
ਵਾਇਰਲ ਹੋ ਰਿਹਾ ਵੀਡੀਓ ਕੋਟਕਪੂਰੇ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਦੋਂ ਕਲਾਕਾਰ ਬਾਦਲ ਨੰਜੂਦਾਸਵਾਮੀ ਨੇ ਸੜਕ ਦੀ ਬਦਹਾਲੀ ਪੇਸ਼ ਕਰਨ ਲਈ ਇਹ ਅਨੋਖਾ ਤਰੀਕਾ ਅਪਣਾਇਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਟੋਏ ਨਾਲ ਭਰੀ ਸੜਕ 'ਤੇ ਐਸਟ੍ਰੋਨੋਟ ਵਰਗੇ ਕਪੜੇ ਪਾਏ ਚਲਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਪੰਜਾਬ ਦੇ ਕੋਟਪੂਰੇ ਦਾ ਦੱਸਕੇ ਤੰਜ ਕੱਸਦੀਆਂ ਸੜਕਾਂ ਦੀ ਬਦਹਾਲੀ ਦਾ ਨਜ਼ਾਰਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਟਕਪੂਰੇ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਦੋਂ ਕਲਾਕਾਰ ਬਾਦਲ ਨੰਜੂਦਾਸਵਾਮੀ ਨੇ ਸੜਕ ਦੀ ਬਦਹਾਲੀ ਪੇਸ਼ ਕਰਨ ਲਈ ਇਹ ਅਨੋਖਾ ਤਰੀਕਾ ਅਪਣਾਇਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ HAHA ਹਾਹਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੋਟਕਪੁਰੇ ਦੇ ਰਹਿਣ ਵਾਲੇ ਪਹਿਲੇ ਪੰਜਾਬੀ ਨੇ ਚੰਦਰਮਾ ਤੇ ਰੱਖਿਆ ਕਦਮ"
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਇਹ ਵੀਡੀਓ 2019 ਦਾ ਬੰਗਲੁਰੂ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ Economic Times ਦੀ ਰਿਪੋਰਟ ਮਿਲੀ। ਇਹ ਰਿਪੋਰਟ 2 ਸਿਤੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਰਿਪੋਰਟ ਵਿਚ ਵੀਡੀਓ ਪ੍ਰਕਾਸ਼ਿਤ ਸਿਰਲੇਖ ਦਿੱਤਾ ਗਿਆ, "Watch: Artist, dressed up as astronaut, 'Moonwalks' on potholes in Bengaluru"
ET News
ਖਬਰ ਅਨੁਸਾਰ ਇਹ ਵਾਇਰਲ ਵੀਡੀਓ ਬੰਗਲੁਰੂ ਦਾ ਹੈ ਜਿਥੇ ਕਲਾਕਾਰ ਬਾਦਲ ਨੰਜੂਦਾਸਵਾਮੀ ਨੇ ਸੜਕ ਦੀ ਬਦਹਾਲੀ ਪੇਸ਼ ਕਰਨ ਲਈ ਐਸਟ੍ਰੋਨੋਟ ਬਣ ਇਹ ਅਨੋਖਾ ਤਰੀਕਾ ਅਪਣਾਇਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੋਟਕਪੂਰੇ ਦਾ ਨਹੀਂ ਬਲਕਿ ਬੰਗਲੁਰੂ ਦਾ ਹੈ ਜਦੋਂ ਕਲਾਕਾਰ ਬਾਦਲ ਨੰਜੂਦਾਸਵਾਮੀ ਨੇ ਸੜਕ ਦੀ ਬਦਹਾਲੀ ਪੇਸ਼ ਕਰਨ ਲਈ ਇਹ ਅਨੋਖਾ ਤਰੀਕਾ ਅਪਣਾਇਆ ਸੀ।
Claim- Man dressed up as astronaut walks on potholes in Punjab's Kotakpura
Claimed By- FB Page HAHA ਹਾਹਾ
Fact Check- Satire