ਤੱਥ ਜਾਂਚ: ਅਮਿਤ ਸ਼ਾਹ ਅਤੇ ਅਦਿਤਿਆਨਾਥ ਦੀ ਇਸ ਤਸਵੀਰ ਦਾ ਹਾਲੀਆ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ
Published : Apr 20, 2021, 5:18 pm IST
Updated : Apr 20, 2021, 5:18 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਪੋਸਟ ਕਿ ਵਾਇਰਲ ਤਸਵੀਰ ਫਰਵਰੀ 2019 ਵਿਚ ਹੋਏ ਕੁੰਭ ਮੇਲੇ ਦੌਰਾਨ ਦੀ ਹੈ ਅਤੇ ਇਸ ਦਾ ਹਾਲੀਆ ਚਲ ਰਹੇ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਸਾਧੂਆਂ ਨਾਲ ਇੱਕ ਨਦੀ ਵਿਚ ਖੜ੍ਹੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲੀਆ ਚਲ ਰਹੇ ਕੁੰਭ ਮੇਲੇ ਦੀ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਕੋਰੋਨਾ ਸੰਕ੍ਰਮਣ ਦੀ ਗੱਲ ਕਰਦੇ ਹੋਏ ਸਰਕਾਰ 'ਤੇ ਤੰਜ਼ ਕੱਸਿਆ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਤਸਵੀਰ ਫਰਵਰੀ 2019 ਵਿਚ ਹੋਏ ਕੁੰਭ ਮੇਲੇ ਦੌਰਾਨ ਦੀ ਹੈ ਅਤੇ ਇਸ ਦਾ ਹਾਲੀਆ ਚਲ ਰਹੇ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Minty Kaur Harvinder" ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "ਧਿਆਨ ਸੇ ਦੇਖੇਂ ,, ਯੇ ਵਹੀ ਲੋਗ ਹੈ ਜੋ ਕੁੰਭ ਕੇ ਬਹਾਨੇ ਕਰੋਨਾਂ ਕੋ ਬੜਾਵਾ ਦੇ ਰਹੇਂ ਹੈਂ । ਯੇ ਮਾਸਕ ???? , ਯੇ ਸ਼ੋਸ਼ਲ ਡਿਸਟੈਂਸ ਯੇ ਸਭ ਜੰਨਤਾ ਕੇ ਲਿਏ ਹੈਂ ????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਗੂਗਲ ਰਿਵਰਸ ਇਮੇਜ ਟੂਲ ਤੋਂ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਪੁਰਾਣੇ ਆਰਟੀਕਲ ਵਿਚ ਮਿਲੀ। 14 ਫਰਵਰੀ 2019 ਨੂੰ ਪ੍ਰਕਾਸ਼ਿਤ Free Press Journal ਦੇ ਆਰਟੀਕਲ ਅਨੁਸਾਰ ਇਹ ਤਸਵੀਰ ਫਰਵਰੀ 2019 ਵਿਚ ਹੋਏ ਕੁੰਭ ਮੇਲੇ ਦੌਰਾਨ ਦੀ ਹੈ। ਇਸ ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Amit Shah takes dip at Kumbh"

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

NDTV ਦੇ 13 ਫਰਵਰੀ 2019 ਨੂੰ ਅਪਲੋਡ ਵੀਡੀਓ ਬੁਲੇਟਿਨ ਵਿਚ ਇਸ ਸਮੇਂ ਦਾ ਵੀਡੀਓ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਬੁਲੇਟਿਨ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਤਸਵੀਰ ਫਰਵਰੀ 2019 ਵਿਚ ਹੋਏ ਕੁੰਭ ਮੇਲੇ ਦੌਰਾਨ ਦੀ ਹੈ ਅਤੇ ਇਸਦਾ ਹਾਲੀਆ ਚਲ ਰਹੇ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ ਹੈ।

Claim: ਤਸਵੀਰ ਹਾਲੀਆ ਚਲ ਰਹੇ ਕੁੰਭ ਮੇਲੇ ਦੀ ਹੈ।
Claimed By: ਫੇਸਬੁੱਕ ਯੂਜ਼ਰ "Minty Kaur Harvinder"
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement