ਨਹੀਂ ਹੋਇਆ ਔਰਤ ਨਾਲ ਗੈਂਗਰੇਪ, ਮਾਮਲਾ ਗੁਆਂਢੀਆਂ ਵੱਲੋਂ ਕੁੱਟਮਾਰ ਦਾ ਹੈ, Fact Check ਰਿਪੋਰਟ
Published : Apr 22, 2024, 5:38 pm IST
Updated : Apr 22, 2024, 6:28 pm IST
SHARE ARTICLE
Fact Check Case of woman being beaten by her female neighbors given fake claim
Fact Check Case of woman being beaten by her female neighbors given fake claim

ਵਾਇਰਲ ਹੋ ਰਿਹਾ ਮਾਮਲਾ ਗੈਂਗਰੇਪ ਦਾ ਨਹੀਂ ਬਲਕਿ ਔਰਤ ਦੀ ਮਹਿਲਾ ਗੁਆਂਢੀਆਂ ਵੱਲੋਂ ਕੁੱਟਮਾਰ ਕਰਨ ਦਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਇੱਕ ਮਹਿਲਾ ਨੂੰ ਪੁਲਿਸ ਅਫਸਰਾਂ ਵੱਲੋਂ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਲਖਨਊ ਦਾ ਹੈ ਜਿਥੇ ਇੱਕ ਲੋਕੋ ਪਾਇਲਟ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਆਪਣੀ ਪਤਨੀ ਦਾ ਗੈਂਗਰੇਪ ਕੀਤਾ ਗਿਆ। 

X ਅਕਾਊਂਟ "kavita Yadav" ਨੇ 21 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "लखनऊ के मेंहदी खेड़ा में रेलवे लोको पायलट का अपने साथियों समित अपनी ही पत्नी अनिता के साथ गैंग रेप। पीडता की हालत नाजुक। पुलिस अभी तक दोषियों को गिरफ्तार करने में नाकाम।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਗੈਂਗਰੇਪ ਦਾ ਨਹੀਂ ਬਲਕਿ ਔਰਤ ਦੀ ਮਹਿਲਾ ਗੁਆਂਢੀਆਂ ਵੱਲੋਂ ਕੁੱਟਮਾਰ ਕਰਨ ਦਾ ਹੈ। ਹੁਣ ਉੱਤਰ ਪ੍ਰਦੇਸ਼ ਦੇ ਲਖਨਊ ਦੇ ਇਸ ਮਾਮਲੇ ਨੂੰ ਫਰਜ਼ੀ ਰੰਗ ਦਿੱਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ ਅਤੇ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

"ਮਾਮਲਾ ਗੈਂਗਰੇਪ ਦਾ ਨਹੀਂ ਹੈ"

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਸਥਾਨਕ ਖਬਰਾਂ ਮਿਲੀਆਂ ਜਿਸਦੇ ਵਿਚ ਮਾਮਲੇ ਨੂੰ ਲੈ ਕੇ ਜਾਣਕਾਰੀ ਅਤੇ ਇਸ ਪੀੜਤ ਔਰਤ ਦਾ ਬਿਆਨ ਸ਼ਾਮਿਲ ਸੀ। ਜਾਣਕਾਰੀ ਮੁਤਾਬਕ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਮਾਣਕਪੁਰ ਥਾਣਾ ਅਧੀਨ ਆਉਣੇ ਮਹਿੰਦੀ ਖੇੜਾ ਦਾ ਹੈ ਜਿਥੇ ਘਰ ਦੇ ਸਾਹਮਣੇ ਇੱਕ ਉਸਾਰੀ ਨੂੰ ਲੈ ਕੇ ਉਸਦੇ ਮਹਿਲਾ ਗੁਆਂਢੀਆਂ ਵੱਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਕੁੱਟਮਾਰ ਦਾ ਸ਼ਿਕਾਰ ਹੋਈ ਮਹਿਲਾ ਦਾ ਬਿਆਨ ਹੇਠਾਂ The India News ਦੀ 21 ਅਪ੍ਰੈਲ 2024 ਦੀ ਰਿਪੋਰਟ ਵਿਚ ਸੁਣਿਆ ਜਾ ਸਕਦਾ ਹੈ।

