
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ 3 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਫੈਕਟ ਚੈੱਕ ਟੀਮ): ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਇੱਕ ਬਜ਼ੁਰਗ ਔਰਤ ਆਕਸੀਜਨ ਮਾਸਕ ਪਾ ਕੇ ਜ਼ਮੀਨ 'ਤੇ ਬੈਠੀ ਦਿਖਾਈ ਦੇ ਰਹੀ ਹੈ। ਸੋਸ਼ਲ ਵਾਇਰਲ ਤਸਵੀਰ ਨੂੰ ਕੋਰੋਨਾ ਨਾਲ ਜੋੜਦਿਆਂ ਭਾਰਤੀ ਸਿਹਤ ਸਰਕਾਰ 'ਤੇ ਤੰਜ਼ ਕੱਸਿਆ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ 3 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "The Nation Voice" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "आत्म निर्भर भारत..किसी को तो शर्म आनी चाहिए..."
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜ਼ਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨਾਲ ਸਬੰਧਤ ਕਈ ਖਬਰਾਂ ਅਤੇ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਮਿਲੀਆਂ। ਸਾਨੂੰ ਇਹ ਤਸਵੀਰ 7 ਅਪ੍ਰੈਲ 2018 ਨੂੰ ਪ੍ਰਕਾਸ਼ਿਤ India Times ਦੀ ਇੱਕ ਖਬਰ ਵਿਚ ਮਿਲੀ। ਇਸ ਖ਼ਬਰ ਨੂੰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ ਗਿਆ, "Another Case Of Medical Apathy, With Sick Mother's Oxygen Cylinder On Shoulder, Helpless Man Waits For Ambulance In UP"
ਖਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਮੈਡੀਕਲ ਕਾਲਜ ਦਾ ਹੈ ਜਿਥੇ ਇੱਕ ਮਾਂ ਦੇ ਇਲਾਜ ਲਈ ਲੜਕੇ ਨੂੰ ਐਂਬੂਲੈਂਸ ਨਹੀਂ ਮਿਲੀ, ਜਿਸ ਕਾਰਨ ਉਸ ਨੂੰ ਆਕਸੀਜਨ ਸਿਲੰਡਰ ਆਪਣੇ ਮੋਢੇ ’ਤੇ ਚੁੱਕਣਾ ਪਿਆ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਕਵਰ ਕਰਦਿਆਂ ANI ਨੇ 7 ਅਪ੍ਰੈਲ 2018 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Man awaits ambulance while carrying mother's oxygen cylinders on shoulder"
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸੇ ਮਾਮਲੇ ਨੂੰ ਲੈ ਕੇ ਸਾਨੂੰ Times of India ਦੀ 7 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਖਬਰ ਮਿਲੀ ਜਿਸ ਵਿਚ ਇਸ ਦਾ ਵੀਡੀਓ ਬੁਲੇਟਿਨ ਵੀ ਸ਼ੇਅਰ ਕੀਤਾ ਗਿਆ ਸੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ 3 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
Claim: ਬਜ਼ੁਰਗ ਔਰਤ ਦੀ 3 ਸਾਲ ਪੁਰਾਣੀ ਤਸਵੀਰ ਹਾਲੀਆ ਦੱਸ ਕੇ ਕੀਤੀ ਗਈ ਵਾਇਰਲ
Claim By: ਫੇਸਬੁੱਕ ਪੇਜ "The Nation Voice"
Fact Check: ਗੁੰਮਰਾਹਕੁਨ