Fact Check: ਉੱਤਰਾਖੰਡ ਵਿਚ ਚੱਲ ਰਹੇ ਬਚਾਅ ਅਭਿਆਨ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ
Published : Feb 21, 2021, 6:51 pm IST
Updated : Feb 21, 2021, 6:51 pm IST
SHARE ARTICLE
 Fact Check: Video of rescue operation in Uttarakhand goes viral with fake claims
Fact Check: Video of rescue operation in Uttarakhand goes viral with fake claims

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ। ਵਾਇਰਲ ਵੀਡੀਓ ਉੱਤਰਾਖੰਡ ਵਿਚ ਚੱਲ ਰਹੇ ਬਚਾਅ ਅਭਿਆਨ ਦਾ ਹੈ, ਜਿਸਨੂੰ ਚੀਨ ਦੇ ਬੰਕਰਾਂ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਮਲਬਿਆਂ 'ਤੇ JCB ਅਤੇ ਕੁੱਝ ਸੈਨਿਕਾਂ ਨੂੰ ਕੰਮ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਗੋਂਗ ਝੀਲ ਤੋਂ ਕਈ ਚੀਨੀ ਟੈਂਕ ਅਤੇ ਲਗਭਗ 5000 ਸੈਨਿਕਾਂ ਦੇ ਭੱਜਣ ਤੋਂ ਬਾਅਦ ਭਾਰਤੀ ਸੈਨਿਕਾਂ ਨੇ ਚੀਨੀ ਬੰਕਰਾਂ ਨੂੰ ਜੇਸੀਬੀ ਨਾਲ ਹਟਾ ਦਿੱਤਾ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਉੱਤਰਾਖੰਡ ਵਿਚ ਚੱਲ ਰਹੇ ਬਚਾਅ ਅਭਿਆਨ ਦਾ ਹੈ, ਜਿਸਨੂੰ ਚੀਨ ਦੇ ਬੰਕਰਾਂ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ "डी राष्ट्रवादी" ਨੇ 17 ਫਰਵਰੀ ਨੂੰ ਇੱਕ ਵੀਡੀਓ ਅਪਲੋਡ ਕੀਤਾ ਜਿਸਦੇ ਵਿਚ ਮਲਬਿਆਂ 'ਤੇ JCB ਅਤੇ ਕੁਝ ਸੈਨਿਕਾਂ ਨੂੰ ਕੰਮ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ ਗਿਆ, "जो सोचे, जो चाहे वो करके दिखा दें हम वो हैं जो दो और दो पाँच बना दें...पांगोंग झील से १५० चीनी टैंक और लगभग ५,000 चीनी सैनिकों के भागने के पश्चात ....भारतीय सेना ने जेसीबी से सभी चीनी बंकर ध्वस्त कर दिए ....!????????????????????"

ਇਸ ਪੋਸਟ ਦਾ ਆਰਕਾਇਵਡ  ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVid ਟੂਲ ਵਿਚ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਵੀਡੀਓ Economics Times ਦੀ ਵੈੱਬਸਾਈਟ 'ਤੇ ਅਪਲੋਡ ਇੱਕ ਰਿਪੋਰਟ ਵਿਚ ਮਿਲਿਆ। ਇਹ ਖ਼ਬਰ 15 ਫ਼ਰਵਰੀ ਨੂੰ ਅਪਲੋਡ ਕੀਤੀ ਗਈ ਸੀ ਅਤੇ ਖ਼ਬਰ ਦਾ ਸਿਰਲੇਖ ਲਿਖਿਆ ਗਿਆ ਸੀ, "Chamoli disaster: 56 bodies recovered, rescue operation underway"

image
 

ਵੀਡੀਓ ਨੂੰ ਅਪਲੋਡ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "Indo-Tibetan Border Police (ITBP) personnel along with NDRF carried out search and rescue operation at Raini village in Uttarakhand’s Chamoli district. According to the State Disaster Response Force, 56 bodies have been recovered so far. A flash flood triggered due to glacier burst on Feb 07 in Uttarakhand’s Chamoli."

ਪੰਜਾਬੀ ਅਨੁਵਾਦ - “ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਐਨ ਡੀ ਆਰ ਐਫ ਦੇ ਨਾਲ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰੈਨੀ ਪਿੰਡ ਵਿਖੇ ਤਲਾਸ਼ੀ ਅਤੇ ਬਚਾਅ ਅਭਿਆਨ ਚਲਾਇਆ। ਐੱਸਡੀਆਰਐੱਫ ਅਨੁਸਾਰ ਹੁਣ ਤੱਕ 56 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਤਰਾਖੰਡ ਦੇ ਚਮੋਲੀ ਵਿਚ 07 ਫਰਵਰੀ ਨੂੰ ਗਲੇਸ਼ੀਅਰ ਫਟਣ ਕਾਰਨ ਇਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ''। 

ਖ਼ਬਰ ਅਨੁਸਾਰ, ਇਹ ਵੀਡੀਓ ITBP ਦੀ ਸੈਨਾ ਵੱਲੋਂ ਕੀਤੇ ਜਾ ਰਹੇ ਉੱਤਰਾਖੰਡ ਵਿਚ ਰਾਹਤ ਬਚਾਅ ਕੰਮ ਦਾ ਹੈ।

ਇਸ ਦੇ ਨਾਲ ਹੀ ਉਕਤ ਵੀਡੀਓ ਨੂੰ ਨਿਊਜ਼ ਏਜੰਸੀ ਏਐੱਨਆਈ ਨੇ ਵੀ 15 ਫਰਵਰੀ ਨੂੰ ਅਪਲੋਡ ਕੀਤਾ ਸੀ। 

image
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਉੱਤਰਾਖੰਡ ਦੇ ਚਮੋਲੀ ਵਿਚ 07 ਫਰਵਰੀ ਨੂੰ ਗਲੇਸ਼ੀਅਰ ਫਟਣ ਕਾਰਨ ਆਏ ਹੜ੍ਹ ਦੀ ਹੈ ਅਤੇ ਇਸ ਨੂੰ ਚੀਨ ਦੇ ਬੰਕਰਾਂ ਨਾਲ ਜੋੜ ਕੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ। 

Claim: ਪੈਗੋਂਗ ਝੀਲ ਦੇ ਇਲਾਕੇ ਤੋਂ ਚੀਨ ਦੇ ਪਿੱਛੇ ਹੱਟਣ ਤੋਂ ਬਾਅਦ ਭਾਰਤੀ ਸੈਨਾ ਨੇ ਚੀਨ ਦੇ ਬਣਾਏ ਬੰਕਰਾਂ ਨੂੰ ਕੀਤਾ ਖ਼ਤਮ ।
Claimed BY: ਫੇਸਬੁੱਕ ਯੂਜ਼ਰ "डी राष्ट्रवादी"
Fact CHeck: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement