ਤੱਥ ਜਾਂਚ: WHO ਨੇ ਨਹੀਂ ਅਪਰੂਵ ਕੀਤੀ ਪਤੰਜਲੀ ਦੀ ਕੋਰੋਨਿਲ, ਗੁੰਮਰਾਹਕੁਨ ਦਾਅਵੇ ਵਾਇਰਲ
Published : Feb 21, 2021, 6:08 pm IST
Updated : Feb 21, 2021, 6:08 pm IST
SHARE ARTICLE
False Claims Go Viral About Patanjali's Coronil Approved By WHO
False Claims Go Viral About Patanjali's Coronil Approved By WHO

ਸਪੋਕਸਮੈਨ ਨੇ ਪੜਤਾਲ 'ਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। WHO ਨਾ ਹੀ ਕਿਸੇ ਦਵਾਈ ਨੂੰ ਮਨਜ਼ੂਰ ਕਰਦਾ ਹੈ ਅਤੇ ਨਾ ਹੀ ਪਤੰਜਲੀ ਦੀ ਕੋਰੋਲਿਨ ਨੂੰ ਮਨਜ਼ੂਰੀ ਦਿੱਤੀ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) -19 ਫਰਵਰੀ ਨੂੰ ਪਤੰਜਲੀ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਬਣਾਈ ਕੋਰੋਨਿਲ ਹੁਣ ਕੋਰੋਨਾ ਦਾ ਇਲਾਜ ਕਰ ਸਕਦੀ ਹੈ ਅਤੇ ਇਸ ਨੂੰ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੋ ਗਈ ਹੈ। ਇਹੀ ਨਹੀਂ, ਕੋਰੋਨਿਲ WHO ਦੀ ਗਾਈਡਲਾਈਨਜ਼ ਦਾ ਵੀ ਪਾਲਣ ਕਰਦੀ ਹੈ। ਇਸ ਤੋਂ ਬਾਅਦ ਕਈ ਨਾਮਵਰ ਮੀਡੀਆ ਹਾਊਸ ਨੇ ਇਸ ਖ਼ਬਰ ਨੂੰ ਚਲਾਉਂਦੇ ਹੋਏ ਦਾਅਵਾ ਕੀਤਾ ਕਿ WHO ਨੇ ਪਤੰਜਲੀ ਦੀ ਕੋਰੋਨਿਲ ਨੂੰ ਮਨਜ਼ੂਰ ਕਰ ਲਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। WHO ਨਾ ਹੀ ਕਿਸੇ ਦਵਾਈ ਨੂੰ ਮਨਜ਼ੂਰ ਕਰਦਾ ਹੈ ਅਤੇ ਨਾ ਹੀ ਉਨ੍ਹਾਂ ਦੁਆਰਾ ਪਤੰਜਲੀ ਨੂੰ ਮਨਜ਼ੂਰ ਕੀਤਾ ਗਿਆ ਹੈ।

ਵਾਇਰਲ ਦਾਅਵਾ
News 18, News Nation ਆਦਿ ਸਣੇ ਕਈ ਮੀਡੀਆ ਆਊਟਲੇਟਸ ਨੇ ਕੋਰੋਨਿਲ ਨੂੰ ਲੈ ਕੇ ਦਾਅਵਾ ਕੀਤਾ ਕਿ ਪਤੰਜਲੀ ਦੀ ਇਸ ਦਵਾਈ ਨੂੰ WHO ਦੁਆਰਾ ਅਪਰੂਵਲ ਮਿਲ ਗਿਆ ਹੈ। ਇਨ੍ਹਾਂ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।

Photo

Photo

ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਕਈ ਅਜਿਹੀਆਂ ਖ਼ਬਰਾਂ ਮਿਲੀਆਂ ਜਿਸ ਵਿਚ ਵਾਇਰਲ ਦਾਅਵੇ ਨੂੰ ਗਲਤ ਦੱਸਿਆ ਗਿਆ ਸੀ।
ਸਾਨੂੰ navbharattimes ਦੀ ਰਿਪੋਰਟ ਮਿਲੀ। ਇਹ ਰਿਪੋਰਟ 21 ਫਰਵਰੀ 2021 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਨੂੰ ਪੜ੍ਹਨ 'ਤੇ ਇਹ ਸਾਫ਼ ਹੋਇਆ ਕਿ WHO ਨੇ ਨਾ ਹੀ ਕੋਵਿਡ -19 ਦੇ ਇਲਾਜ ਲਈ ਕਿਸੇ ਰਵਾਇਤੀ ਦਵਾਈ ਦੇ ਪ੍ਰਭਾਵ ਦੀ ਸਮੀਖਿਆ ਕੀਤੀ ਹੈ ਅਤੇ ਨਾ ਹੀ ਕਿਸੇ ਦਵਾਈ ਨੂੰ ਸਰਟੀਫਿਕੇਟ ਦਿੱਤਾ ਹੈ।

Photo

ਇਸ ਰਿਪੋਰਟ ਵਿਚ ਸਾਨੂੰ WHO ਵੱਲੋਂ ਕੀਤਾ ਹੋਇਆ ਟਵੀਟ ਵੀ ਪ੍ਰਕਾਸ਼ਿਤ ਕੀਤਾ ਹੋਇਆ ਮਿਲਿਆ। ਟਵੀਟ ਵਿਚ ਲਿਖਿਆ ਗਿਆ ਸੀ, ''@WHO has not reviewed or certified the effectiveness of any traditional medicine for the treatment #COVID19''

Photo

ਇਸ ਦੇ ਨਾਲ ਹੀ ਸਾਨੂੰ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਦੇ 2 ਟਵੀਟ ਵੀ ਮਿਲੇ। ਪਹਿਲੇ ਟਵੀਟ ਵਿਚ ਉਹਨਾਂ ਨੇ ਲਿਖਿਆ ਸੀ ਕਿ ''ਉਹਨਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ WHO ਦੀ ਜੀਐੱਮਸੀ ਗੁਣਵੱਤਾ ਅਨੁਸਾਰ ਕੋਰੋਲਿਨ ਨੂੰ ਡੀਸੀਜੀਆਈ ਦੁਆਰਾ ਸੀ ਪੀ ਪੀ ਲਾਇਸੈਂਸ ਜਾਰੀ ਕੀਤਾ ਗਿਆ ਹੈ''

Photo

ਇਸ ਦੇ ਨਾਲ ਹੀ ਦੂਜੇ ਟਵੀਟ ਵਿਚ ਉਹਨਾਂ ਨੇ ਵਾਇਰਲ ਦਾਅਵੇ ਨੂੰ ਖਾਰਿਜ ਕੀਤਾ ਸੀ। ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ, ''ਅਸੀਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕੋਰੋਨਿਲ ਨੂੰ ਡਬਲਯੂਐਚਓ ਜੀਐਮਪੀ ਦੀ ਪਾਲਣਾ ਕਰਨ ਵਾਲਾ ਸੀਓਪੀਪੀ ਸਰਟੀਫਿਕੇਟ ਡੀਸੀਜੀਆਈ, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਡਬਲਯੂਐਚਓ ਕਿਸੇ ਵੀ ਡਰੱਗ ਨੂੰ ਸਵੀਕਾਰ ਜਾਂ ਅਸਵੀਕਾਰ ਨਹੀਂ ਕਰਦਾ। WHO ਪੂਰੀ ਦੁਨੀਆ ਦੇ ਲੋਕਾਂ ਲਈ ਇੱਕ ਬਿਹਤਰ, ਸਿਹਤਮੰਦ ਭਵਿੱਖ ਦੇ ਨਿਰਮਾਣ ਲਈ ਕੰਮ ਕਰਦਾ ਹੈ''।

Photo
 

ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਪਤੰਜਲੀ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਇਸ ਵਾਇਰਲ ਦਾਅਵੇ ਨੂੰ ਖਾਰਿਜ ਕੀਤਾ ਹੈ। ਉਹਨਾਂ ਨੇ ਵੀ ਸਾਡੇ ਨਾਲ ਉਹੀ ਟਵੀਟ ਸ਼ੇਅਰ ਕੀਤਾ ਜੋ ਮੈਨੇਜਿੰਗ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਦੁਆਰਾ ਕੀਤਾ ਗਿਆ ਸੀ। 

ਕੀ ਹੈ WHO's GMP? 
Good Manufacturing Practices(ਮਾਲ ਨਿਰਮਾਣ ਅਭਿਆਸ) - ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਹ ਉਤਪਾਦ ਜੋ ਦਵਾਈਆਂ, ਡਾਕਟਰੀ ਉਪਕਰਣਾਂ, ਭੋਜਨ ਅਤੇ ਕਾਸਮੈਟਿਕਸ ਜਿਵੇਂ ਕਿ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ 'ਤੇ ਸੁਰੱਖਿਅਤ ਵਾਤਾਵਰਣ ਅਤੇ ਸਥਿਤੀਆਂ ਵਿਚ ਪੈਦਾ ਕੀਤੇ ਜਾਂਦੇ ਹਨ। ਇਹ ਉਪਕਰਣ ਅਤੇ ਉਤਪਾਦਨ ਪ੍ਰਕਿਰਿਆ, ਕਰਮਚਾਰੀ ਅਤੇ ਕੱਚੇ ਮਾਲ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਪਰਿਭਾਸ਼ਤ ਅਤੇ ਨਿਯੰਤਰਿਤ ਕਰਦਾ ਹੈ। ਜੀਐਮਪੀ ਉਤਪਾਦਨ ਅਤੇ ਕੁਆਲਟੀ ਨਿਯੰਤਰਣ ਦੋਵਾਂ ਲਈ ਗੁਣਵੱਤਾ ਉਪਾਵਾਂ ਨੂੰ ਪ੍ਰਭਾਸ਼ਿਤ ਕਰਦਾ ਹੈ। ਜੀਐਮਸੀ ਲੋੜੀਂਦੀਆਂ ਸਥਿਤੀਆਂ ਅਤੇ ਪ੍ਰਣਾਲੀਆਂ ਦੇ ਅਧੀਨ ਉਤਪਾਦਾਂ ਦੇ ਉਤਪਾਦਨ ਤੱਕ ਦੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਭਰੋਸੇਯੋਗਤਾ ਨੂੰ ਵਧਾਉਣ ਦੇ ਮਾਪਦੰਡ ਹਨ ਜੋ ਦਵਾਈ, ਭੋਜਨ, ਕਾਸਮੈਟਿਕ ਅਤੇ ਮੈਡੀਕਲ ਉਪਕਰਣਾਂ ਜਿਵੇਂ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। WHO ਨੇ ਨਾ ਹੀ ਕੋਵਿਡ -19 ਦੇ ਇਲਾਜ ਲਈ ਕਿਸੇ ਰਵਾਇਤੀ ਦਵਾਈ ਦੇ ਪ੍ਰਭਾਵ ਦੀ ਸਮੀਖਿਆ ਕੀਤੀ ਹੈ ਅਤੇ ਨਾ ਹੀ ਪਤੰਜਲੀ ਦੀ ਕੋਰੋਲਿਨ ਨੂੰ ਮਨਜ਼ੂਰੀ ਦਿੱਤੀ ਹੈ।
Claim: WHO ਨੇ ਪਤੰਜਲੀ ਦੀ ਕੋਰੋਨਿਲ ਨੂੰ ਮਨਜ਼ੂਰ ਕਰ ਲਿਆ ਹੈ।
Claimed By: News 18, News Nation 
Fact Check: ਗੁੰਮਰਾਹਕੁੰਨ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement