Fact Check: ਨਿਹੰਗ ਸਿੰਘਾਂ ਦੀ ਖਬਰ ਬਣਾਉਣ ਵਾਲੇ ਪੱਤਰਕਾਰ ਦੀਆਂ ਤਸਵੀਰਾਂ? ਜਾਣੋ ਅਸਲ ਸੱਚ
Published : Oct 20, 2021, 4:30 pm IST
Updated : Oct 20, 2021, 4:58 pm IST
SHARE ARTICLE
Fact Check: Images of Sukhi Chahal viral in the name of journalist Jupinderjit Singh
Fact Check: Images of Sukhi Chahal viral in the name of journalist Jupinderjit Singh

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ RSS ਸੁਪਰੀਮੋ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਹੈ।

RSFC (Team Mohali)- 3 ਅਕਤੂਬਰ 2021 ਨੂੰ ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਾਜਪਾ ਆਗੂਆਂ ਦੀ ਗੱਡੀਆਂ ਵੱਲੋਂ ਕੁਚਲਿਆ ਗਿਆ ਜਿਸਦੇ ਵਿਚ 4 ਕਿਸਾਨਾਂ ਸਣੇ ਇੱਕ ਪੱਤਰਕਾਰ ਅਤੇ 3 ਹੋਰ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਮਾਮਲੇ ਨੇ ਸਾਰੇ ਦੇਸ਼ ਨੂੰ ਝਕਝੋਰ ਕੇ ਰੱਖ ਦਿੱਤਾ ਅਤੇ ਹਰ ਪਾਸੇ ਇਸ ਘਟਨਾ ਦੀ ਨਿੰਦਾ ਵੇਖਣ ਨੂੰ ਮਿਲੀ। ਜਿਥੇ ਇਸ ਮਾਮਲੇ ਦੀ ਅੱਗ ਬੁਝੀ ਨਹੀਂ ਸੀ ਉਸਤੋਂ ਪਹਿਲਾਂ ਦਿੱਲੀ ਦੇ ਸਿੰਘੁ ਬਾਰਡਰ ਤੋਂ ਇੱਕ ਬੇਹਰਿਹਮ ਕਤਲ ਦਾ ਮਾਮਲਾ ਸਾਹਮਣੇ ਆਇਆ। ਨਿਹੰਗ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਏ ਦੋਸ਼ੀ ਦੀ ਹੱਤਿਆ ਕੀਤੀ ਗਈ ਅਤੇ ਉਸਦਾ ਹੱਥ ਕੱਟ ਕੇ ਸਟੇਜ ਦੇ ਨਾਲ ਲਟਕਾ ਕੇ ਵੀਡੀਓ ਵਾਇਰਲ ਕੀਤਾ ਗਿਆ।

ਇਸ ਮਾਮਲੇ ਤੋਂ ਬਾਅਦ ਬੀਤੇ ਦਿਨੀਂ ਇੱਕ ਖਬਰ The Tribune ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜਿਸਦੇ ਵਿਚ ਸਿੰਘੁ ਬਾਰਡਰ 'ਤੇ ਹੱਤਿਆ ਕਬੂਲ ਕਰਨ ਵਾਲੀ ਜੱਥੇਬੰਦੀ ਦੇ ਮੁਖੀ ਬਾਬਾ ਅਮਨ ਸਿੰਘ ਨੂੰ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਕਰਨ ਦੀ ਗੱਲ ਕੀਤੀ ਗਈ। ਇਸ ਖਬਰ ਵਿਚ ਬਾਬਾ ਅਮਨ ਸਿੰਘ ਦੀ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਨ ਦੀ ਤਸਵੀਰ ਵੇਖੀ ਜਾ ਸਕਦੀ ਸੀ। ਖਬਰ ਨਾਲ ਦਾਅਵਾ ਕੀਤਾ ਗਿਆ ਕਿ ਬਾਬਾ ਅਮਨ ਸਿੰਘ ਭਾਜਪਾ ਆਗੂਆਂ ਨਾਲ ਮੀਟਿੰਗ ਕਰਦੇ ਰਹਿੰਦੇ ਸਨ। ਖਬਰ ਵਿਚ ਇਸਤੇਮਾਲ ਕੀਤੀ ਤਸਵੀਰ ਦੇ ਵਾਇਰਲ ਹੁੰਦੇ ਹੀ ਹਜਾਰਾਂ ਲੋਕਾਂ ਨੇ ਸਿੰਘੁ ਕਤਲਕਾਂਡ ਨੂੰ ਭਾਜਪਾ ਦੀ ਸਾਜਸ਼ ਦੱਸਿਆ ਅਤੇ ਨਿਹੰਗ ਸਿੰਘਾਂ ਦੇ ਭਾਜਪਾ ਨਾਲ ਗੱਠਜੋੜ ਰੱਖਣ ਦੀ ਗੱਲ ਕੀਤੀ। The Tribune ਵੱਲੋਂ ਇਹ ਖਬਰ ਪੱਤਰਕਾਰ ਜੁਪਿੰਦਰਜੀਤ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਹੁਣ ਸੋਸ਼ਲ ਮੀਡੀਆ 'ਤੇ ਜੁਪਿੰਦਰਜੀਤ ਸਿੰਘ ਨਾਲ ਜੋੜਕੇ ਤਿੰਨ ਤਸਵੀਰਾਂ ਦਾ ਕੋਲਾਜ ਵਾਇਰਲ ਕੀਤਾ ਜਾ ਰਿਹਾ ਹੈ। ਇੱਕ ਤਸਵੀਰ ਵਿਚ ਇੱਕ ਵਿਅਕਤੀ ਨੂੰ RSS ਸੁਪਰੀਮੋ ਮੋਹਨ ਭਾਗਵਤ ਨਾਲ ਮਿਲਦੇ ਵੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਵਿਚ ਸਿੱਖ ਧਰਮ ਪ੍ਰਚਾਰਕ ਰਣਜੀਤ ਢੱਡਰੀਆਂ ਵਾਲੇ ਨਾਲ ਅਤੇ ਤੀਜੀ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲਦੇ ਵੇਖਿਆ ਜਾ ਸਕਦਾ ਹੈ। 

