
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਤਸਵੀਰ 2017 ਦੀ ਹੈ ਇਸ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸ਼ੋਸ਼ਲ ਮੀਡੀਆ 'ਤੇ ਇੱਕ ਛੋਟੀ ਬੱਚੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬੱਚੀ ਨੂੰ ਲੰਗਰ ਦੀ ਸੇਵਾ ਨਿਭਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲੀਆ ਕਿਸਾਨ ਸੰਘਰਸ਼ ਦੀ ਹੈ।ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਤਸਵੀਰ ਪੁਰਾਣੀ ਹੈ ਇਸ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ ਦਾ ਦਾਅਵਾ
ਫੇਸਬੁੱਕ ਯੂਜ਼ਰ Piyush Manush ਨੇ 17 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਕਿ ''It is their future at stake !! Do we not have to safeguard their smile from the most evil regime the country has ever seen !! Picture from the farmers protest outskirts of Delhi !!''
ਇਸ ਤਸਵੀਰ ਨੂੰ ਹੋਰ ਵੀ ਕਈ ਯੂਜ਼ਰਜ਼ ਨੇ ਆਪਣੇ ਅਕਾਊਂਟਸ 'ਤੇ ਸ਼ੇਅਰ ਕੀਤਾ ਹੈ।
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਸ ਦਾ ਤਸਵੀਰ ਦਾ ਰਿਵਰਸ ਇਮੇਜ਼ ਟੀਲ ਕੀਤਾ ਤਾਂ ਸਾਨੂੰ Guru Ka Langar ਨਾਮ ਦੇ ਫੇਸਬੁੱਕ ਪੇਜ਼ 'ਤੇ ਇਹ ਤਸਵੀਰ 14 ਜੁਲਾਈ 2017 ਨੂੰ ਅਪਲੋਡ ਕੀਤੀ ਮਿਲੀ, ਇਸ ਦੀ ਲੁਕੇਸ਼ਨ ਵਿਚ Paonta Sahib ਵੀ ਲਿਖਿਆ ਹੋਇਆ ਸੀ। ਫਿਰ ਅਸੀਂ ਵਾਇਰਲ ਤਸਵੀਰ ਬਾਰੇ ਆਪਣੀ ਰੀਪੋਰਟ ਅਰਪਨ ਕੌਰ ਨਾਲ ਗੱਲਬਾਤ ਕੀਤੀ ਜੋ ਕੇ ਹੁਣ ਦਿੱਲੀ ਕਿਸਾਨੀ ਸੰਘਰਸ਼ ਵਿਚ ਮੌਜੂਦ ਹੈ ਉਹਨਾਂ ਨੇ ਦੱਸਿਆ ਕਿ ਇਸ ਤਸਵੀਰ ਵਿਚ ਕੀਤਾ ਗਿਆ ਦਾਅਵਾ ਫਰਜ਼ੀ ਹੈ ਇਸ ਤਰ੍ਹਾਂ ਦੀ ਕਿਸੇ ਵੀ ਛੋਟੀ ਬੱਚੀ ਨੇ ਕਿਸਾਨੀ ਸੰਘਰਸ਼ ਵਿਚ ਲੰਗਰ ਨਹੀਂ ਵਰਤਾਇਆ ਇਸ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਅਸੀਂ ਸੁਤੰਤਰ ਰੂਪ ਤੋਂ ਇਸ ਤਸਵੀਰ ਦੇ ਸੋਰਸ ਬਾਰੇ ਨਹੀਂ ਦੱਸ ਸਕਦੇ ਪਰ ਇਸ ਗੱਲ ਦੀ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਤਸਵੀਰ ਹਾਲੀਆ ਕਿਸਾਨ ਸੰਘਰਸ਼ ਦੀ ਨਹੀਂ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਇਹ ਤਸਵੀਰ ਫਰਜ਼ੀ ਹੈ।
Claim- ਵਾਇਰਲ ਹੋ ਰਹੀ ਛੋਟੀ ਬੱਚੀ ਦੀ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਿਸਾਨ ਸੰਘਰਸ਼ ਦੀ ਹੈ।
Claimed By - Piyush Manush
Fact Check - ਗਲਤ