
ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਵੀ ਟਵੀਟ ਆਪਣੀ ਭਾਭੀ ਅਪਰਣਾ ਯਾਦਵ ਨੂੰ ਲੈ ਕੇ ਨਹੀਂ ਕੀਤਾ ਹੈ।
RSFC (Team Mohali)- ਪੰਜਾਬ ਚੋਣਾਂ 2022 ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਉੱਤਰ ਪ੍ਰਦੇਸ਼ ਚੋਣਾਂ 2022 ਨੂੰ ਲੈ ਕੇ ਵੀ ਹਲਚਲ ਤੇਜ਼ ਹੈ ਅਤੇ ਯੂਜ਼ਰਸ ਰੋਜ਼ ਯੂਪੀ ਚੋਣਾਂ ਨੂੰ ਲੈ ਕੇ ਪੋਸਟਾਂ ਵਾਇਰਲ ਕਰ ਰਹੇ ਹਨ। ਕੁਝ ਦਿਨਾਂ ਪਹਿਲਾਂ ਅਖਿਲੇਸ਼ ਯਾਦਵ ਦੇ ਭਰਾ ਦੀ ਪਤਨੀ ਅਪਰਣਾ ਯਾਦਵ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ ਅਤੇ ਹੁਣ ਅਪਰਣਾ ਯਾਦਵ ਨਾਲ ਜੋੜਕੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਦੇ ਟਵੀਟ ਦਾ ਸਕ੍ਰੀਨਸ਼ੋਟ ਹੈ। ਇਸ ਟਵੀਟ ਵਿਚ ਅਖਿਲੇਸ਼ ਯਾਦਵ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਹਿ ਰਹੇ ਹਨ ਕਿ ਭਾਜਪਾ ਨੇ ਯਾਦਵ ਪਰਿਵਾਰ ਦੀ ਬਹੁ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਾਨੂੰ ਹਰਾ ਦੇਣਗੇ। ਇਸ ਟਵੀਟ ਵਿਚ ਭਾਜਪਾ ਵਿਚ ਹਾਲੀਆ ਸ਼ਾਮਿਲ ਹੋਈ ਯਾਦਵ ਪਰਿਵਾਰ ਦੀ ਬਹੁ ਅਪਰਣਾ ਯਾਦਵ ਨੂੰ ਅਖਿਲੇਸ਼ ਵਿਭੀਸ਼ਣ ਦੱਸ ਰਹੇ ਹਨ ਅਤੇ ਆਪਣੇ ਆਪ ਨੂੰ ਰਾਵਣ।
ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਵੀ ਟਵੀਟ ਆਪਣੀ ਭਾਭੀ ਅਪਰਣਾ ਯਾਦਵ ਨੂੰ ਲੈ ਕੇ ਨਹੀਂ ਕੀਤਾ ਹੈ। ਹੁਣ ਫਰਜ਼ੀ ਟਵੀਟ ਨੂੰ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "हम लोग We The People" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "श्रीमान स्वयं को रावण घोषित कर रहे है!आश्चर्यजनक नहीं है। अहंकार अपनी सीमाएं अक्सर भूल जाता है।"
ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
श्रीमान स्वयं को रावण घोषित कर रहे है ! आश्चर्यजनक नहीं है।
— हम लोग We The People (@humlogindia) January 20, 2022
अहंकार अपनी सीमाएं अक्सर
भूल जाता है। pic.twitter.com/CoDNOpNnnK
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਟਵੀਟ ਨੂੰ ਧਿਆਨ ਨਾਲ ਵੇਖਿਆ। ਇਸ ਟਵੀਟ ਦੀ ਮਿਤੀ 19 ਜਨਵਰੀ 2022 ਲਿਖੀ ਹੋਈ ਹੈ।
ਅੱਗੇ ਵਧਦੇ ਹੋਏ ਅਸੀਂ ਸਿੱਧਾ ਅਖਿਲੇਸ਼ ਯਾਦਵ ਦੇ ਅਧਿਕਾਰਿਕ ਟਵਿੱਟਰ ਹੈਂਡਲ ਵੱਲ ਰੁੱਖ ਕੀਤਾ। ਅਖਿਲੇਸ਼ ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਜਾਣ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਟਵੀਟ ਫਰਜ਼ੀ ਹੈ।
ਦੱਸ ਦਈਏ ਕਿ ਵਾਇਰਲ ਸਕ੍ਰੀਨਸ਼ੋਟ ਵਿਚ ਅਖਿਲੇਸ਼ ਯਾਦਵ ਦੇ ਅਕਾਊਂਟ ਦਾ ਯੂਜ਼ਰਨੇਮ @akhileshyadav ਹੈ ਅਤੇ ਅਸਲ ਅਕਾਊਂਟ ਦਾ ਯੂਜ਼ਰਨੇਮ @yadavakhilesh ਹੈ।
Original Username
ਅਖਿਲੇਸ਼ ਯਾਦਵ ਦੇ ਅਸਲ ਅਕਾਊਂਟ ਤੋਂ 19 ਜਨਵਰੀ ਨੂੰ ਸਿਰਫ ਇੱਕ ਹੀ ਟਵੀਟ ਕੀਤਾ ਗਿਆ ਸੀ ਅਤੇ ਵਾਇਰਲ ਟਵੀਟ ਵਰਗਾ ਕੋਈ ਵੀ ਟਵੀਟ ਅਖਿਲੇਸ਼ ਦੇ ਅਕਾਊਂਟ ਤੋਂ ਨਹੀਂ ਕੀਤਾ ਗਿਆ ਸੀ।
ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਵਾਇਰਲ ਟਵੀਟ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਜੇਕਰ ਟਵੀਟ ਵਰਗੇ ਸ਼ਬਦ ਅਖਿਲੇਸ਼ ਨੇ ਆਪਣੀ ਭਾਭੀ ਲਈ ਵਰਤੇ ਹੁੰਦੇ ਤਾਂ ਹੁਣ ਤਕ ਉਸਨੇ ਖਬਰ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਟਵੀਟ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਮਤਲਬ ਸਾਫ ਸੀ ਕਿ ਫਰਜ਼ੀ ਟਵੀਟ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਵੀ ਟਵੀਟ ਆਪਣੀ ਭਾਭੀ ਅਪਰਣਾ ਯਾਦਵ ਨੂੰ ਲੈ ਕੇ ਨਹੀਂ ਕੀਤਾ ਹੈ। ਹੁਣ ਫਰਜ਼ੀ ਟਵੀਟ ਨੂੰ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Akhilesh Yadav said Himself Ravan and her Sister-In-Law Vibhishan
Claimed By- Twitter Account हम लोग We The People
Fact Check- Fake