ਤੱਥ ਜਾਂਚ: ਤੁਹਾਡੀ ਨਿੱਜੀ ਗੱਲਬਾਤ ਨੂੰ ਲੈ ਕੇ ਵਟਸਅੱਪ ਦੇ ਨਾਂ ਤੋਂ ਵਾਇਰਲ ਇਹ ਮੈਸੇਜ ਫਰਜੀ ਹੈ
Published : Feb 22, 2021, 6:27 pm IST
Updated : Feb 22, 2021, 6:38 pm IST
SHARE ARTICLE
Fact check: This viral message from WhatsApp in the name of your private conversation is fake
Fact check: This viral message from WhatsApp in the name of your private conversation is fake

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਟਸਅੱਪ ਦੇ ਨਾਂ ਤੋਂ ਵਾਇਰਲ ਇਹ ਮੈਸੇਜ ਫਰਜੀ ਹੈ। ਵਾਇਰਲ ਮੈਸੇਜ ਸਬੰਧੀ ਖਬਰਾਂ 'ਤੇ ਵਟਸਅੱਪ ਵੱਲੋਂ ਆਪ ਸਪਸ਼ਟੀਕਰਨ ਦਿੱਤਾ ਗਿਆ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ ਅਤੇ ਵਟਸਅੱਪ 'ਤੇ ਇੱਕ ਮੈਸੇਜ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਤੋਂ ਵਟਸਅੱਪ 'ਤੇ ਕੀਤੀ ਤੁਹਾਡੀ ਹਰ ਇੱਕ ਕਾਲ ਰਿਕਾਰਡ ਹੋਵੇਗੀ ਅਤੇ ਮੈਸੇਜ ਸਬੰਧੀ ਤੁਹਾਡੀ ਹਰ ਗਤੀਵਿਧੀ 'ਤੇ ਸਰਕਾਰ ਦੀ ਨਜ਼ਰ ਰਹੇਗੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਟਸਅੱਪ ਦੇ ਨਾਂ ਤੋਂ ਵਾਇਰਲ ਇਹ ਮੈਸੇਜ ਫਰਜੀ ਹੈ। ਵਾਇਰਲ ਮੈਸੇਜ ਸਬੰਧੀ ਖਬਰਾਂ 'ਤੇ ਵਟਸਅੱਪ ਵੱਲੋਂ ਆਪ ਸਪਸ਼ਟੀਕਰਨ ਦਿੱਤਾ ਗਿਆ ਹੈ।

ਵਾਇਰਲ ਦਾਅਵਾ

ਵਟਸਅੱਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਟਸਅੱਪ ਦੀ ਨਿਜੀ ਸੁਰੱਖਿਆ ਪੋਲਿਸੀ ਨੂੰ ਲੈ ਕੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਮੈਸੇਜ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਤੋਂ ਵਟਸਅੱਪ 'ਤੇ ਕੀਤੀ ਤੁਹਾਡੀ ਹਰ ਇੱਕ ਕਾਲ ਰਿਕਾਰਡ ਹੋਵੇਗੀ ਅਤੇ ਮੈਸੇਜ ਸਬੰਧੀ ਤੁਹਾਡੀ ਹਰ ਗਤੀਵਿਧੀ 'ਤੇ ਸਰਕਾਰ ਦੀ ਨਜ਼ਰ ਰਹੇਗੀ। ਮੈਸੇਜ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Photo
 

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਪੜਤਾਲ ਦੌਰਾਨ ਕਈ ਅਜਿਹੇ ਰਿਪੋਰਟ ਮਿਲੀ ਜਿਨ੍ਹਾਂ ਵਿਚ ਵਾਇਰਲ ਦਾਅਵੇ ਨੂੰ ਲੈ ਕੇ Fact Check ਕੀਤੇ ਗਏ ਸੀ ਅਤੇ ਇਨ੍ਹਾਂ ਰਿਪੋਰਟਾਂ ਨੂੰ ਪੜ੍ਹਨ ਬਾਅਦ ਪਤਾ ਚਲਦਾ ਹੈ ਕਿ ਇਹ ਵਾਇਰਲ ਮੈਸੇਜ ਲੱਗਭਗ 2019 ਤੋਂ ਵਾਇਰਲ ਹੁੰਦਾ ਆ ਰਿਹਾ ਹੈ।

ਵਾਇਰਲ ਦਾਅਵੇ ਨੂੰ ਲੈ ਕੇ ibtimes ਦੀ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo
 

ਇਸ ਤੋਂ ਬਾਅਦ ਅਸੀਂ ਵਟਸਅੱਪ ਦੀ ਪਾਲਿਸੀ ਬਾਰੇ ਸਰਚ ਕੀਤਾ ਤਾਂ ਸਾਨੂੰ ਸਰਚ ਦੌਰਾਨ ਵਟਸਅੱਪ ਦੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤਾ ਇਕ ਟਵੀਟ ਮਿਲਿਆ। ਜਿਸ ਵਿਚ ਉਹਨਾਂ ਨੇ ਅਫਵਾਹਾਂ ਨੂੰ ਲੈ ਕੇ ਇਕ ਸੰਦੇਸ਼ ਦਿੱਤਾ ਸੀ ਕਿ ਉਹ ਤੁਹਾਡੇ ਵਟਸਅੱਪ ਦੇ ਮੈਸੇਜ ਨੂੰ ਤੁਹਾਡੇ ਤੱਕ ਹੀ ਸੀਮਤ ਰੱਖਦੇ ਹਨ ਅਤੇ ਕਿਧਰੇ ਵੀ ਅੱਗੇ ਲੀਕ ਨਹੀਂ ਹੋਣ ਦਿੰਦੇ।  

image
 

ਇਸੇ ਵਾਇਰਲ ਦਾਅਵੇ ਨੂੰ ਲੈ ਕੇ ਸਾਨੂੰ PIB Fact Check ਦਾ ਵੀ ਟਵੀਟ ਮਿਲਿਆ। ਇਸ ਟਵੀਟ ਵਿਚ ਉਹਨਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ। PIB ਨੇ ਟਵੀਟ ਕਰਦੇ ਹੋਏ ਲਿਖਿਆ, ''#Fake News Alert ! Messages circulating on Social Media reading 'WhatsApp info regarding √ tick marks' is #FAKE. #PIBFactCheck : No! The Government is doing no such thing. The message is #FAKE. Beware of rumours!''

ਕੈਪਸ਼ਨ ਅਨੁਸਾਰ ਲਿਖਿਆ ਗਿਆ ਸੀ'' ਜੋ ਸੋਸ਼ਲ ਮੀਡੀਆ 'ਤੇ ਵਟਸਅੱਪ ਸਬੰਧੀ ਟਿੱਕਮਾਰਕ ਵਾਲੀ ਪੋਸਟ ਵਾਇਰਲ ਹੋ ਰਹੀ ਹੈ ਉਹ ਫਰਜ਼ੀ ਹੈ। ਸਰਕਾਰ ਨੇ ਅਜਿਹੀ ਕੋਈ ਪਾਲਿਸੀ ਨਹੀਂ ਬਣਾਈ ਹੈ। ਇਹ ਪੋਸਟ ਫਰਜ਼ੀ ਹੈ। 

Photo
 

ਕੀ ਹੈ ਵਟਸਅੱਪ ਦੀ ਪਾਲਿਸੀ
ਵਟਸਅੱਪ ਦੀ ਪਾਲਿਸੀ ਅਨੁਸਾਰ ਉਹ ਤੁਹਾਡਾ ਨਿੱਜੀ ਡਾਟਾ ਨਹੀਂ ਦੇਖ ਸਕਦੇ ਹਨ ਅਤੇ ਨਾ ਹੀ ਤੁਹਾਡੀ ਪਰਸਨਲ ਕਾਲ ਸੁਣ ਸਕਦੇ ਹਨ। ਤੁਸੀਂ ਜੋ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਂ ਸਹਿਯੋਗੀਆਂ ਨਾਲ ਗੱਲਬਾਤ ਕਰਦੇ ਹੋ ਉਹ ਨਾ ਤਾਂ ਸੁਣੀ ਜਾ ਸਕਦੀ ਹੈ ਅਤੇ ਨਾ ਹੀ ਦੇਖੀ ਜਾ ਸਕਦੀ ਹੈ। ਵਟਸਅੱਪ ਅਨੁਸਾਰ ਤੁਸੀਂ ਜਿਸ ਵਿਅਕਤੀ ਨਾਲ ਗੱਲਬਾਤ ਕਰਦੇ ਹੋ ਉਹ ਉਸ ਤੱਕ ਹੀ ਸੀਮਤ ਰਹੇਗੀ ਅੱਗੇ ਲੀਕ ਨਹੀਂ ਹੋਵੇਗੀ। 

ਇਸ ਦੇ ਨਾਲ ਹੀ ਦੱਸ ਦਈਏ ਕਿ ਵਟਸਅੱਪ ਨੇ ਕੁੱਝ ਸਮਾਂ ਪਹਿਲਾ ਵਟਸਅੱਪ ਦੀ ਪਾਲਿਸੀ ਵਿਚ ਬਦਲਾਅ ਕੀਤਾ ਸੀ ਜਿਸ ਨੂੰ ਲੈ ਕੇ ਉਹਨਾਂ 'ਤੇ ਕਈ ਸਵਾਲ ਵੀ ਉੱਠੇ ਸਨ। ਦਰਅਸਲ ਵਟਸਅੱਪ ਨੇ ਪਹਿਲਾ ਇਹ ਬਦਲਾਅ ਕੀਤਾ ਸੀ ਕਿ ਉਹ ਯੂਜ਼ਰਸ ਦੀ ਜਾਣਕਾਰੀ ਨੂੰ ਵਟਸਅੱਪ ਦੀ ਪੇਰੈਂਟ ਕੰਪਨੀ ਫੇਸਬੁੱਕ ਨਾਲ ਸਾਂਝੀ ਕਰਨਗੇ। ਉਸ ਸਮੇਂ ਇਙ ਵੀ ਕਿਹਾ ਜਾ ਰਿਹੀ ਸੀ ਕਿ ਯੂਜ਼ਰਸ ਦੀ ਜਾਂਕਾਰੀ ਨੂੰ ਫੇਸਬੁੱਕ ਦੇ ਸਹਿਯੋਗੀਆਂ ਨਾਲ ਵੀ ਸੇਅਰ ਕੀਤਾ ਜਾਵੇਗਾ। ਇਸ ਡਾਟੇ ਵਿਚ ਯੂਜ਼ਰਸ ਦੀ ਲੋਕੇਸ਼ਨ, ਯੂਜ਼ਰਸ ਪੈਟਰਨ, ਫੋਨ ਨੰਬਰ, ਕਾਨਟੈਂਟ ਲਿਸਟ ਆਦਿ ਵਰਗੀ ਜਾਣਕਾਰੀ ਸ਼ਾਮਲ ਹੋਵੇਗੀ।ਕੰਪਨੀ ਦੀ ਇਸੇ ਪਾਲਿਸੀ ਨੂੰ ਲੈ ਯੂਜ਼ਰਸ ਨੇ ਕਈ ਸਵਾਲ ਚੁੱਕੇ ਸਨ ਪਰ ਫਿਰ ਕੰਪਨੀ ਨੇ ਆਪਣੀ ਪਾਲਿਸੀ ਨੂੰ ਲੈ ਕੇ ਸਫ਼ਾਈ ਵੀ ਦਿੱਤੀ ਸੀ। ਆਪਣੀ ਸਫਾਈ ਵਿਚ ਕੰਪਨੀ ਨੇ ਕਿਹਾ ਸੀ ਕਿ ਵਟਸਅੱਪ ਦੀ FAQ ਪੋਸਟ ਵਿਚ ਜੋ ਜਾਣਕਾਰੀ ਦਿੱਤੀ ਹੈ ਉਸ ਅਨੁਸਾਰ ਵਟਸਅੱਪ ਕਿਸੇ ਵੀ ਯੂਜ਼ਰ ਦੇ ਪ੍ਰਾਈਵੇਟ ਮੈਸੇਜ ਨਹੀਂ ਦੇਖ ਸਕਦੀ ਹੈ ਅਤੇ ਨਾ ਹੀ ਉਹਨਾਂ ਦੀ ਕਾਲ ਨੂੰ ਸੁਣ ਸਕਦੀ ਹੈ। ਵਟਸਅੱਪ ਯੂਜ਼ਰ ਦੀ ਕੋਈ ਵੀ ਜਾਣਕਾਰੀ ਨਹੀਂ ਦੇਖਦਾ ਹੈ ਅਤੇ ਨਾ ਹੀ ਅੱਗੇ ਲੀਕ ਕਰਦਾ ਹੈ। ਵਟਸਅੱਪ ਯੂਜ਼ਰਸ ਦੇ ਡਾਟੇ ਨੂੰ ਫੇਸਬੁੱਕ ਦੇ ਨਾਲ ਵੀ ਸ਼ੇਅਰ ਨਹੀਂ ਕਰਦਾ ਹੈ , ਇਸ ਦੇ ਨਾਲ ਹੀ ਯੂਜ਼ਰਸ ਆਪਣਾ ਡਾਟਾ ਡਾਊਨਲੋਡ ਵੀ ਕਰ ਪਾਉਣਗੇ। 

ਵਟਸਅੱਪ ਨੇ ਜੋ ਆਪਣੀ ਪਾਲਿਸੀ ਵਿਚ ਬਦਲਾਅ ਕੀਤਾ ਸੀ ਉਸ ਬਾਰੇ navbharattimes ਦੀ ਰਿਪੋਰਟ ਤੁਸੀਂ ਇੱਥੇ ਪੜ੍ਹ ਸਕਦੇ ਹੋ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਟਸਅੱਪ ਨੇ ਅਜਿਹੀ ਕੋਈ ਵੀ ਪਾਲਿਸੀ ਨਹੀਂ ਬਣਾਈ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਜੋ ਵੀ ਵਿਅਕਤੀ ਵਟਸਅੱਪ 'ਤੇ ਗੱਲਬਾਤ ਕਰੇਗਾ ਉਹ ਰਿਕਾਰਡ ਹੋਵੇਗੀ ਅਤੇ ਭਾਰਤ ਸਰਕਾਰ ਕੋਲ ਉਸ ਦਾ ਸਾਰਾ ਡਾਟਾ ਜਾਵੇਗਾ।

Claim:ਅੱਜ ਤੋਂ ਵਟਸਅੱਪ 'ਤੇ ਕੀਤੀ ਤੁਹਾਡੀ ਹਰ ਇੱਕ ਕਾਲ ਰਿਕਾਰਡ ਹੋਵੇਗੀ ਅਤੇ ਮੈਸੇਜ ਸਬੰਧੀ ਤੁਹਾਡੀ ਹਰ ਗਤੀਵਿਧੀ 'ਤੇ ਸਰਕਾਰ ਦੀ ਨਜ਼ਰ ਰਹੇਗੀ।
Claimed By: Agaba Evarest
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM
Advertisement