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਓਸੇ ਪੱਤਰਕਾਰ ਦੀਆਂ ਹਨ ਜਿਸਨੇ ਸਭ ਤੋਂ ਪਹਿਲਾਂ ਨਿਹੰਗ ਬਾਬਾ ਅਮਨ ਸਿੰਘ ਦੀ ਭਾਜਪਾ ਲੀਡਰਾਂ ਨਾਲ ਮੁਲਾਕਾਤ ਦੀ ਤਸਵੀਰ ਨੂੰ ਖਬਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ RSS ਸੁਪਰੀਮੋ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਹੈ। ਇਨ੍ਹਾਂ ਤਸਵੀਰਾਂ ਵਿਚ ਪੱਤਰਕਾਰ ਸੁੱਖੀ ਚਾਹਲ ਹੈ। ਹਾਂ, ਕੇਜਰੀਵਾਲ ਨਾਲ ਪੱਤਰਕਾਰ ਜੁਪਿੰਦਰਜੀਤ ਸਿੰਘ ਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਕੀਤਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਫੈਸਲਾ" ਨੇ ਤਸਵੀਰਾਂ ਦਾ ਕੋਲਾਜ ਸ਼ੇਅਰ ਕਰਦਿਆਂ, "ਨਿਹੰਗ ਸਿੰਘਾਂ ਦੀ ਤੋਮਰ ਨਾਲ ਮੁਲਾਕਾਤ ਕਰਨ ਬਾਰੇ ਖਬਰ ਲਿਖਣ ਵਾਲੇ ਪੱਤਰਕਾਰ ਦੀਆਂ ਕਈ ਤਸਵੀਰਾਂ ਆਈਆਂ ਸਾਹਮਣੇ ਢੱਡਰੀਆਂ ਵਾਲੇ, ਕੇਜਰੀਵਾਲ ਤੇ ਮੋਹਨ ਭਾਗਵਤ ਸਮੇਤ ਕਈ ਚਰਚਿਤ ਚਿਹਰਿਆਂ ਨੂੰ ਮਿਲਿਆ। #singhu #kisan #farmersprotest #nihang"

ਵਾਇਰਲ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਨ੍ਹਾਂ ਤਸਵੀਰਾਂ ਨੂੰ ਗੌਰ ਨਾਲ ਵੇਖਿਆ। ਦੱਸ ਦਈਏ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ RSS ਸੁਪਰੀਮੋ ਨਾਲ ਮੁਲਾਕਾਤ ਕਰ ਰਿਹਾ ਵਿਅਕਤੀ ਇੱਕ ਹੈ ਅਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਵੱਖਰਾ। ਅੱਗੇ ਵਧਦੇ ਹੋਏ ਅਸੀਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨਾ ਸ਼ੁਰੂ ਕੀਤਾ। 

ਸਾਨੂੰ ਕਾਫੀ ਮਸ਼ੱਕਤ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਦੀ ਤਸਵੀਰ ਮਿਲੀ। ਇਹ ਤਸਵੀਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ 2017 ਦੇ ਅਮਰੀਕਾ ਦੌਰੇ ਦੀ ਹੈ। ਇਸ ਤਸਵੀਰ ਨੂੰ "INDTVUSA" ਨਾਂਅ ਦੇ ਫੇਸਬੁੱਕ ਪੇਜ ਦੁਆਰਾ 20 ਸਿਤੰਬਰ 2017 ਨੂੰ ਸ਼ੇਅਰ ਕੀਤਾ ਗਿਆ ਸੀ। 

ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣ 'ਤੇ ਮਲੂਮ ਹੋਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਬਲਕਿ ਅਮਰੀਕਾ ਤੋਂ ਸੰਚਾਲਿਤ ਖਾਲਸਾ ਟੁਡੇ ਦੇ ਐਡੀਟਰ ਇਨ ਚੀਫ ਸੁੱਖੀ ਚਾਹਲ ਹਨ।

ਅੱਗੇ ਵਧਦੇ ਹੋਏ ਅਸੀਂ ਸੁਖੀ ਜੋਹਲ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਵਿਜ਼ਿਟ ਕਰ ਉਨ੍ਹਾਂ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਉਨ੍ਹਾਂ ਦੀ RSS ਸੁਪਰੀਮੋ ਮੋਹਨ ਭਾਗਵਤ ਨਾਲ ਮੁਲਾਕਤ ਦੀ ਤਸਵੀਰ ਓਥੇ ਮਿਲੀ। ਇਹ ਤਸਵੀਰ ਸਾਨੂੰ ਉਨ੍ਹਾਂ ਦੇ ਇੱਕ ਟਵਿੱਟ ਵਿਚ ਅਪਲੋਡ ਮਿਲੀ ਜਿਸਨੂੰ 25 ਦਿਸੰਬਰ 2018 ਨੂੰ ਸ਼ੇਅਰ ਕੀਤਾ ਗਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਮਤਲਬ ਸਾਫ ਸੀ ਕਿ ਖਾਲਸਾ ਟੁਡੇ ਦੇ ਐਡੀਟਰ ਇਨ ਚੀਫ ਸੁੱਖੀ ਜੋਹਲ ਦੀਆਂ ਤਸਵੀਰਾਂ ਨੂੰ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਜੁਪਿੰਦਰਜੀਤ ਸਿੰਘ ਅਤੇ ਸੁਖੀ ਚਾਹਲ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਤੀਜੀ ਤਸਵੀਰ ਵਿਚ ਪੱਤਰਕਾਰ ਜੁਪਿੰਦਰਜੀਤ ਸਿੰਘ ਹਨ ਅਤੇ ਇਸ ਤਸਵੀਰ ਅਤੇ ਵਾਇਰਲ ਦਾਅਵੇ ਨੂੰ ਲੈ ਕੇ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, "ਮੈਂ ਕਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ RSS ਸੁਪਰੀਮੋ ਮੋਹਨ ਭਾਗਵਤ ਨੂੰ ਨਹੀਂ ਮਿਲਿਆ। ਕੇਜਰੀਵਾਲ ਨਾਲ ਮੇਰੀ ਫੋਟੋ ਅਸਲੀ ਹੈ, ਜਦੋਂ ਮੈਂ ਆਮ ਆਦਮੀ ਪਾਰਟੀ ਨੂੰ ਕਵਰ ਕਰ ਰਿਹਾ ਸੀ ਅਤੇ ਓਸੇ ਦੌਰਾਨ ਮੈਂ ਉਨ੍ਹਾਂ ਦਾ ਇੰਟਰਵਿਊ ਲਿਆ ਸੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ RSS ਸੁਪਰੀਮੋ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਹੈ। ਇਨ੍ਹਾਂ ਤਸਵੀਰਾਂ ਵਿਚ ਪੱਤਰਕਾਰ ਸੁੱਖੀ ਚਾਹਲ ਹੈ। ਹਾਂ, ਕੇਜਰੀਵਾਲ ਨਾਲ ਪੱਤਰਕਾਰ ਜੁਪਿੰਦਰਜੀਤ ਸਿੰਘ ਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਕੀਤਾ ਹੈ।

Claim- Journalist Jupinderjit Singh images with Ranjit Singh Dhadriawala and RSS Supremo Mohan Bhagwat
Claimed By- FB Page ਫੈਸਲਾ

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement