Fact Check: ਸਹੀ ਸਲਾਮਤ ਹਨ ਕਾਂਗਰੇਸ ਆਗੂ ਗੁਰਸਿਮਰਨ ਮੰਡ, ਮੌਤ ਦੀ ਉੱਡ ਰਹੀ ਅਫਵਾਹ
Published : Sep 20, 2021, 2:56 pm IST
Updated : Sep 20, 2021, 2:56 pm IST
SHARE ARTICLE
Fact Check News of Congress leader gursimran mand's death is fake
Fact Check News of Congress leader gursimran mand's death is fake

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਆਗੂ ਦੀ ਮੌਤ ਦਾ ਦਾਅਵਾ ਫਰਜ਼ੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਦੀ ਮੌਤ ਦਾ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਗੂ ਦੀ ਇੱਕ ਕਾਰ ਹਾਦਸੇ ਵਿਚ ਮੌਤ ਹੋ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਆਗੂ ਦੀ ਮੌਤ ਦਾ ਦਾਅਵਾ ਫਰਜ਼ੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਗੁਰਸਿਮਰਨ ਮੰਡ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਗੁਰਸਿਮਰਨ ਮੰਡ ਦੀ ਹੋਈ ਐਕਸੀ ਡੈਂਟ ਵਿੱਚ ਮੌਤ । ਵੀਰੋ ਜਿਹੜਾ ਬੰਦਾ ਬਹੁਤਾ ਹੰਕਾਰੀ ਹੁੰਦਾ ਹੈ ਉਸ ਪ੍ਰਮਾਤਮਾ ਨੂੰ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਦੇ ਘਰ ਦੇਰ ਜਰੂਰ ਹੋ ਜਾਦੀ ਹੈ ਪਰ ਅੰਧੇਰ ਨਹੀਂ ਹੈ।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਜੇ ਅਹਿਜਾ ਕੋਈ ਹਾਦਸਾ ਵਾਪਰਿਆ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਅਤੇ ਹੁਣ ਤਕ ਪੰਜਾਬ ਦੇ ਮੀਡੀਆ ਨੇ ਇਸ ਮਾਮਲੇ ਨੂੰ ਕਵਰ ਜ਼ਰੂਰ ਕਰਨਾ ਸੀ ਪਰ ਦੱਸ ਦਈਏ ਕਿ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਖਬਰ ਨਹੀਂ ਮਿਲੀ।

ਅੱਗੇ ਵਧਦੇ ਹੋਏ ਅਸੀਂ ਗੁਰਸਿਮਰਨ ਮੰਡ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੇ ਪੇਜ 'ਤੇ ਵਾਇਰਲ ਦਾਅਵੇ ਨੂੰ ਖਾਰਿਜ ਕਰਦਾ ਉਨ੍ਹਾਂ ਦਾ ਵੀਡੀਓ ਸਪਸ਼ਟੀਕਰਨ ਮਿਲਿਆ। ਇਸ ਵੀਡੀਓ ਵਿਚ ਮੰਡ ਨੇ ਆਪਣੇ ਆਪ ਨੂੰ ਸਹੀ ਸਲਾਮਤ ਦੱਸਿਆ ਅਤੇ ਮੌਤ ਦੇ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ।

ਇਹ ਸਪਸ਼ਟੀਕਰਨ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕਾਂਗਰੇਸ ਆਗੂ ਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਆਗੂ ਦੀ ਮੌਤ ਦਾ ਦਾਅਵਾ ਫਰਜ਼ੀ ਹੈ।

Claim- Congress Leader Gursimran Mand died in car crash
Claimed By- FB Page Agg Bani
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement