ਤੱਥ ਜਾਂਚ: ਗੁਜਰਾਤ ਦੇ ਲੋਕਾਂ ਬਾਰੇ ਮਾੜਾ ਨਹੀਂ ਬੋਲੇ ਅਰਵਿੰਦ ਕੇਜਰੀਵਾਲ, ਵਾਇਰਲ ਵੀਡੀਓ ਐਡਿਟਡ
Published : Feb 21, 2021, 1:39 pm IST
Updated : Feb 21, 2021, 1:41 pm IST
SHARE ARTICLE
 Fact check:Video from 2016 clipped to falsely claim CM Kejriwal threatened Gujaratis
Fact check:Video from 2016 clipped to falsely claim CM Kejriwal threatened Gujaratis

​ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਕਲਿੱਪ ਅਰਵਿੰਦ ਕੇਜਰੀਵਾਲ ਵੱਲੋਂ 2016 ਵਿਚ ਸੂਰਤ ਵਿਚ ਦਿੱਤੇ ਗਏ ਇਕ ਭਾਸ਼ਣ ਵਿਚੋਂ ਲਈ ਗਈ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਅੱਜ ਗੁਜਰਾਤ ਵਿਚ ਸਥਾਨਕ ਸਰਕਾਰ ਚੋਣਾਂ ਦੇ ਤਹਿਤ ਛੇ ਵੱਡੇ ਸ਼ਹਿਰਾਂ ਵਿਚ ਵੋਟਿੰਗ ਜਾਰੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ਤੋਂ ਚੋਣਾਂ ਲੜਨਗੇ। ਇਸੇ ਦੇ ਤਹਿਤ ਅਰਵਿੰਦ ਕੇਜਰੀਵਾਲ ਦਾ 14 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਰਵਿੰਦ ਕੇਜਰੀਵਾਲ ਨੂੰ ਗੁਜਰਾਤ ਦੇ ਲੋਕਾਂ ਦੇ ਖਿਲਾਫ਼ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਗੁਜਰਾਤ ਦੇ ਲੋਕਾਂ ਨੂੰ ਸਖ਼ਤ ਨਫ਼ਰਤ ਕਰਦੇ ਹਨ ਅਤੇ ਇਸ ਲਈ ਉਹਨਾਂ ਦੇ ਖਿਲਾਫ਼ ਬੋਲ ਰਹੇ ਹਨ। 

ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਕਲਿੱਪ ਅਰਵਿੰਦ ਕੇਜਰੀਵਾਲ ਵੱਲੋਂ 2016 ਵਿਚ ਸੂਰਤ ਵਿਚ ਦਿੱਤੇ ਗਏ ਇਕ ਭਾਸ਼ਣ ਵਿਚੋਂ ਲਈ ਗਈ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਅਮਿਤ ਸ਼ਾਹ ਦਾ ਜੋ ਗੁਜਰਾਤ ਨਾਲ ਵਿਵਹਾਰ ਸੀ ਉਸ ਬਾਰੇ ਦੱਸ ਰਹੇ ਸਨ।

ਵਾਇਰਲ ਦਾਅਵਾ 
ਗੁਜਰਾਤ ਦੇ ਸੂਰਤ ਸ਼ਹਿਰ ਤੋਂ ਭਾਜਪਾ ਦੇ ਵਿਧਾਇਕ ਹਰਸ਼ ਸੰਘਵੀ ਨੇ 19 ਫਰਵਰੀ ਨੂੰ ਵਾਇਰਲ ਕਲਿੱਪ ਸ਼ੇਅਰ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, “केजरीवाल जी गुजरात से इतनी नफ़रत क्यों” 

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 
ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿਚ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ, ''ਜੇ ਮੇਰੇ ਖਿਲਾਫ਼ ਵਿਰੋਧ ਕਰੋਗੇ ਤਾਂ ਮੈਂ ਕੁਚਲ ਦਵਾਂਗਾ ਅਤੇ ਗੁਜਰਾਤ ਵਾਲਿਓ ਜੋ ਕਰ ਸਕਦੇ ਹੋ ਮੇਰਾ ਜੋ ਵਿਗਾੜ ਸਕਦੇ ਹੋ ਤਾਂ ਵਿਗਾੜ ਲਵੋ। ਮੈਨੂੰ ਯਾਦ ਆ ਰਹੀ ਹੈ''

ਇਸ ਦੇ ਨਾਲ ਹੀ ਸਾਡੀ ਨਜ਼ਰ ਹਰਸ਼ ਸੰਘਵੀ ਦੇ ਟਵੀਟ 'ਤੇ ਕੀਤੇ ਇਕ ਰਿਪਲਾਈ 'ਤੇ ਪਈ। ਇਹ ਰਿਪਲਾਈ ਆਮ ਆਦਮੀ ਪਾਰਟੀ ਗੁਜਰਾਤ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਸੀ। ਟਵੀਟ ਵਿਚ ਵਾਇਰਲ ਵੀਡੀਓ ਦੇ ਨਾਲ ਅਸਲ ਵੀਡੀਓ ਵੀ ਸ਼ੇਅਰ ਕੀਤਾ ਗਿਆ ਸੀ ਅਤੇ ਕੈਪਸ਼ਨ ਗੁਜਰਾਤੀ ਭਾਸ਼ਾ ਵਿਚ ਲਿਖਿਆ ਗਿਆ ਸੀ, '' આવનારી સ્થાનિક સ્વરાજ્યની ચૂંટણીમાં હાર ભાળી ગયેલું અને ભયભીત થયેલા ભાજપ દ્વારા અરવિંદ કેજરીવાલજીના વિડિઓને એડિટ કરી લોકોને ગેરમાર્ગે દોરવાનું કામ ચાલુ કર્યું છે. જુઓ આ વિડિઓ એટલે સત્ય સામે આવી જશે. બાકી આ વખતે પરિવર્તન નક્કી છે''
(ਪੰਜਾਬੀ ਅਨੁਵਾਦ) - “ਆਉਂਣ ਵਾਲੀਆਂ ਸਥਾਨਕ ਸੰਗਠਨ ਚੋਣਾਂ ਵਿੱਚ ਮਿਲੀ ਹਾਰ ਤੋਂ ਘਬਰਾ ਕੇ ਭਾਜਪਾ ਨੇ ਅਰਵਿੰਦ ਕੇਜਰੀਵਾਲ ਦਾ ਐਡਿਟ ਵੀਡੀਓ ਸਾਂਝਾ ਕਰਕੇ ਗਲਤ ਦਾਅਵਾ ਕੀਤਾ। ਇਨ੍ਹਾਂ ਵਿਡੀਓਜ਼ ਨੂੰ ਵੇਖਣ ਨਾਲ ਸੱਚਾਈ ਦਾ ਪਤਾ ਚੱਲ ਜਾਵੇਗੀ ਇਸ ਵਾਰ ਤਬਦੀਲੀ ਪੱਕੀ ਹੈ"।

 

 

ਅੱਗੇ ਵਧਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਲੈ ਕੁੱਝ ਕੀਵਰਡ ਸਰਚ ਕੀਤੇ। ਸਾਨੂੰ ਸਰਚ ਦੌਰਾਨ ਵਾਇਰਲ ਵੀਡੀਓ ਦਾ ਅਸਲ ਵੀਡੀਓ Aam Aadmi Party ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਮਿਲਿਆ। ਇਹ ਵੀਡੀਓ 18 ਅਕਤੂਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦਾ ਕੈਪਸ਼ਨ ਸੀ, ''Arvind Kejriwal Addresses People at Surat''

Photo

ਜਦੋਂ ਅਸੀਂ ਵੀਡੀਓ ਨੂੰ ਸੁਣਿਆ ਤਾਂ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਨੂੰ ਉਕਤ ਵੀਡੀਓ ਵਿਚੋਂ ਹੀ ਲਿਆ ਗਿਆ ਹੈ। 31 ਮਿੰਟ ਦੇ ਇਸ ਵੀਡੀਓ ਵਿਚੋਂ ਤੁਸੀਂ ਵਾਇਰਲ ਵੀਡੀਓ ਦਾ ਹਿੱਸਾ 14 ਸੈਕਿੰਡ ਤੋਂ ਲੈ ਕੇ 15.06 ਸੈਕਿੰਡ ਤੱਕ ਸੁਣ ਸਕਦੇ ਹੋ। 
ਵੀਡੀਓ ਵਿਚ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ, ''ਜੋ ਅਮਿਤ ਸ਼ਾਹ ਕਹਿੰਦੇ ਹਨ ਵਿਜੈ ਰੁਪਾਨੀ ਉਹੀ ਕਰਦਾ ਹੈ। ਅਮਿਤ ਸ਼ਾਹ ਦੀ ਪੂਰੇ ਗੁਜਰਾਤ ਨੂੰ ਚੇਤਾਵਨੀ ਹੈ, ਪੂਰੇ ਗੁਜਰਾਤ ਨੂੰ ਚੈਂਲੇਜ ਹੈ। ਅਮਿਤ ਸ਼ਾਹ ਦਾ ਕਿ ਮੈਂ ਤਾਂ ਗੁਜਰਾਤ ਨੂੰ ਇਸ ਤਰ੍ਹਾਂ ਹੀ ਚਲਾਉਂਗਾ ਜੇ ਮੇਰੇ ਖਿਲਾਫ਼ ਵਿਰੋਧ ਕਰੋਂਗੇ ਤਾਂ ਮੈਂ ਕੁਚਲ ਦੇਵਾਂਗਾ ਅਤੇ ਗੁਜਰਾਤ ਵਾਲਿਓ ਜੋ ਕਰ ਸਕਦੇ ਹੋ ਮੇਰਾ ਜੋ ਵਿਗਾੜ ਸਕਦੇ ਹੋ ਤਾਂ ਵਿਗਾੜ ਲਵੋ। ਮੈਨੂੰ ਯਾਦ ਆ ਰਹੀ ਹੈ ਅੰਨਾ ਅੰਦੋਲਨ ਦੀ''। 

ਇਸ ਦੇ ਨਾਲ ਹੀ ਅਸੀਂ ਅਰਵਿੰਦ ਕੇਜਰੀਵਾਲ ਦੇ ਇਸ ਭਾਸ਼ਣ ਨੂੰ ਲੈ ਕੇ ਆਰਟੀਕਲ ਲੱਭਣੇ ਸ਼ੁਰੂ ਕੀਤੇ। ਸਾਨੂੰ ਸਰਚ ਦੌਰਾਨ ndtv.com ਦੀ ਰਿਪੋਰਟ ਮਿਲੀ। ਇਹ ਰਿਪੋਰਟ ਵੀ 16 ਅਕਤੂਬਰ 2016 ਦੀ ਸੀ। ਰਿਪੋਰਟ ਅਨੁਸਾਰ ਅਰਵਿੰਦ ਕੇਜਰੀਵਾਲ ਗੁਜਰਾਤ ਦੇ 4 ਦਿਨਾਂ ਦੇ ਦੌਰੇ 'ਤੇ ਸਨ ਅਤੇ ਕੇਜਰੀਵਾਲ ਨੇ ਇਸ ਦੌਰੇ ਦੌਰਾਨ ਸੂਰਤ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਉਸ ਸਮੇਂ ਉਹਨਾਂ ਨੇ ਅਮਿਤ ਸ਼ਾਹ ਦਾ ਗੁਜਰਾਤ ਨਾਲ ਜੋ ਵਿਵਹਾਰ ਹੈ ਉਸ ਨੂੰ ਦੱਸਿਆ ਸੀ। 

Photo


ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਹਰਸ਼ਿਤ ਪਾਈ ਨਾਲ ਗੱਲਬਾਤ ਕੀਤੀ। ਗੱਲਬਾਤ ਕਦਿਆਂ ਉਨ੍ਹਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਭਾਸ਼ਣ ਦੀ ਅਸਲ ਵੀਡੀਓ ਵਿਚੋਂ ਇਕ ਛੋਟਾ ਕਲਿੱਪ ਕੱਟ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਕਲਿੱਪ ਰਾਂਹੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਵਾਇਰਲ ਕਲਿੱਪ ਨੂੰ ਸਾਫ਼ ਤੌਰ 'ਤੇ ਫਰਜ਼ੀ ਦੱਸਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਾਡੇ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਗਏ ਭਾਸ਼ਣ ਦੀ ਅਸਲ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਅਰਵਿੰਦ ਕੇਜਰੀਵਾਲ ਵੱਲੋਂ 2016 ਵਿਚ ਗੁਜਰਾਤ ਦੇ ਸੂਰਤ ਵਿਚ ਦਿੱਤੇ ਇਕ ਭਾਸ਼ਣ ਦੇ ਵੀਡੀਓ ਵਿਚੋਂ ਲਿਆ ਗਿਆ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜਰੀਵਾਲ 2016 ਵਿਚ ਅਮਿਤ ਸ਼ਾਹ ਦਾ ਜੋ ਗੁਜਰਾਤ ਨਾਲ ਵਿਵਹਾਰ ਸੀ ਉਸ ਬਾਰੇ ਦੱਸ ਰਹੇ ਸਨ।
Claim: ਕੇਜਰੀਵਾਲ ਗੁਜਰਾਤ ਦੇ ਲੋਕਾਂ ਨੂੰ ਸਖ਼ਤ ਨਫ਼ਰਤ ਕਰਦੇ ਹਨ 
Claimed By: ਗੁਜਰਾਤ ਤੋਂ ਭਾਜਪਾ ਦੇ ਵਿਧਾਇਕ ਹਰਸ਼ ਸੰਘਵੀ 
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement