈਕਟਰੀ ਖਿਲਾਫ ਚਲ ਰਹੇ ਪ੍ਰਦਰਸ਼ਨ ਦਾ ਸਮਰਥਨ ਕਰਨ ਗਏ ਸੀ ਅਤੇ ਓਥੇ ਇੱਕ ਵਿਅਕਤੀ ਵੱਲੋਂ ਆਪ ਆਗੂ ਨੂੰ ਸਟੇਜ 'ਤੇ ਤਿੱਖੇ ਸਵਾਲ ਪੁੱਛੇ ਗਏ ਸਨ।

Result- Misleading

Our Sources:

Meta Post Of "Rozana Lok Naad" Shared On 18 Dec 2022

Meta Post Of ਕੁਲਦੀਪ ਖੁਖਰਾਣਾ Kuldeep Khukhrana Shared On 17 Dec 2022

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement