
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਲਿਪ ਇੱਕ ਵਿਅੰਗ ਹੈ। ਹੁਣ ਵਿਅੰਗ ਨੂੰ ਅਸਲ ਕਲਿਪ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਰਮਨ ਟਾਈਮਜ਼ ਅਖਬਾਰ ਦੀ ਇੱਕ ਕਲਿਪ ਵਾਇਰਲ ਹੋ ਰਹੀ ਹੈ। ਕਲਿਪ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ੍ਰੈਂਕਫਰਟ ਤੋਂ ਦਿੱਲੀ ਲਈ ਲੁਫਥਾਂਸਾ ਦੀ ਫਲਾਈਟ ਨੇ ਦੇਰੀ ਨਾਲ ਉਡਾਉਣ ਭਰੀ ਕਿਓਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਸ਼ਰਾਬ ਪੀ ਰੱਖੀ ਸੀ ਜਿਸ ਕਾਰਨ ਉਹਨਾਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਲਿਪ ਇੱਕ ਵਿਅੰਗ ਹੈ। ਹੁਣ ਵਿਅੰਗ ਨੂੰ ਅਸਲ ਕਲਿਪ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Sourabh Kapoor" ਨੇ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਜਰਮਨ ਟਾਇਮਸ ਦੀ ਇਸ ਰਿਪੋਰਟ ਮੁਤਾਬਕ ਸ਼ਰਾਬ ਪੀਤੀ ਹੋਣ ਕਾਰਨ ਪੰਜਾਬ ਦੇ CM ਭਗਵੰਤ ਮਾਨ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ ਗਿਆ।"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਇਸ ਆਰਟੀਕਲ ਨੂੰ ਸਭਤੋਂ ਪਹਿਲਾਂ ਧਿਆਨ ਨਾਲ ਪੜ੍ਹਿਆ ਅਤੇ ਵੇਖਿਆ। ਅਸੀਂ ਪਾਇਆ ਕਿ ਆਰਟੀਕਲ 'ਚ ਮਾਨ ਦੀ ਤਸਵੀਰ ਹੇਠਾਂ ਲਿਖਿਆ ਸੀ “ਇਹ ਲੇਖ ਵਿਅੰਗ ਹੈ @BeingBHK"
ਅੱਗੇ ਵਧਦਿਆਂ ਅਸੀਂ ਟਵਿੱਟਰ ‘ਤੇ @BeingBHK ਹੈਂਡਲ ਨੂੰ ਲੱਭਿਆ। ਇਸ ਹੈਂਡਲ ਦੇ ਬਾਇਓ ਮੁਤਾਬਕ ਇਹ ਹੈਂਡਲ ਮੀਮਜ਼, ਕਾਰਟੂਨ, ਵਿਅੰਗ ਬਣਾਉਂਦਾ ਹੈ।
Being BHK
ਮਤਲਬ ਸਾਫ ਹੋ ਰਿਹਾ ਸੀ ਕਿ ਵਾਇਰਲ ਆਰਟੀਕਲ ਇੱਕ ਵਿਅੰਗ ਹੈ।
ਇਸ ਆਰਟੀਕਲ ਵਿਚ ਲੇਖਕ ਦਾ ਨਾਂ Daniel Schutz ਲਿਖਿਆ ਹੋਇਆ ਹੈ। ਜੇਕਰ ਜਰਮਨ ਟਾਇਮਸ ਦੀ ਵੈੱਬਸਾਈਟ 'ਤੇ ਇਨ੍ਹਾਂ ਦੀ ਟੀਮ ਬਾਰੇ ਦੇਖਿਆ ਜਾਵੇ ਤਾਂ ਓਥੇ ਅਜਿਹਾ ਕੋਈ ਵੀ ਲੇਖਕ ਨਹੀਂ ਹੈ।
"ਦੱਸ ਦਈਏ ਕਿ ਟਵਿੱਟਰ ‘ਤੇ ਇੱਕ ਯੂਜ਼ਰ ਨੂੰ ਜਵਾਬ ਦਿੰਦਿਆਂ ਲੁਫਥਾਂਸਾ ਏਅਰਲਾਈਨਜ਼ ਨੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਕਿਹਾ ਕਿ ਫ੍ਰੈਂਕਫਰਟ-ਦਿੱਲੀ ਫਲਾਈਟ ਵਿੱਚ ਦੇਰੀ ਇਨਬਾਉਂਡ ਫਲਾਈਟ ਅਤੇ ਏਅਰਕ੍ਰਾਫਟ ਵਿੱਚ ਤਬਦੀਲੀ ਕਾਰਨ ਹੋਈ ਸੀ।"
Our flight from Frankfurt to Delhi departed later than originally planned due to a delayed inbound flight and an aircraft change. Best regards
— Lufthansa News (@lufthansaNews) September 19, 2022
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਕਲਿਪ ਇੱਕ ਵਿਅੰਗ ਹੈ। ਹੁਣ ਵਿਅੰਗ ਨੂੰ ਅਸਲ ਕਲਿਪ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।