ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਹੈ। ਹੁਣ ਅਮਰੀਕਾ ਦੇ ਵੀਡੀਓ ਨੂੰ ਭਾਰਤ ਦੇ ਕਿਸਾਨ ਸੰਘਰਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਟਰੈਕਟਰ 'ਤੇ ਦੇਸ਼ ਦੇ ਪ੍ਰਧਾਨਮੰਤਰੀ ਦੇ ਪੁਤਲੇ ਨੂੰ ਲਟਕਿਆ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਕਿਸਾਨ ਸੰਘਰਸ਼ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਕਿਸਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਭਾਜਪਾ ਤੇ RSS ਸਮਰਥਕ "Yogi Devnath" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ये किसान हैं?? आंदोलनकारी खालिस्तानी भिंडरवाले की फोटो को शान से प्रस्तुत कर रहे हैं और देश के प्रधान मंत्री मोदी जी का पुतला बनाकर उसे घसीट रहे हैं सरकार को इन खालिस्तानियों का अब इलाज उसी तरह किया जाना चाहिए जैसे पहले हुआ था"
ये किसान हैं??
— Yogi Devnath ?? (@MYogiDevnath) February 20, 2024
आंदोलनकारी खालिस्तानी भिंडरवाले की फोटो को शान से प्रस्तुत कर रहे हैं और देश के प्रधान मंत्री मोदी जी का पुतला बनाकर उसे घसीट रहे हैं
सरकार को इन खालिस्तानियों का अब इलाज उसी तरह किया जाना चाहिए जैसे पहले हुआ था pic.twitter.com/P2NYynrowI
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਹੈ। ਹੁਣ ਅਮਰੀਕਾ ਦੇ ਵੀਡੀਓ ਨੂੰ ਭਾਰਤ ਦੇ ਕਿਸਾਨ ਸੰਘਰਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਇਸ ਵੀਡੀਓ ਵਿਚ ਦੁਕਾਨ ਦੇ ਬੋਰਡ 'ਤੇ "503.776.9177" ਨੰਬਰ ਲਿਖਿਆ ਪਾਇਆ।
ਇਸ ਨੰਬਰ ਨੂੰ ਗੂਗਲ ਸਰਚ ਕਰਨ 'ਤੇ ਸਾਫ ਹੋਇਆ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਦਾ ਹੈ।
ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਵੀਡੀਓ ਅਮਰੀਕਾ ਦੇ "Aurora, Oregon" ਹਾਈਵੇ 'ਤੇ ਪੈਂਦੇ SIZZLING TANDOORI HUT ਦਾ ਹੈ। ਸਾਡੀ ਇਸ ਸਰਚ ਵਿਚ ਇਸ ਰੇਸਟੌਰੈਂਟ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ।
ਹੁਣ ਅਸੀਂ ਇਸ ਥਾਂ ਨੂੰ Google Maps 'ਤੇ ਸਰਚ ਕੀਤਾ ਤੇ ਸਾਨੂੰ ਇਸ ਦੁਕਾਨ ਦਾ ਸਾਫ ਦ੍ਰਿਸ਼ ਦੀਖਿਆ। ਇਸ ਸਰਚ ਵਿਚ ਸਮਾਨ ਟਰੈਕਟਰ ਨੂੰ ਵੀ ਵੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਹੈ ਤੇ ਯੂਜ਼ਰਸ ਇਸਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕਰ ਰਹੇ ਹਨ ਤੇ ਹਾਲੀਆ ਕਿਸਾਨ ਸੰਘਰਸ਼ ਦਾ ਦੱਸ ਰਹੇ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਹੈ। ਹੁਣ ਅਮਰੀਕਾ ਦੇ ਵੀਡੀਓ ਨੂੰ ਭਾਰਤ ਦੇ ਕਿਸਾਨ ਸੰਘਰਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Our Sources:
Google Browse Search
Google Maps Location Search