 ਇਸੇ ਤਰ੍ਹਾਂ ਮਾਮਲੇ ਨੂੰ ਲੈ ਕੇ "dotookmedia.com" ਦੀ 17 ਅਪ੍ਰੈਲ 2024 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੱਸ ਦਈਏ ਸਾਨੂੰ ਇਨ੍ਹਾਂ ਖਬਰਾਂ ਵਿਚ ਕੀਤੇ ਵੀ ਗੈਂਗਰੇਪ ਦਾ ਜ਼ਿਕਰ ਨਹੀਂ ਮਿਲਿਆ। ਇਸੇ ਨੂੰ ਲੈ ਕੇ ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਮਾਨਕਨਗਰ ਪੁਲਿਸ ਥਾਣੇ ਸੰਪਰਕ ਕੀਤਾ। ਸਾਡੀ ਗੱਲ ਓਥੇ ਪੁਲਿਸ ਮੁਲਾਜ਼ਮ ਅਜੀਤ ਨਾਲ ਹੋਈ। ਅਜੀਤ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਲੋਕ ਫਰਜ਼ੀ ਅਫ਼ਵਾਹਾਂ ਫੈਲਾ ਰਹੇ ਹਨ। ਇਹ ਮਾਮਲਾ ਕੁੱਟਮਾਰ ਦਾ ਹੈ ਗੈਂਗਰੇਪ ਦਾ ਨਹੀਂ। ਅਸੀਂ ਇਸ ਫਰਜ਼ੀ ਦਾਅਵੇ ਨੂੰ ਲੈ ਕੇ ਸ਼ਿਕਾਇਤ ਵੀ ਦਰਜ਼ ਕਰਵਾ ਰਹੇ ਹਨ। ਇਹ ਕੁੱਟਮਾਰ ਔਰਤ ਦੀ ਮਹਿਲਾ ਗੁਆਂਢੀਆਂ ਵੱਲੋਂ ਕੀਤੀ ਗਈ ਸੀ ਜਿਸਦੇ ਵਿਚ ਔਰਤ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਸਾਡੀ ਪੁਲਿਸ ਫੋਰਸ ਮੌਕੇ 'ਤੇ ਉਸਨੂੰ ਸਾਂਭਣ ਗਈ ਸੀ ਅਤੇ ਔਰਤ ਦਾ ਇਲਾਜ ਵੀ ਆਪਣੇ ਸਾਹਮਣੇ ਕਰਵਾਇਆ। ਇਸ ਮਾਮਲੇ ਵਿਚ 2 ਔਰਤਾਂ ਦੀ ਗ੍ਰਿਫਤਾਰੀ ਹੋਈ ਸੀ।"

ਮਤਲਬ ਸਾਫ ਸੀ ਕਿ ਮਾਮਲਾ ਗੈਂਗਰੇਪ ਦਾ ਨਹੀਂ ਬਲਕਿ ਆਪਸੀ ਗੁਆਂਢੀਆਂ ਵੱਲੋਂ ਕੁੱਟਮਾਰ ਦਾ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਗੈਂਗਰੇਪ ਦਾ ਨਹੀਂ ਬਲਕਿ ਔਰਤ ਦੀ ਮਹਿਲਾ ਗੁਆਂਢੀਆਂ ਵੱਲੋਂ ਕੁੱਟਮਾਰ ਕਰਨ ਦਾ ਹੈ। ਹੁਣ ਉੱਤਰ ਪ੍ਰਦੇਸ਼ ਦੇ ਲਖਨਊ ਦੇ ਇਸ ਮਾਮਲੇ ਨੂੰ ਫਰਜ਼ੀ ਰੰਗ ਦਿੱਤਾ ਜਾ ਰਿਹਾ ਹੈ।

Result- Fake

Our Sources:

News Report Of The India Newsd Shared On 21 April 2024

News Article Od Do Took Media Published On 17 April 2024

Physical Verification Quote Over Phone Call With Manak Nagar Police Station Officer Ajit.

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement